ਅਨਮੋਲ ਕਵਾਤਰਾ ਤੇ ਗੁਰਪ੍ਰੀਤ ਸਿੰਘ ਦੇ ਮਹਾਨ ਕਾਰਜ 'ਚ ਹਿੱਸਾ ਪਾਉਣ ਪਹੁੰਚੇ ਗੁਰਪ੍ਰੀਤ ਘੁੱਗੀ ਤੇ ਜਪਜੀ ਖਹਿਰਾ,ਲੋੜਵੰਦਾਂ ਦੀ ਕੀਤੀ ਸੇਵਾ

By  Aaseen Khan July 16th 2019 10:59 AM -- Updated: July 16th 2019 11:10 AM

ਕਹਿੰਦੇ ਨੇ ਸੇਵਾ ਪੰਜਾਬੀਆਂ ਦੇ ਰਗ ਰਗ 'ਚ ਵੱਸਦੀ ਹੈ, ਪਰ ਮਨੁੱਖਤਾ ਦੀ ਸੇਵਾ ਪਰਮਾਤਮਾ ਨੇ ਕਿਸੇ ਕਿਸੇ ਨੂੰ ਹੀ ਬਖ਼ਸ਼ੀ ਹੈ। ਅਜਿਹੇ ਪੰਜਾਬ ਦੇ ਦੋ ਨਾਮ ਹਨ ਅਨਮੋਲ ਕਵਾਤਰਾ ਜਿਹੜੇ 'ਵੀ ਡੂ ਨਾਟ ਐਕਸੇਪਟ ਮਨੀ ਐਂਡ ਥਿੰਗਸ' ਨਾਮ ਦੀ ਐਨ.ਜੀ.ਓ. ਚਲਾਉਂਦੇ ਹਨ ਅਤੇ ਦੂਸਰੇ ਹਨ 'ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ' ਐਨ.ਜੀ.ਓ. ਚਲਾਉਣ ਵਾਲੇ ਗੁਰਪ੍ਰੀਤ ਸਿੰਘ। ਇਹ ਦੋ ਸਖਸ਼ ਰੁਪਏ ਦੀ ਮਾਰ ਝੱਲ ਰਹੇ ਅਤੇ ਬੇਸਹਾਰਾ ਮਰੀਜ਼ਾਂ ਲਈ ਕਿਸੇ ਮਸੀਹਾ ਤੋਂ ਘੱਟ ਨਹੀਂ ਹਨ।

ਪਿਛਲੇ ਦਿਨੀਂ ਇਸੇ ਮਹਾਨ ਸੇਵਾ 'ਚ ਯੋਗਦਾਨ ਪਾਉਣ ਲਈ ਪਹੁੰਚੇ ਪੰਜਾਬੀ ਇੰਡਸਟਰੀ ਦੇ ਵੱਡੇ ਨਾਮ ਗੁਰਪ੍ਰੀਤ ਘੁੱਗੀ ਅਤੇ ਜਪਜੀ ਖਹਿਰਾ। ਗੁਰਪ੍ਰੀਤ ਘੁੱਗੀ ਤੇ ਜਪਜੀ ਖਹਿਰਾ ਜਿਹੜੇ ਆਪਣੀ 19 ਜੁਲਾਈ ਨੂੰ ਆਉਣ ਵਾਲੀ ਫ਼ਿਲਮ ਅਰਦਾਸ ਕਰਾਂ ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ ਪਰ ਇਸ ਰੁਝੇਵੇਂ 'ਚੋਂ ਸਮਾਂ ਕੱਢ ਦੋਨੋਂ ਬੇਸਹਾਰਾ ਮਰੀਜ਼ਾਂ ਦੀ ਮਦਦ ਲਈ ਪਹੁੰਚੇ ਹਨ। ਗੁਰਪ੍ਰੀਤ ਘੁੱਗੀ ਦਾ ਕਹਿਣਾ ਹੈ ਕਿ ਉਹਨਾਂ ਦਾ ਨਾਮ ਭਾਵੇਂ ਵੱਡਾ ਹੋਵੇ ਪਰ ਵਿਅਕਤੀ ਨੂੰ ਉਸ ਦਾ ਕੰਮ ਵੱਡਾ ਬਣਾ ਦਿੰਦਾ ਹੈ ਜਿਹੜਾ ਕਿ ਅਨਮੋਲ ਕਵਾਤਰਾ ਅਤੇ ਗੁਰਪ੍ਰੀਤ ਸਿੰਘ ਕਰ ਰਹੇ ਹਨ।

ਹੋਰ ਵੇਖੋ : 150 ਤੋਂ ਵੱਧ ਸੱਭਿਆਚਾਰਕ ਗੀਤ ਦੇਣ ਵਾਲਾ ਗੀਤਕਾਰ ਸਾਬ ਪਨਗੋਟਾ ਹਾਲੇ ਵੀ ਰਹਿੰਦਾ ਹੈ ਬਾਲਿਆਂ ਦੀ ਛੱਤ ਹੇਠ

ਜਪਜੀ ਖਹਿਰਾ ਕੋਲ ਤਾਂ ਮਰੀਜ਼ਾਂ ਦੀ ਸੇਵਾ ਕਰਦੇ ਹੋਏ ਸ਼ਬਦ ਹੀ ਨਹੀਂ ਸਨ। ਉਹਨਾਂ ਦੀਆਂ ਅੱਖਾਂ ਨਮ ਹੋ ਗਈਆਂ ਅਤੇ ਕਿਹਾ ਕਿ ਇਹ ਬਹੁਤ ਵੱਡਾ ਕੰਮ ਹੈ ਜਿਹੜਾ ਪਰਮਾਤਮਾ ਨੇ ਅਨਮੋਲ ਅਤੇ ਗੁਰਪ੍ਰੀਤ ਸਿੰਘ ਦੇ ਹਿੱਸੇ ਪਾਇਆ ਹੈ ਅਤੇ ਰੱਬ ਉਹਨਾਂ ਨੂੰ ਵੀ ਅਜਿਹੇ ਕੰਮ ਕਰਨ ਦਾ ਹੌਸਲਾਂ ਅਤੇ ਸਮਤ ਬਖ਼ਸ਼ੇ। ਇਸ ਸਭ ਦੇ ਨਾਲ ਹੈ ਜਪਜੀ ਖਹਿਰਾ ਅਤੇ ਗੁਰਪ੍ਰੀਤ ਘੁੱਗੀ ਦੇ ਹੱਥੋਂ ਲੋੜਵੰਦ ਮਰੀਜ਼ਾਂ ਨੂੰ ਚੈੱਕ ਵੰਡੇ ਗਏ ਜਿਸ ਨਾਲ ਉਹਨਾਂ ਮਰੀਜ਼ਾਂ ਨੂੰ ਇੱਕ ਨਵੀਂ ਜ਼ਿੰਦਗੀ ਮਿਲਣ ਵਾਲੀ ਹੈ।

Related Post