ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ,ਇਤਿਹਾਸ ਨੂੰ ਦਰਸਾਏਗੀ 'ਦਾਸਤਾਨ –ਏ-ਮੀਰੀ ਪੀਰੀ ਫ਼ਿਲਮ

By  Shaminder May 27th 2019 05:23 PM -- Updated: May 27th 2019 05:24 PM

ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ 1595 ਈਸਵੀ ਨੂੰ ਪਿਤਾ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਗ੍ਰਹਿ ਪਿੰਡ ਵਡਾਲੀ ਜ਼ਿਲ੍ਹਾ ਅੰਮ੍ਰਿਤਸਰ 'ਚ ਹੋਇਆ ।ਮੀਰੀ ਪੀਰੀ ਦੇ ਮਾਲਕ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ 11 ਸਾਲ ਦੀ ਉਮਰ ਵਿੱਚ ਗੁਰੂ ਗੱਦੀ ਸੌਂਪ ਦਿੱਤੀ ਗਈ । ਪਿਤਾ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਸਾਹਿਬ ਸਿੱਖ ਧਰਮ ਦੇ ਰਖਵਾਲੇ ਬਣੇ ।ਬਾਬਾ ਬੁੱਢਾ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰੂ ਗੱਦੀ 'ਤੇ ਸੁਸ਼ੋਭਿਤ ਕੀਤਾ ਅਤੇ ਦੋ ਤਲਵਾਰਾਂ ਨਾਲ ਤਾਜਪੋਸ਼ੀ ਕੀਤੀ।ਇੱਕ ਤਲਵਾਰ ਸੀ ਮੀਰੀ ਦੀ ਦੂਜੀ ਸੀ ਪੀਰੀ ਦੀ ।ਮੀਰੀ ਦਾ ਭਾਵ ਸੀ ਰਾਜ ਭਾਗ ਸੰਭਾਲਣਾ ਅਤੇ ਲੋੜ ਪੈਣ 'ਤੇ ਮਜ਼ਲੂਮਾਂ ਅਤੇ ਦੁਸ਼ਟਾਂ ਦਾ ਨਾਸ਼ ਕਰਨ ਲਈ ਵਰਤਣਾ ।ਪੀਰੀ ਤੋਂ ਭਾਵ ਸੀ ਉਸ ਪ੍ਰਮਾਤਮਾ,ਵਾਹਿਗੁਰੂ ਦਾ ਨਾਮ ਆਪਣੇ ਜ਼ਹਿਨ 'ਚ ਰੱਖਣਾ।

https://www.facebook.com/ptcpunjabi/videos/859894854371013/

ਗੁਰੂ ਸਾਹਿਬ ਵੱਲੋਂ ਧਾਰਨ ਕੀਤੀਆਂ ਦੋ ਤਲਵਾਰਾਂ ਦਾ ਸਿੱਖ ਧਰਮ 'ਚ ਕੀ ਮਹੱਤਵ ਹੈ ਇਸ ਬਾਰੇ ਜਲਦ ਹੀ ਐਨੀਮੇਟਿਡ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ ।ਛਟਮਪੀਰ  ਪ੍ਰੋਡਕਸ਼ਨ ਵਲੋਂ ਬਣਾਈ ਅਨੀਮੇਸ਼ਨ ਫਿਲਮ ‘ਦਾਸਤਾਨ-ਏ-ਮੀਰੀ ਪੀਰੀ’ ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਵਿੱਚ ਸਿੱਖ ਧਰਮ ਦੇ ਮਹਾਨ ਇਤਿਹਾਸ ਨੂੰ ਦਰਸਾਇਆ ਗਿਆ ਹੈ । ਇਸ ਫ਼ਿਲਮ ਵਿੱਚ ਦੱਸਿਆ ਗਿਆ ਹੈ ਕਿ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਮੀਰੀ ਅਤੇ ਪੀਰੀ ਨਾਮੀ ਦੋ ਤਲਵਾਰਾਂ ਕਿਉਂ ਪਹਿਨੀਆਂ ਸਨ ।

https://www.youtube.com/watch?v=Gqo6_GP4vZQ

ਇਸ ਤੋਂ ਇਲਾਵਾ ਇਸ ਫ਼ਿਲਮ ਵਿੱਚ ਬਾਬਾ ਬਿਧੀ ਚੰਦ ਜੀ ਦਾ ਇਤਿਹਾਸ ਵੀ ਦਰਸਾਇਆ ਗਿਆ ਹੈ।ਇਹ ਫ਼ਿਲਮ ਨੌਜਵਾਨ ਪੀੜੀ ਅਤੇ ਛੋਟੇ ਬੱਚਿਆਂ ਨੂੰ ਸਿੱਖ ਧਰਮ ਦੇ ਇਤਿਹਾਸ ਨਾਲ ਜੋੜੇਗੀ । ਮਹਾਨ ਸਿੱਖ ਇਤਿਹਾਸ ਨੂੰ ਦਰਸਾਉਂਦੀ ਧਾਰਮਿਕ ਐਨੀਮੈਸ਼ਨ ਫ਼ਿਲਮ ‘ਦਾਸਤਾਨ-ਏ-ਮੀਰੀ ਪੀਰੀ’ 5 ਜੂਨ ਨੂੰ ਰਿਲੀਜ਼ ਹੋ ਜਾ ਰਹੀ ਹੈ ।ਇਸ ਫ਼ਿਲਮ ਦਾ ਨਿਰਮਾਣ ਪ੍ਰੋਡਿਊਸਰ ਮੇਜਰ ਸਿੰਘ, ਗੁਰਮੀਤ ਸਿੰਘ, ਦਿਲਰਾਜ ਸਿੰਘ ਗਿੱਲ, ਮਨਮੋਹਿਤ ਸਿੰਘ ਨੇ ਕੀਤਾ ਹੈ ਜਦੋਂ ਕਿ ਫ਼ਿਲਮ ਦੀ ਕਹਾਣੀ ਗੁਰਜੋਤ ਸਿੰਘ ਵੱਲੋਂ ਲਿਖੀ ਗਈ ਹੈ । ਛਟਮਪੀਰ ਪ੍ਰੋਡਕਸ਼ਨ ਵੱਲੋਂ ਤਿਆਰ ਕੀਤੀ ਗਈ ਇਸ ਫ਼ਿਲਮ ਨੂੰ ਵਿਨੋਦ ਲਾਂਜੇਵਰ ਨੇ ਡਾਇਰੈਕਟ ਕੀਤਾ ਹੈ ।

 

Related Post