ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ

By  Shaminder August 24th 2018 05:44 AM

ਤੈਨੂੰ ਸੂਟ ਸੂਟ ਕਰਦਾ ,Punjabi Song ਇਸ਼ਾਰੇ ਤੇਰੇ  ਕੰਗਨੇ ਅਤੇ ਹੁਣ ਫਿਲਮ 'ਮਰ ਗਏ ਓਏ ਲੋਕੋ' 'ਚ 'ਆ ਜਾ ਨੀ ਆ ਜਾ ,ਬਹਿ ਜਾ ਮੇਰੇ ਕੋਲ' ਸਣੇ ਕਈ ਹਿੱਟ ਗੀਤ ਦੇਣ ਵਾਲੇ ਗੁਰੂ ਰੰਧਾਵਾ Guru Randhawa ਅੱਜਕੱਲ੍ਹ ਇੰਗਲੈਂਡ ਫੇਰੀ 'ਤੇ ਨੇ ।ਆਪਣੇ ਇਸ ਟੂਰ ਦੌਰਾਨ ਉੁਹ ਖੁਬ ਮੌਜ ਮਸਤੀ ਕਰ ਰਹੇ ਨੇ ।ਗੁਰੂ ਰੰਧਾਵਾ ਨੇ ਇੱਕ ਵੀਡਿਓ ਕਲਿੱਪ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਜਿਸ 'ਚ ਉਹ ਡਾਂਸ ਦੇ ਕੁਝ ਸਟੈਪ ਕਰਦੇ ਨਜ਼ਰ ਆ ਰਹੇ ਨੇ ।ਇਨ੍ਹਾਂ ਡਾਂਸ ਸਟੈਪ ਨੂੰ ਕਰਦਿਆਂ ਹੋਇਆ ਗੁਰੂ ਰੰਧਾਵਾ ਬੇਹੱਦ ਖੁਸ਼ ਨਜ਼ਰ ਆ ਰਹੇ ਨੇ ਅਤੇ ਉਨ੍ਹਾਂ ਦੇ ਇਸ ਡਾਂਸ ਸਟੈਪ ਨੂੰ ਉਨ੍ਹਾਂ ਦੇ ਚਾਹੁਣ ਵਾਲਿਆਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਉਥੇ ਹੀ ਗੁਰੂ ਰੰਧਾਵਾ ਦੇ ਫੈਨਸ ਨੇ ਉਨ੍ਹਾਂ ਦੇ ਡਾਂਸ ਦੀ ਤਾਰੀਫ ਕੀਤੀ ਹੈ।ਉਨ੍ਹਾਂ ਦੇ ਇਸ ਵੀਡਿਓ ਨੂੰ ਉਨ੍ਹਾਂ ਦੇ ਫੈਨਸ ਖਾਸ ਕਰਕੇ ਕੁੜ੍ਹੀਆਂ ਵੱਲੋਂ ਕਾਫੀ ਸਰਾਹਿਆ ਜਾ ਰਿਹਾ ਹੈ ।ਕੋਈ ਉਨ੍ਹਾਂ ਦੇ ਡਾਂਸ ਦੀ ਤਾਰੀਫ ਕਰ ਰਹੀ ਹੈ ਅਤੇ ਕੋਈ ਉਨ੍ਹਾਂ ਦੇ ਅੰਦਾਜ਼  ਦੀ ,ਅਤੇ ਕਈ ਕੁੜੀਆਂ ਤਾਂ ਗੁਰੂ ਰੰਧਾਵਾ ਦੀ ਮੁਸਕਰਾਹਟ 'ਤੇ ਹੀ ਮਰੀ ਬੈਠੀਆਂ ਨੇ ।ਕਿਸੇ ਨੇ ਗੁਰੂ ਰੰਧਾਵਾ ਨੂੰ ਮਿਲਣ ਦੀ ਇੱਛਾ ਜਤਾਈ ਹੈ।

https://www.instagram.com/p/Bm0vlNxnx4h/?hl=en&taken-by=gururandhawa

ਇਸ ਵੀਡਿਓ ਨੂੰ ਹੁਣ ਤੱਕ ਵੱਡੀ ਗਿਣਤੀ  'ਚ ਲੋਕ ਵੇਖ ਚੁੱਕੇ ਨੇ ।ਗੁਰੂ ਰੰਧਾਵਾ guru randhawa ਇੱਕ ਅਜਿਹੇ ਕਲਾਕਾਰ ਨੇ ਜਿਨਾਂ ਨੇ ਪੰਜਾਬੀ ਮਿਊਜ਼ਿਕ punjabi song ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ਅਤੇ ਬਹੁਤ ਹੀ ਘੱਟ ਸਮੇਂ 'ਚ ਉਨ੍ਹਾਂ ਨੇ ਲੋਕਾਂ ਦੇ ਦਿਲਾਂ 'ਚ ਆਪਣੀ ਖਾਸ ਥਾਂ ਬਣਾ ਲਈ ਹੈ ਅਤੇ ਉਨ੍ਹਾਂ ਦੇ ਗੀਤ ਬੱਚੇ –ਬੱਚੇ ਦੀ ਜ਼ੁਬਾਨ 'ਤੇ ਨੇ ।

guru randhawa

 

 

 

 

 

Related Post