ਗੁਰੂ ਰੰਧਾਵਾ ਨੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਕੀਤੇ ਵਾਅਦੇ ਨੂੰ ਕੀਤਾ ਪੂਰਾ, ਪਰਿਵਾਰਾਂ ਦੀ ਕੀਤੀ ਮਾਲੀ ਮਦਦ

By  Rupinder Kaler June 27th 2020 02:56 PM

ਭਾਰਤ ਚੀਨ ਵਿਚਾਲੇ ਹੋਈ ਝੜਪ ਵਿੱਚ ਭਾਰਤੀ ਫੌਜ ਦੇ ਕਰਨਲ ਸਮੇਤ 20 ਜਵਾਨ ਸ਼ਹੀਦ ਹੋ ਗਏ ਸਨ, ਇਹਨਾਂ ਸ਼ਹੀਦਾਂ ਵਿੱਚੋਂ ਚਾਰ ਜਵਾਨ ਪੰਜਾਬ ਦੇ ਰਹਿਣ ਵਾਲੇ ਸਨ । ਇਹਨਾਂ ਚਾਰ ਸ਼ਹੀਦਾਂ ਦੇ ਪਰਿਵਾਰ ਵਾਲਿਆਂ ਨੂੰ ਗਾਇਕ ਗੁਰੂ ਰੰਧਾਵਾ ਨੇ ਇੱਕ ਇੱਕ ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ । ਇਸ ਵਾਅਦੇ ਨੂੰ ਨਿਭਾਉਂਦੇ ਹੋਏ ਗੁਰੂ ਰੰਧਾਵਾ ਨੇ ਆਪਣੀ ਟੀਮ ਦੇ ਮੈਂਬਰਾਂ ਤੇ ਆਪਣੇ ਪਿਤਾ ਇਕਬਾਲ ਸਿੰਘ ਦੇ ਹੱਥ ਇਹ ਮਾਲੀ ਸਹਾਇਤਾ ਸ਼ਹੀਦ ਮਨਦੀਪ ਸਿੰਘ ਦੇ ਪਰਿਵਾਰ ਨੂੰ ਭਿਜਵਾਈ ।

https://www.instagram.com/p/CBmya7wH2s5/

ਇਸ ਦੌਰਾਨ ਸ਼ਹੀਦ ਮਨਦੀਪ ਸਿੰਘ ਦੀ ਮਾਤਾ ਭਾਵੁਕ ਹੋ ਗਏ । ਇਸ ਦੌਰਾਨ ਗੁਰੂ ਰੰਧਾਵਾ ਦੇ ਪਿਤਾ ਨੇ ਕਿਹਾ ਕਿ ਉਹ ਅਸੀਂ ਹਮੇਸ਼ਾ ਇਹਨਾਂ ਪਰਿਵਾਰਾਂ ਦਾ ਹਾਲ ਜਾਨਣ ਤੇ ਸਹਾਇਤਾ ਲਈ ਕੰਮ ਕਰਦੇ ਰਹਾਂਗੇ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਝੜਪ ਵਿੱਚ ਗੁਰਦਾਸਪੁਰ ਤੋਂ ਸਤਨਾਮ ਸਿੰਘ, ਪਟਿਆਲਾ ਤੋਂ ਮਨਦੀਪ ਸਿੰਘ, ਮਾਨਸਾ ਤੋਂ ਗੁਰਤੇਜ ਸਿੰਘ ਅਤੇ ਸੰਗਰੂਰ ਤੋਂ ਗੁਰਵਿੰਦਰ ਸਿੰਘ ਸ਼ਹੀਦ ਹੋ ਗਏ ਸਨ ।

https://www.instagram.com/p/CBr9RoqHl8e/

 

Related Post