ਗੁਰੂ ਰੰਧਾਵਾ ਕਾਮਯਾਬੀ ਦੀ ਰਾਹ 'ਤੇ ਵਧਾ ਰਹੇ ਨੇ ਵੱਡਾ ਕਦਮ, ਇਸ ਤਰ੍ਹਾਂ ਕੀਤਾ ਪ੍ਰਸ਼ੰਸਕਾਂ ਦਾ ਧੰਨਵਾਦ
ਗੁਰੂ ਰੰਧਾਵਾ ਕਾਮਯਾਬੀ ਦੀ ਰਾਹ 'ਤੇ ਵਧਾ ਰਹੇ ਨੇ ਵੱਡਾ ਕਦਮ, ਇਸ ਤਰ੍ਹਾਂ ਕੀਤਾ ਪ੍ਰਸ਼ੰਸਕਾਂ ਦਾ ਧੰਨਵਾਦ: ਗੁਰੂ ਰੰਧਾਵਾ ਉਹ ਨਾਮ ਜਿਸ ਬਾਰੇ ਅੱਜ ਸ਼ਾਇਦ ਹੀ ਕੋਈ ਅਜਿਹਾ ਹੋਵੇ ਜਿਹੜਾ ਨਹੀਂ ਜਾਣਦਾ ਹੋਵੇਗਾ। ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਸਫ਼ਰ ਸ਼ੁਰੂ ਕਰ ਗੁਰੂ ਰੰਧਾਵਾ ਹੁਣ ਅੰਤਰਰਾਸ਼ਟਰੀ ਪੱਧਰ 'ਤੇ ਆਪਣੇ ਸਫ਼ਰ ਨੂੰ ਲੈ ਕੇ ਜਾਣ ਲਈ ਤਿਆਰ ਹਨ। ਗੁਰੂ ਰੰਧਾਵਾ ਦਾ ਅਮਰੀਕਾ ਦੇ ਰੈਪ ਸਟਾਰ ਪਿਟਬੁੱਲ ਨਾਲ ਗੀਤ ਸਲੋਲੀ ਸਲੋਲੀ 19 ਅਪ੍ਰੈਲ ਯਾਨੀ ਕੱਲ ਰਿਲੀਜ਼ ਹੋਣ ਜਾ ਰਿਹਾ ਹੈ ਜਿਸ ਨਾਲ ਉਹ ਆਪਣੇ ਗਾਇਕੀ ਦੇ ਇਸ ਸ਼ਾਨਦਾਰ ਸਫ਼ਰ 'ਚ ਇੱਕ ਕਦਮ ਇੰਟਰਨੈਸ਼ਨਲ ਮਿਊਜ਼ਿਕ ਦੀ ਦੁਨੀਆਂ 'ਚ ਰੱਖ ਲੈਣਗੇ।
View this post on Instagram
ਇਸ ਕਾਮਯਾਬੀ ਲਈ ਗੁਰੂ ਰੰਧਾਵਾ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਕੱਲ ਉਹ ਆਪਣੀ ਜ਼ਿੰਦਗੀ 'ਚ ਨਵਾਂ ਕਦਮ ਧਰਨ ਜਾ ਰਹੇ ਹਨ। ਉਹਨਾਂ ਆਪਣੀ ਇਸ ਖੁਸ਼ੀ 'ਚ ਸਰੋਤਿਆਂ ਨੂੰ ਵੀ ਸ਼ਾਮਿਲ ਕਰਦੇ ਹੋਏ ਉਹਨਾਂ ਦਾ ਧੰਨਵਾਦ ਕੀਤਾ ਹੈ, ਅਤੇ ਇਸ ਨਵੇਂ ਸਫ਼ਰ ਨੂੰ ਵੀ ਆਪਣੇ ਪ੍ਰਸ਼ੰਸਕਾਂ ਨੂੰ ਨਾਲ ਲੈ ਕੇ ਸ਼ੁਰੂ ਕਰ ਰਹੇ ਹਨ।
ਹੋਰ ਵੇਖੋ : ਖ਼ਾਨ ਸਾਬ ਦੀ ਆਵਾਜ਼ 'ਚ ਪੀਟੀਸੀ ਸਟੂਡੀਓ 'ਚ ਲੱਗਣਗੀਆਂ ਰੌਣਕਾਂ, ਲੈ ਕੇ ਆ ਰਹੇ ਨੇ ਨਵਾਂ ਗੀਤ
View this post on Instagram
ਗੁਰੂ ਰੰਧਾਵਾ ਨੇ ਪੰਜਾਬੀ ਸੰਗੀਤ ਨੂੰ ਭਾਰਤ ਦੇ ਕੋਨੇ ਕੋਨੇ 'ਚ ਪਹੁੰਚਾਇਆ ਹੈ। ਉਹਨਾਂ ਦੇ ਗੀਤ ਯੂ ਟਿਊਬ 'ਤੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਗਾਣਿਆਂ 'ਚ ਆਉਂਦੇ ਹਨ। ਗੁਰੂ ਰੰਧਾਵਾ ਦੇ ਗੀਤ ‘ਹਾਈਰੇਟਡ ਗੱਭਰੂ’ ਨੂੰ ਯੂ ਟਿਊਬ ‘ਤੇ 680 ਮਿਲੀਅਨ ਵਿਊਜ਼ ਹੋ ਚੁੱਕੇ ਹਨ। ਇਸੇ ਤਰਾਂ ਲਾਹੌਰ ਗੀਤ ਨੂੰ 708 ਮਿਲੀਅਨ, ਸੂਟ ਗੀਤ ਨੂੰ 331 ਮਿਲੀਅਨ, ਅਤੇ ਗੀਤ ਮੇਡ ਇਨ ਇੰਡੀਆ ਨੂੰ 400 ਮਿਲੀਅਨ ਦੇ ਕਰੀਬ ਵਿਊਜ਼ ਹੋ ਚੁੱਕੇ ਹਨ।ਇਸ ਤੋਂ ਇਲਾਵਾ ਗੁਰੂ ਕਈ ਬਾਲੀਵੁੱਡ ਫ਼ਿਲਮਾਂ ਲਈ ਵੀ ਗੀਤ ਗਾ ਚੁੱਕੇ ਹਨ। ਹੁਣ ਪਿਟਬੁੱਲ ਨਾਲ ਆਉਣ ਵਾਲੇ ਉਹਨਾਂ ਦੇ ਨਵੇਂ ਗੀਤ ਨੂੰ ਵੀ ਪ੍ਰਸ਼ੰਸਕ ਬੜੀ ਉਤਸੁਕਤਾ ਨਾਲ ਉਡੀਕ ਰਹੇ ਹਨ।