ਗੁਰੂ ਰੰਧਾਵਾ ਨੇ ਸੋਨੂੰ ਸੂਦ ਦੀ ਤਸਵੀਰ ਸਾਂਝੀ ਕਰਕੇ ਪ੍ਰਵਾਸੀ ਮਜ਼ਦੂਰਾਂ ਦੇ ਮਸੀਹਾ ਬਣੇ ਅਦਾਕਾਰ ਦੀ ਇੰਝ ਕੀਤੀ ਤਾਰੀਫ਼

By  Rupinder Kaler June 1st 2020 04:42 PM

ਅਦਾਕਾਰ ਸੋਨੂੰ ਸੂਦ ਲਗਾਤਾਰ ਪ੍ਰਵਾਸੀ ਮਜ਼ਦੂਰਾਂ ਨੂੰ ਉਹਨਾਂ ਦੇ ਘਰਾਂ ਵਿੱਚ ਪਹੁੰਚਾ ਰਹੇ ਹਨ ਜਿਸ ਕਰਕੇ ਉਹਨਾਂ ਦੀ ਹਰ ਪਾਸੇ ਪ੍ਰਸ਼ੰਸਾ ਹੋ ਰਹੀ ਹੈ ਇਸ ਸਭ ਦੇ ਚਲਦੇ ਉਹਨਾਂ ਦੇ ਪ੍ਰਸ਼ੰਸਕਾਂ ਦੀ ਲਿਸਟ ਵਿੱਚ ਪੰਜਾਬੀ ਗਾਇਕ ਗੁਰੂ ਰੰਧਾਵਾ ਦਾ ਵੀ ਨਾਂਅ ਜੁੜ ਗਿਆ ਹੈ । ਉਨ੍ਹਾਂ ਸੋਨੂੰ ਸੂਦ ਦੀ ਇੱਕ ਤਸਵੀਰ ਭਗਤ ਸਿੰਘ ਦੇ ਰੂਪ ਵਿੱਚ ਸਾਂਝੀ ਕੀਤੀ ਹੈ। ਸੋਨੂੰ ਸੂਦ ਦਾ ਸਨਮਾਨ ਕਰਨ ਲਈ ਗੁਰੂ ਰੰਧਾਵਾ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ।

https://www.instagram.com/p/B-8yMc_AOLV/

ਉਨ੍ਹਾਂ ਲਿਖਿਆ, “ਸੋਨੂੰ ਭਾਜੀ ਨੂੰ ਪਿਆਰ ਅਤੇ ਸਤਿਕਾਰ। ਤੁਹਾਡੇ ਤੋਂ ਬਹੁਤ ਕੁਝ ਸਿੱਖਣ ਲਈ ਮਿਲਿਆ।" ਭਗਤ ਸਿੰਘ ਦੇ ਤੌਰ 'ਤੇ ਸੋਨੂੰ ਸੂਦ ਦੀ ਵਾਇਰਲ ਹੋਈ ਫੋਟੋ ਅਸਲ ‘ਚ ਉਸ ਦੀ 2012 ਦੀ ਫਿਲਮ 'ਸ਼ਹੀਦ-ਏ-ਆਜ਼ਮ' ਦੀ ਹੈ।

https://www.instagram.com/p/B9_REImgBMN/

ਡਾਇਰੈਕਟਰ ਸੁਕੁਮਾਰ ਦੀ ਫਿਲਮ ਭਗਤ ਸਿੰਘ ਸਾਲ 2012 'ਚ ਪਰਦੇ 'ਤੇ ਆਈ ਸੀ। ਸੋਨੂੰ ਨੇ ਫਿਲਮ ‘ਚ ਵਤਨ ਦੀ ਆਜ਼ਾਦੀ ਦੇ ਨਾਇਕ ਭਗਤ ਸਿੰਘ ਦੀ ਭੂਮਿਕਾ ਨਿਭਾਈ ਸੀ।ਗੁਰੂ ਰੰਧਾਵਾ ਨੇ ਸੋਨੂੰ ਸੂਦ ਦੀ ਵੀਡੀਓ ਵੀ ਟਵਿੱਟਰ 'ਤੇ ਸਾਂਝੀ ਕੀਤੀ ਹੈ ਅਤੇ ਉਨ੍ਹਾਂ ਨੂੰ ਹਜ਼ਾਰਾਂ ਲੋਕਾਂ ਲਈ ਮਦਦਗਾਰ ਦੱਸਿਆ ਹੈ। ਵੀਡੀਓ ‘ਚ ਸੋਨੂੰ ਸੂਦ ਨੂੰ ਮਜ਼ਦੂਰਾਂ ਨੂੰ ਬੱਸ ਰਾਹੀਂ ਉਨ੍ਹਾਂ ਦੇ ਘਰ ਭੇਜਦਿਆਂ ਦੇਖਿਆ ਜਾ ਸਕਦਾ ਹੈ।

Related Post