ਸੰਘਰਸ਼ ਦੇ ਦਿਨਾਂ ਦੀ ਵੀਡੀਓ ਸ਼ੇਅਰ ਕਰਕੇ ਭਾਵੁਕ ਹੋਏ ਗੁਰੂ ਰੰਧਾਵਾ, ਕਿਹਾ ‘ਇਹ ਉਹ ਸਮਾਂ ਸੀ ਜਦੋਂ ਵੀਡੀਓ ਰਿਕਾਰਡ ਕਰਨ ਲਈ ਮੰਗ ਕੇ ਲਿਆਂਦਾ ਜਾਂਦਾ ਸੀ ਮੋਬਾਈਲ ਫੋਨ’

By  Rupinder Kaler April 2nd 2020 11:57 AM

ਗਾਇਕ ਗੁਰੂ ਰੰਧਾਵਾ ਨੇ ਆਪਣੇ ਗਾਣਿਆਂ ਨਾਲ ਵਿਸ਼ਵ ਪੱਧਰ ਤੇ ਪਹਿਚਾਣ ਬਣਾਈ ਹੈ । ਉਹਨਾਂ ਦਾ ਹਰ ਗਾਣਾ ਸੂਪਰ-ਡੂਪਰ ਹਿੱਟ ਹੁੰਦਾ ਹੈ । ਇੱਥੋਂ ਤੱਕ ਕਿ ਬਾਲੀਵੁੱਡ ਵੀ ਉਹਨਾਂ ਦੇ ਗਾਣਿਆਂ ਦਾ ਕਾਇਲ ਹੈ । ਇਸ ਮੁਕਾਮ ਤੇ ਪਹੁੰਚਣ ਲਈ ਉਹਨਾਂ ਨੂੰ ਲੰਮਾ ਸੰਘਰਸ਼ ਕਰਨਾ ਪਿਆ ਹੈ । ਹਾਲ ਹੀ ਵਿੱਚ ਗਾਇਕ ਗੁਰੂ ਰੰਧਾਵਾ ਨੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ।

https://www.instagram.com/p/B9dxNKEHStP/

ਇਸ ਵੀਡੀਓ ਵਿੱਚ ਗੁਰੂ ਰੰਧਾਵਾ ਆਪਣੇ ਕੁਝ ਸਾਥੀਆਂ ਦੇ ਨਾਲ ਗਾਣਾ ਗੁਣ ਗੁਣਾ ਰਹੇ ਹਨ । ਇਸ ਵੀਡੀਓ ਨੂੰ ਗੁਰੂ ਰੰਧਾਵਾ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ । ਉਹਨਾਂ ਨੇ ਲਿਖਿਆ ਹੈ ‘ਇਹ ਉਹ ਸਮਾਂ ਸੀ ਜਦੋਂ ਮੈਂ ਪਰਮੀਤ ਤੇ ਰਾਕੇਸ਼ ਸਰ ਨਾਲ ਫੇਸਬੁੱਕ ਤੇ ਯੂ-ਟਿਊਬ ’ਤੇ ਗਾਉਣਾ ਸ਼ੁਰੂ ਕੀਤਾ ਸੀ । ਮੈਨੂੰ ਯਾਦ ਹੈ ਕਿ ਵੀਡੀਓ ਰਿਕਾਰਡ ਕਰਨ ਲਈ ਮੇਰੇ ਕੋਲ ਚੰਗਾ ਮੋਬਾਈਲ ਫੋਨ ਵੀ ਨਹੀਂ ਸੀ ਇਸ ਲਈ ਜੀ ਐੱਸ ਚੰਡੋਕ ਆਪਣੇ ਕਿਸੇ ਦੋਸਤ ਤੋਂ ਰਾਤ 12 ਵਜੇ ਮੋਬਾਈਲ ਮੰਗ ਲੈ ਕੇ ਆਉਂਦਾ ਸੀ ।

https://www.instagram.com/p/B-Rlk9tHsjc/

ਉਸ ਸਮੇਂ ਸਾਡੇ ਕੋਲ ਕੋਈ ਸਟੂਡੀਓ ਨਹੀਂ ਸੀ । ਅੱਜ ਮੈਂ ਜੋ ਵੀ ਹਾਂ ਤੁਹਾਡੇ ਕਰਕੇ ਹਾਂ ਜਿਨ੍ਹਾਂ ਨੇ ਮੈਨੂੰ ਭਾਰਤ ਲਈ ਗਾਉਣ ਦਾ ਮੌਕਾ ਦਿੱਤਾ’ । ਗੁਰੂ ਰੰਧਾਵਾ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ਤੇ ਉਹਨਾਂ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਰਹੇ ਹਨ ।

https://www.instagram.com/p/B-b__MeHG34/?igshid=pvoz5vbw1eea

Related Post