ਸਿੱਖੀ ਬਾਣਾ ਧਾਰ ਕੇ ਖੁਸ਼ ਨਜ਼ਰ ਆਇਆ ਇਹ ਬੱਚਾ, ਸਿਰ ‘ਤੇ ਦਸਤਾਰ ਸਜਾਉਣ ਦੌਰਾਨ ਇਸ ਤਰ੍ਹਾਂ ਖਿੜਖਿੜਾ ਕੇ ਹੱਸਿਆ, ਗੁਰੂ ਰੰਧਾਵਾ ਨੇ ਸਾਂਝਾ ਕੀਤਾ ਵੀਡੀਓ

By  Shaminder August 28th 2020 01:09 PM

ਗਾਇਕ ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਇੱਕ ਬੱਚੇ ਨੂੰ ਉਸ ਦੀ ਮਾਂ ਪੱਗ ਬੰਨ ਰਹੀ ਹੈ ਅਤੇ ਜਿਉਂ ਹੀ ਇਸ ਦੇ ਸਿਰ ‘ਤੇ ਦਸਤਾਰ ਸਜਾਈ ਜਾਂਦੀ ਹੈ ਤਾਂ ਬੱਚਾ ਖਿੜਖਿੜਾ ਕੇ ਹੱਸਣ ਲੱਗ ਪੈਂਦਾ ਹੈ । ਇਹ ਬੱਚਾ ਦਸਤਾਰ ਬਣਵਾਉਂਦੇ ਸਮੇਂ ਏਨਾਂ ਜ਼ਿਆਦਾ ਖੁਸ਼ ਨਜ਼ਰ ਆ ਰਿਹਾ ਹੈ ਕਿ ਜਦੋਂ ਤੱਕ ਉਸ ਦੇ ਸਿਰ ‘ਤੇ ਦਸਤਾਰ ਬੰਨੀ ਜਾ ਰਹੀ ਤਿਉਂ ਤਿਉਂ ਉਹ ਖੁਸ਼ ਹੁੰਦਾ ਸੀ ।

https://www.instagram.com/p/CEa-DxOnPS0/

ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਬੱਚਾ ਬਹੁਤ ਹੀ ਕਿਊਟ ਹੈ । ਗੁਰੂ ਰੰਧਾਵਾ ਦੇ ਨਾਲ ਨਾਲ ਇਸ ਵੀਡੀਓ ਨੂੰ ਹੋਰ ਵੀ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

https://www.instagram.com/p/CEMbqU5n-Tj/

ਗੁਰੂ ਰੰਧਾਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ।ਪਿਛਲੇ ਸਾਲ ਉਨ੍ਹਾਂ ਨੇ ਇੱਕ ਫ਼ਿਲਮ ‘ਤਾਰਾ ਮੀਰਾ’ ਨੂੰ ਵੀ ਪ੍ਰੋਡਿਊਸ ਕੀਤਾ ਹੈ । ਜਿਸ ‘ਚ ਰਣਜੀਤ ਬਾਵਾ ਮੁੱਖ ਭੂਮਿਕਾ ‘ਚ ਨਜ਼ਰ ਆਏ ਸਨ ।

Related Post