ਗੁਰੂ ਰੰਧਾਵਾ ਦੇ ਇਸ ਗੀਤ ਨੂੰ ਮਿਲੀ ਦੁਨੀਆਭਰ ਵਿਚ ਇਹ ਖ਼ਾਸ ਜਗ੍ਹਾ

By  Gourav Kochhar February 1st 2018 11:20 AM

ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਦਾ ਗੀਤ 'ਲਾਹੌਰ' ਯੁਟਿਊਬ 'ਤੇ 'ਬਿਲਬੋਰਡ ਟਾਪ 25' 'ਚ ਜਗ੍ਹਾ ਬਣਾਉਣ 'ਚ ਸਫਲ ਰਿਹਾ ਹੈ। ਇਸ 'ਤੇ ਉਨ੍ਹਾਂ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਸੂਚੀ 'ਚ ਸ਼ਾਮਲ ਹੋਣਾ ਉਨ੍ਹਾਂ ਦਾ ਸੁਪਨਾ ਸੀ। ਇਸ ਹਫਤੇ ਯੂਟਿਊਬ 'ਤੇ ਇਹ ਗੀਤ ਬਿਲਬੋਰਡ ਟਾਪ 25 'ਚੋਂ 21ਵੇਂ ਸਥਾਨ 'ਤੇ ਪਹੁੰਚ ਗਿਆ। ਇਸ 'ਤੇ ਰੰਧਾਵਾ ਨੇ ਕਿਹਾ, ਬਿਲਬੋਰਡ ਸੂਚੀ 'ਚ ਸ਼ਾਮਲ ਹੋਣਾ ਮੇਰਾ ਸੁਪਨਾ ਸੀ ਤੇ ਅੱਜ ਉਹ ਦਿਨ ਹੈ। ਇਸ ਦੀ ਮੈਨੂੰ ਬਹੁਤ ਖੁਸ਼ੀ ਹੈ।

ਮੇਰੀ ਪੂਰੀ ਟੀਮ ਤੇ ਪ੍ਰਸ਼ੰਸਕ, ਜਿਨ੍ਹਾਂ ਨੂੰ 'ਲਾਹੌਰ Lahore' ਪਸੰਦ ਆਇਆ, ਬਿਲਬੋਰਡ ਵਿਸ਼ਵ ਸੂਚੀ 'ਚ ਸਾਡਾ ਪ੍ਰਵੇਸ਼ ਮਾਣ ਵਾਲੀ ਗੱਲ ਹੈ। ਮੈਂ ਹੁਣ ਸੁਪਨੇ 'ਚ ਜੀ ਰਿਹਾ ਹਾਂ। 'ਤੂੰ ਮੇਰੀ ਰਾਨੀ' ਦੇ ਗਾਇਕ ਗੁਰੂ ਰੰਧਾਵਾ Guru Randhawa ਨੇ ਕਿਹਾ, ''ਮੇਰੇ ਪੌਪ ਸਾਂਗ ਚੰਗਾ ਰਿਹਾ ਹੈ। ਇੱਥੇ ਦੱਸਣਯੋਗ ਹੈ ਕਿ ਪੰਜਾਬੀ ਇੰਡਸਟਰੀ ਤੋਂ ਬਾਅਦ ਰੰਧਾਵਾ ਨੇ ਪਹਿਲਾਂ ਬਾਲੀਵੁੱਡ 'ਚ ਤੇ ਹੁਣ ਬਿਲਬੋਰਡ 'ਚ ਆਪਣੀ ਖਾਸ ਜਗ੍ਹਾ ਬਣਾ ਲਈ ਹੈ। ਇਸ ਸੂਚੀ 'ਚ ਐਡ ਸ਼ੀਰਨ, ਲੁਈਸ ਫਾਂਸੀ ਤੇ ਬਰੂਨੋਮ ਮਾਰਸ ਵਰਗੇ ਕਲਾਕਾਰਾਂ ਦੇ ਨਾਂ ਸ਼ਾਮਲ ਹਨ। ਇਕ ਵਾਰ ਫਿਰ ਰੰਧਾਵਾ ਦਾ ਗੀਤ 'ਹਾਈ ਰੇਟਿਡ ਗੱਬਰੂ' ਫਿਲਮ 'ਨਵਾਬਜ਼ਾਦੇ' 'ਚ ਦਿਖਾਇਆ ਜਾਵੇਗਾ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਗੀਤ 'ਸੂਟ' ਬਾਲੀਵੁੱਡ ਫਿਲਮ 'ਹਿੰਦੀ ਮੀਡੀਅਮ' 'ਚ ਲਿਆ ਗਿਆ ਸੀ।

https://youtu.be/dZ0fwJojhrs

Related Post