ਯੂ.ਕੇ. ਟੂਰ ਦੌਰਾਨ ਗੁਰੂ ਰੰਧਾਵਾ ਨੇ ਕਰਵਾਈ ਬੱਲੇ ਬੱਲੇ 

By  Shaminder September 12th 2018 05:29 AM

ਗੁਰੂ ਰੰਧਾਵਾ  ਨੇ ਆਪਣੇ ਯੂ ਕੇ ਟੂਰ ਦੌਰਾਨ ਕਈ ਸ਼ਹਿਰਾਂ 'ਚ ਪਰਫਾਰਮ ਕੀਤਾ । ਇਸ ਪਰਫਾਰਮੈਂਸ ਦੌਰਾਨ ਲੋਕਾਂ ਦਾ ਵੀ ਭਰਵਾਂ ਹੁੰਗਾਰਾ ਵੇਖਣ ਨੂੰ ਮਿਲਿਆ ।ਬੀਤੀ ਰਾਤ ਉਨ੍ਹਾਂ  ਦਾ ਆਖਰੀ ਸ਼ੋਅ ਸੀ । ਇਸ ਸ਼ੋਅ ਦੌਰਾਨ ਵੱਡੀ ਗਿਣਤੀ 'ਚ ਲੋਕਾਂ ਨੇ ਉਨ੍ਹਾਂ ਦੇ ਗੀਤਾਂ ਦਾ ਅਨੰਦ ਮਾਣਿਆ।ਇਸ ਦੌਰਾਨ ਉਨ੍ਹਾਂ ਦੀ ਇੱਕ ਛੋਟੀ ਜਿਹੀ ਫੈਨ ਵੀ ਉਨ੍ਹਾਂ ਨੂੰ ਮਿਲਣ ਲਈ ਸਟੇਜ 'ਤੇ ਆਈ । ਜਿਸ ਦੀ ਗੁਰੂ ਰੰਧਾਵਾ ਨੇ ਫੋਟੋ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ ।

ਹੋਰ ਵੇਖੋ : ਹਾਈਰੇਟਡ ਗੱਭਰੂ ਦਾ ਇੰਗਲੈਂਡ ਟੂਰ, ਗੁਰੂ ਰੰਧਾਵਾ ਨੇ ਪ੍ਰੋਗਰਾਮ ਬਾਰੇ ਜਾਣਕਾਰੀ ਕੀਤੀ ਸਾਂਝੀ

https://www.instagram.com/p/BnnNqm-Hi4h/?hl=en&taken-by=gururandhawa

ਇਸ ਫੋਟੋ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਬਰਮਿੰਘਮ 'ਚ ਮਿਲੇ ਪਿਆਰ 'ਤੇ ਲੋਕਾਂ ਦਾ ਸ਼ੁਕਰੀਆ ਅਦਾ ਕੀਤਾ ਅਤੇ ਕਿਹਾ ਕਿ ਇਸ ਇਤਿਹਾਸਕ ਰਾਤ ਨੂੰ ਯਾਦਗਾਰ ਬਨਾਉਣ ਲਈ ਲੋਕਾਂ ਦਾ ਧੰਨਵਾਦ ਕੀਤਾ ਹੈ । ਦੱਸ ਦਈਏ ਕਿ ਬੀਤੀ ਰਾਤ ਗੁਰੂ ਰੰਧਾਵਾ ਦਾ ਅਖੀਰਲਾ ਸ਼ੋਅ ਬਰਮਿੰਘਮ 'ਚ ਸੀ । ਗੁਰੂ ਰੰਧਾਵਾ ਪਿਛਲੇ ਕਈ ਦਿਨਾਂ ਤੋਂ ਇੰਗਲੈਂਡ ਦੀ ਫੇਰੀ 'ਤੇ ਸਨ । ਆਪਣੀ ਇਸ ਫੇਰੀ ਦੌਰਾਨ ਉਨ੍ਹਾਂ ਨੇ ਇੰਗਲੈਂਡ 'ਚ ਕਈ ਥਾਵਾਂ 'ਤੇ ਪਰਫਾਰਮ ਕੀਤਾ ।

Guru Randhawa

ਗੁਰੂ ਰੰਧਾਵਾ ਇੱਕ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੇ ਆਪਣੇ ਗੀਤਾਂ ਰਾਹੀਂ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ । ਗੁਰੂ ਰੰਧਾਵਾ ਇੱਕ ਅਜਿਹੇ ਕਲਾਕਾਰ ਨੇ ਜਿਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ਅਤੇ ਬਹੁਤ ਹੀ ਘੱਟ ਸਮੇਂ 'ਚ ਉਨ੍ਹਾਂ ਨੇ ਲੋਕਾਂ ਦੇ ਦਿਲਾਂ 'ਚ ਆਪਣੀ ਖਾਸ ਥਾਂ ਬਣਾ ਲਈ ਹੈ ਅਤੇ ਉਨ੍ਹਾਂ ਦੇ ਗੀਤ ਬੱਚੇ –ਬੱਚੇ ਦੀ ਜ਼ੁਬਾਨ 'ਤੇ ਨੇ ।

guru randhawa

 

 

 

 

 

 

Related Post