ਦਰਸ਼ਨ ਕਰੋ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਨਾਲ ਸਬੰਧਿਤ 'ਗੁਰਦੁਆਰਾ ਕੰਧ ਸਾਹਿਬ' ਦੇ 

By  Rupinder Kaler May 10th 2019 05:59 PM

ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਦੇ ਜੀਵਨ ਨਾਲ ਸਬੰਧਤ ਪੰਜਾਬ ਵਿੱਚ ਬਹੁਤ ਸਾਰੇ ਇਤਿਹਾਸਕ ਗੁਰਦੁਆਰੇ ਹਨ । ਇਹਨਾਂ ਗੁਰੂ ਘਰਾਂ ਵਿੱਚੋਂ ਗੁਰਦੁਆਰਾ ਕੰਧ ਸਾਹਿਬ' ਵੀ ਇੱਕ ਹੈ । ਬਟਾਲਾ 'ਚ ਸੁਸ਼ੋਭਿਤ ਇਸ ਗੁਰਦੁਆਰਾ ਸਾਹਿਬ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 'ਵਿਆਹ' ਦੀ ਯਾਦ 'ਚ ਬਣਾਇਆ ਗਿਆ ਸੀ । ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਭਾਈ ਮੂਲ ਚੰਦ ਦੀ ਸਪੁੱਤਰੀ ਸੁਲੱਖਣੀ ਜੀ ਨਾਲ ਬਟਾਲੇ ਵਿਖੇ ਹੋਇਆ।

Gurudawara kandh sahib Gurudawara kandh sahib

ਗੁਰੂ ਜੀ ਦੇ ਵਿਆਹ ਸਮੇਂ ਬਰਾਤ ਦਾ ਉਤਾਰਾ ਪਹਿਲਾਂ 'ਗੁਰਦੁਆਰਾ ਕੰਧ ਸਾਹਿਬ' ਦੇ ਅਸਥਾਨ 'ਤੇ ਕੀਤਾ ਤੇ ਵਿਆਹ 'ਗੁਰਦੁਆਰਾ ਡੇਰਾ ਸਾਹਿਬ' ਦੇ ਅਸਥਾਨ 'ਤੇ ਹੋਇਆ। ਜਿਸ ਪੁਰਾਤਨ ਕੱਚੀ ਕੰਧ ਦੇ ਹੇਠਾਂ ਜਗਤ ਗੁਰੂ, ਗੁਰੂ ਨਾਨਕ ਸਾਹਿਬ ਨੇ ਕੁਝ ਸਮਾਂ ਨਿਵਾਸ ਕੀਤਾ, ਉਹ 'ਕੱਚੀ ਕੰਧ' ਗੁਰਦੁਆਰਾ ਕੰਧ ਸਾਹਿਬ ਵਿਖੇ ਸ਼ੀਸ਼ੇ ਦੇ ਫਰੇਮ ਵਿਚ ਸੁਰੱਖਿਅਤ ਹੈ।

Gurudawara kandh sahib Gurudawara kandh sahib

ਮਹਾਰਾਜਾ ਕੰਵਰ ਨੌਨਿਹਾਲ ਸਿੰਘ ਨੇ ਆਪਣੇ ਰਾਜ ਕਾਲ ਦੌਰਾਨ ਇਸ ਅਸਥਾਨ 'ਤੇ ਪੱਕਾ 'ਗੁਰ ਅਸਥਾਨ' ਬਣਾਇਆ ਤੇ ਕੁਝ ਜਗੀਰ ਗੁਰਦੁਆਰਾ ਸਾਹਿਬ ਦੇ ਨਾਮ ਲਗਵਾਈ।

Gurudawara kandh sahib Gurudawara kandh sahib

ਇਸ ਗੁਰੂ-ਅਸਥਾਨ 'ਤੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਗੁਰਪੁਰਬ ਤੇ ਵਿਆਹ ਪੁਰਬ ਬਹੁਤ ਵੱਡੀ ਪੱਧਰ 'ਤੇ ਮਨਾਏ ਜਾਂਦੇ ਹਨ।

https://www.youtube.com/watch?v=8sL7qA-7Kyo

ਇਸ ਧਾਰਮਿਕ ਅਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਹੈ। ਸ੍ਰੀ ਅੰਮ੍ਰਿਤਸਰ-ਪਠਾਨਕੋਟ ਰੇਲਵੇ ਲਾਈਨ 'ਤੇ ਬਟਾਲਾ ਰੇਲਵੇ ਸਟੇਸ਼ਨ ਤੋਂ ਗੁਰਦੁਆਰਾ ਕੰਧ ਸਾਹਿਬ ੧½ ਕਿਲੋਮੀਟਰ ਤੇ ਬੱਸ ਸਟੈਂਡ ਬਟਾਲਾ ਤੋਂ ਕੇਵਲ ਇਕ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।

Related Post