ਧੀਆਂ ਦੇ ਦਰਦ ਅਤੇ ਅਹਿਮੀਅਤ ਨੂੰ ਦਰਸਾਉਂਦਾ ਗੁਰਵਿੰਦਰ ਬਰਾੜ ਦਾ ਗੀਤ ਹਰ ਕਿਸੇ ਨੂੰ ਕਰਦਾ ਹੈ ਭਾਵੁਕ

By  Shaminder June 12th 2019 06:13 PM

ਗੁਰਵਿੰਦਰ ਬਰਾੜ ਦਾ ਨਵਾਂ ਗੀਤ ਅਕਲ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ 'ਚ ਗੁਰਵਿੰਦਰ ਬਰਾੜ ਨੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਸ ਘਰ 'ਚ ਧੀ ਨਹੀਂ ਹੁੰਦੀ ਉਸ ਨੂੰ ਧੀਆਂ ਜਾਂ ਔਰਤਾਂ ਨਾਲ ਕਿਸ ਤਰ੍ਹਾਂ ਦਾ ਵਰਤਾਅ ਕਰਨਾ ਹੈ ਇਸ ਗੱਲ ਦੀ ਜ਼ਰਾ ਵੀ ਅਕਲ ਨਹੀਂ ਹੁੰਦੀ ।

https://www.youtube.com/watch?v=iLVI1tRE0-g&feature=youtu.be&fbclid=IwAR0rwpUEkH6Hc9RwD2tMF2odYjC4kDxrpDP6AI1XNPq5QzdlUOPKsQAa6e0

ਇਸ ਗੀਤ ਦੇ ਰਾਹੀਂ ਉਨ੍ਹਾਂ ਨੇ ਧੀਆਂ ਧਿਆਣੀਆਂ ਦੇ ਦਰਦ ਨੂੰ ਬਿਆਨ ਕੀਤਾ ਹੈ ਉੱਥੇ ਹੀ ਧੀਆਂ ਦੀ ਸਮਾਜ 'ਚ ਅਹਿਮੀਅਤ ਨੂੰ ਵੀ ਦਰਸਾਉਣ ਦੀ ਬਹੁਤ ਹੀ ਖ਼ੂਬਸੂਰਤ ਕੋਸ਼ਿਸ਼ ਕੀਤੀ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਵੀ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਧੀਆਂ ਜੰਮਣ 'ਤੇ ਅਕਸਰ ਜਨਨੀ ਨੂੰ ਤਾਅਨੇ ਮਿਹਣੇ ਦਿੰਦੇ ਹਨ ਅਤੇ ਧੀਆਂ ਨੂੰ ਬੋਝ ਸਮਝਣ ਲੱਗ ਪੈਂਦੇ ਹਨ ।

https://www.instagram.com/p/Bw6grTsAhNp/

ਇਸ ਗੀਤ ਦੇ ਬੋਲ ਗੁਰਵਿੰਦਰ ਬਰਾੜ ਨੇ ਹੀ ਲਿਖੇ ਹਨ ਅਤੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਇਸ ਗੀਤ ਦਾ ਪੋਸਟਰ ਸਾਂਝਾ ਕੀਤਾ ਸੀ । ਇਸ ਗੀਤ ਨੂੰ ਰਿਲੀਜ਼ ਹੋਇਆਂ ਕੁਝ ਹੀ ਦਿਨ ਹੋਏ ਨੇ ਅਤੇ ਇਸਦੇ ਵੀਵਰਸ ਦੀ ਗਿਣਤੀ ਲੱਖਾਂ 'ਚ ਪਹੁੰਚ ਚੁੱਕੀ ਹੈ ।

 

Related Post