ਪਾਕਿਸਤਾਨ ਤੋਂ ਵੀ ਹਨ ਗਾਇਕ ਗੁਰਵਿੰਦਰ ਬਰਾੜ ਦੇ ਫੈਨ, ਨਵੇਂ ਗਾਣੇ ਤੇ ਪਾਕਿਸਤਾਨੀ ਬਜ਼ੁਰਗ ਪ੍ਰਸ਼ੰਸਕ ਨੇ ਦਿੱਤਾ ਖ਼ਾਸ ਸੁਨੇਹਾ   

By  Shaminder June 17th 2019 12:59 PM -- Updated: June 17th 2019 01:06 PM

ਗੁਰਵਿੰਦਰ ਬਰਾੜ ਦੇ ਗੀਤ ਅਕਲ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇੱਥੇ ਹੀ ਨਹੀਂ ਪਾਕਿਸਤਾਨ 'ਚ ਵੀ ਲੋਕ ਉਨ੍ਹਾਂ ਦੇ ਇਸ ਗੀਤ ਨੂੰ ਪਸੰਦ ਕਰ ਰਹੇ ਨੇ । ਪਾਕਿਸਤਾਨ ਤੋਂ ਇੱਕ ਬਜ਼ੁਰਗ ਫੈਨ ਨੇ ਉਨ੍ਹਾਂ ਲਈ ਖ਼ਾਸ ਸੁਨੇਹਾ ਭੇਜਿਆ ਹੈ। ਉਨ੍ਹਾਂ ਗੁਰਵਿੰਦਰ ਬਰਾੜ ਦੇ ਨਵੇਂ ਗੀਤ ਅਕਲ ਦੀ ਤਾਰੀਫ਼ ਕਰਦਿਆਂ ਕਿਹਾ ਕਿ "ਬਰਾੜ ਸਾਹਿਬ ਮੈਂ ਸਰਗੋਧਾ ਪਾਕਿਸਤਾਨ ਤੋਂ ਹਾਂ ਅਤੇ ਮੈਨੂੰ ਤੁਹਾਡਾ ਇਹ ਗੀਤ ਮੇਰੇ ਭਤੀਜੇ ਨੇ ਸੁਣਾਇਆ ਹੈ ।

ਹੋਰ ਵੇਖੋ:ਨਾਟਕਕਾਰ ਡਾ. ਅਜਮੇਰ ਔਲਖ਼ ਦੀ ਬਰਸੀ ਤੇ ਗਾਇਕ ਗੁਰਵਿੰਦਰ ਬਰਾੜ ਨੇ ਯਾਦ ਕਰਦੇ ਹੋਏ ਦਿੱਤਾ ਭਾਵੁਕ ਸੰਦੇਸ਼

ਮਾਸ਼ਾ ਅੱਲ੍ਹਾ ਬਹੁਤ ਸੋਹਣਾ ਗਾਇਆ ਹੈ ।ਖ਼ਿਆਲਾਤ ਜਿਹੜੇ ਨੇ ਤੁਹਾਡੇ ਇਹ ਅੱਲ੍ਹਾ ਦੀ ਖ਼ਾਸ ਇਨਾਇਤ ਹੈ ਇਹ ਉਹੀ ਬੰਦਾ ਕਰ ਸਕਦਾ ਹੈ ਜੋ ਆਪ ਧੀਆਂ ਭੈਣਾਂ ਵਾਲਾ ਹੈ ।ਜਿਹੜੇ ਦੁੱਖਦੇ ਜ਼ਖਮ ਹੁੰਦੇ ਨੇ ਉਨ੍ਹਾਂ 'ਤੇ ਮਰਹਮ ਲਗਾਉਣ ਦਾ ਕੰਮ ਕੀਤਾ ਹੈ ।

https://www.youtube.com/watch?v=iLVI1tRE0-g

ਉਨ੍ਹਾਂ ਕਿਹਾ ਕਿ ਦਿਲ ਕਰਦਾ ਹੈ ਕਿ ਉਹ ਇਸ ਗੀਤ ਨੂੰ ਵਾਰ-ਵਾਰ ਸੁਣਨ" । ਇਸ ਬਜ਼ੁਰਗ ਪ੍ਰਸ਼ੰਸਕ ਨੇ ਗੁਰਵਿੰਦਰ ਬਰਾੜ ਦੀ ਲੇਖਣੀ ਦੀ ਤਾਰੀਫ਼ ਵੀ ਕੀਤੀ ਅਤੇ ਉਨ੍ਹਾਂ ਨੂੰ ਅਸੀਸਾਂ ਦਿੱਤੀਆਂ ਕਿ ਉਹ ਇਸੇ ਤਰ੍ਹਾਂ ਵਧੀਆ ਲਿਖਦੇ ਅਤੇ ਗਾਉਂਦੇ ਰਹਿਣ ।

gurvinder brar के लिए इमेज परिणाम

ਇਸ ਵੀਡੀਓ ਨੂੰ ਗੁਰਵਿੰਦਰ ਬਰਾੜ ਨੇ ਆਪਣੇ ਫੇਸਬੁਕ ਅਕਾਊਂਟ 'ਤੇ ਸਾਂਝਾ ਕੀਤਾ ਹੈ । ਉਨ੍ਹਾਂ ਨੇ ਪਾਕਿਸਤਾਨੀ ਪ੍ਰਸ਼ੰਸਕ ਦਾ ਸ਼ੁਕਰੀਆ ਅਦਾ ਕਰਦਿਆਂ ਲਿਖਿਆ ਕਿ “Akal song lyi Pakistan ton Aya bajurgan Da Aashirwad te duawan.."ਅਸੀਂ ਵੀ ਉਮੀਦ ਕਰਦੇ ਹਾਂ ਕਿ ਗੁਰਵਿੰਦਰ ਬਰਾੜ ਇਸੇ ਤਰ੍ਹਾਂ ਵਧੀਆ ਗਾਉਂਦੇ ਅਤੇ ਲਿਖਦੇ ਰਹਿਣ ।

Related Post