ਹਰ ਇੱਕ ਮੁਸ਼ਕਿਲ ਨਾਲ ਨਜਿੱਠਣ ਦਾ ਹੌਂਸਲਾ ਦਿੰਦਾ ਹੈ ਗੁਰਵਿੰਦਰ ਬਰਾੜ ਦਾ ਆਪਣੀ ਪਤਨੀ ਦੀ ਯਾਦ 'ਚ ਗਾਇਆ ਇਹ ਗੀਤ, ਦੇਖੋ ਵੀਡੀਓ

By  Aaseen Khan February 1st 2019 05:14 PM

ਹਰ ਇੱਕ ਮੁਸ਼ਕਿਲ ਨਾਲ ਨਜਿੱਠਣ ਦਾ ਹੌਂਸਲਾ ਦਿੰਦਾ ਹੈ ਗੁਰਵਿੰਦਰ ਬਰਾੜ ਦਾ ਆਪਣੀ ਪਤਨੀ ਦੀ ਯਾਦ 'ਚ ਗਾਇਆ ਇਹ ਗੀਤ, ਦੇਖੋ ਵੀਡੀਓ : ਨਾਮਵਰ ਪੰਜਾਬੀ ਗਾਇਕ ਗੁਰਵਿੰਦਰ ਬਰਾੜ ਜਿੰਨ੍ਹਾਂ ਨੇ ਕਈ ਖੂਬਸੂਰਤ ਗੀਤ ਪੰਜਾਬੀ ਸਰੋਤਿਆਂ ਨੂੰ ਦਿੱਤੇ ਹਨ। ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਗਾਇਕ ਗੁਰਵਿੰਦਰ ਬਰਾੜ ਉਸ ਵੇਲੇ ਅੰਦਰ ਤੱਕ ਟੁੱਟ ਗਏ ਸੀ ਜਦੋਂ ਉਹਨਾਂ ਦਾ ਹਮਸਫਰ ਉਹਨਾਂ ਦੀ ਧਰਮ ਪਤਨੀ ਸੋਹਜ ਪ੍ਰੀਤ ਨੇ ਪਿਛਲੇ ਸਾਲ ਮਾਰਚ 'ਚ ਖ਼ੁਦਕੁਸ਼ੀ ਕਰ ਲਈ ਸੀ। ਗੁਰਵਿੰਦਰ ਬਰਾੜ ਦੀ ਪਤਨੀ ਸੋਹਜ ਪ੍ਰੀਤ ਪੰਜਾਬੀ ਦੇ ਉੱਗੇ ਨਾਟਕਕਾਰ ਅਜਮੇਰ ਸਿੰਘ ਔਲਖ ਦੀ ਸਪੁੱਤਰੀ ਸੀ ਜਿਹੜੇ 15 ਜੂਨ 2017 ਨੂੰ ਅਕਾਲ ਚਲਾਣਾ ਕਰ ਗਏ ਸੀ।

ਸੋਹਜ ਪ੍ਰੀਤ ਆਪ ਵੀ ਪੰਜਾਬ ਦੀ ਉਬਰਦੀ ਨਾਟਕਾਰ ਸੀ ਜਿੰਨ੍ਹਾਂ ਨੇ ਕਈ ਨਾਟਕ ਲਿਖੇ ਵੀ ਸਨ। ਹੁਣ ਕੁਝ ਦਿਨ ਪਹਿਲਾਂ ਗੁਰਵਿੰਦਰ ਬਰਾੜ ਵੱਲੋਂ ਉਹਨਾਂ ਦੀ ਸਵਰਗਵਾਸੀ ਪਤਨੀ ਸੋਹਜ ਪ੍ਰੀਤ ਦੀ ਯਾਦ 'ਚ ਉਹਨਾਂ ਵੱਲੋਂ 'ਜੋਤ' ਨਾਮ ਦਾ ਇਹ ਖੂਬਸੂਰਤ ਗਾਣਾ ਗਾਇਆ ਗਿਆ ਹੈ। ਗਾਣੇ ਦੀ ਸ਼ੁਰੂਆਤ 'ਚ ਗੁਰਵਿੰਦਰ ਬਰਾੜ ਦੀ ਪਤਨੀ ਦੀ ਤਸਵੀਰ ਵੀ ਦਿਖਾਈ ਗਈ ਹੈ। ਉਹਨਾਂ ਆਪਣੇ ਹਮਸਫਰ ਦੇ ਜਾਣ ਤੋਂ ਬਾਅਦ ਜੋ ਵੀ ਦਰਦ ਹੰਢਾਇਆ ਸਭ ਇਸ ਗਾਣੇ ਰਾਹੀਂ ਬਿਆਨ ਕੀਤਾ ਹੈ। ਗੁਰਵਿੰਦਰ ਬਰਾੜ ਦਾ ਇਹ 'ਜੋਤ' ਗੀਤ ਚੰਗੇ ਮਾੜੇ ਸਮਿਆਂ 'ਚ ਵਿਅਕਤੀ ਨੂੰ ਹੌਂਸਲੇ ਨਾਲ ਖੜਨ ਦਾ ਸਾਹਸ ਦਿੰਦਾ ਹੈ।

 

View this post on Instagram

 

A song .. From Soul...just After Few Days....

A post shared by Gurvinder Brar (@gurvinderbrarofficial) on Jan 14, 2019 at 9:16am PST

ਗਾਣੇ ਦੇ ਕਮੈਂਟ ਬਾਕਸ 'ਚ ਵੀ ਲੋਕਾਂ ਵੱਲੋਂ ਗਾਣੇ ਦੀਆਂ ਤਾਰੀਫਾਂ ਕੀਤੀਆਂ ਜਾ ਰਹੀਆਂ ਹਨ। ਗਾਣੇ 'ਚ ਗੁਰਵਿੰਦਰ ਬਰਾੜ ਲੋਕਾਂ ਨੂੰ ਖ਼ੁਦਕੁਸ਼ੀ ਨਾ ਕਰਨ ਦੀ ਅਪੀਲ ਕਰਦੇ ਹੋਏ ਵੀ ਨਜ਼ਰ ਆ ਰਹੇ ਹਨ। ਗੁਰਵਿੰਦਰ ਬਰਾੜ ਦਾ ਇਹ ਗੀਤ ਚੰਗੇ ਮਾੜੇ ਸਮੇਂ 'ਚ ਅਤੇ ਹਰ ਇੱਕ ਅਵਸਥਾ 'ਚ ਵਿਅਕਤੀ ਨੂੰ ਮੁਸ਼ਕਿਲਾਂ ਨਾਲ ਨਜਿੱਠਣ ਦਾ ਹੌਂਸਲਾ ਦਿੰਦਾ ਹੈ। ਗਾਣੇ ਦੇ ਬੋਲ ਗੁਰਵਿੰਦਰ ਬਰਾੜ ਦੇ ਹੀ ਹਨ ਅਤੇ ਗਾਣੇ ਦਾ ਮਿਊਜ਼ਿਕ ਕੁੰਵਰ ਬਰਾੜ ਵੱਲੋਂ ਦਿੱਤਾ ਗਿਆ ਹੈ। ਜੋਤ ਗੀਤ ਅਮਰ ਆਡੀਓ ਦੇ ਬੈਨਰ ਨਾਲ ਰਿਲੀਜ਼ ਕੀਤਾ ਗਿਆ ਹੈ।

Related Post