ਦੋ ਦਿਲਾਂ ਦਰਮਿਆਨ ਪਈਆਂ ਦੂਰੀਆਂ ਨੂੰ ਬਿਆਨ ਕਰ ਰਿਹਾ ਹੈ 'ਦੂਰਬੀਨ' ਫ਼ਿਲਮ ਦਾ ਗੀਤ 'ਗੁਸਤਾਖ਼ੀ'

By  Shaminder September 26th 2019 11:56 AM

ਫ਼ਿਲਮ ਦੂਰਬੀਨ ਦਾ ਨਵਾਂ ਗੀਤ 'ਗੁਸਤਾਖ਼ੀ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਫ਼ਿਲਮ ਦੀ ਅਦਾਕਾਰਾ ਵਾਮੀਕਾ ਗੱਬੀ ਅਤੇ ਨਿੰਜਾ 'ਤੇ ਫ਼ਿਲਮਾਇਆ ਗਿਆ ਹੈ । ਇਸ ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਨੇ,ਜਦਕਿ ਆਵਾਜ਼ ਨਾਲ ਸ਼ਿੰਗਾਰਿਆ ਹੈ ਅੰਗਰੇਜ਼ ਅਲੀ ਨੇ ਗੀਤ ਦਾ ਮਿਊਜ਼ਿਕ ਮਿਊਜ਼ਿਕ ਗੋਲਡ ਬੁਆਏ ਵੱਲੋਂ ਦਿੱਤਾ ਗਿਆ ਹੈ । ਇਸ ਗੀਤ ਨੂੰ ਯੈਲੋ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ।

ਹੋਰ ਵੇਖੋ:ਨਿੰਜਾ ਦੀ ਆਵਾਜ਼ ਦੇ ਨਾਲ ਸ਼ਿੰਗਾਰਿਆ ਫ਼ਿਲਮ ਦੂਰਬੀਨ ਦਾ ‘ਛਾਪਾ’ ਗਾਣਾ ਹੋਇਆ ਰਿਲੀਜ਼, ਦੇਖੋ ਵੀਡੀਓ

ਇਹ ਇੱਕ ਸੈਡ ਸੌਂਗ ਹੈ ਜਿਸ 'ਚ ਦੋ ਪ੍ਰੇਮੀਆਂ ਦੀ ਹਾਲਤ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਜਦੋਂ ਦੋਵੇਂ ਇੱਕ ਦੂਜੇ ਦੇ ਨਜ਼ਦੀਕ ਸਨ ਤਾਂ ਦੁਨੀਆ ਦੀ ਹਰ ਸ਼ੈਅ ਬਹੁਤ ਹੀ ਸੋਹਣੀ ਲੱਗਦੀ ਸੀ ਅਤੇ ਦੂਰ ਹੋਣ 'ਤੇ ਮਹਿਬੂਬ ਤੋਂ ਬਿਨਾਂ ਕੁਝ ਵੀ ਚੰਗਾ ਨਹੀਂ ਲੱਗਦਾ ।ਆਜ਼ਾਦ ਪਰਿੰਦੇ ਦੀ ਪੇਸ਼ਕਸ਼ ਦੂਰਬੀਨ ਫ਼ਿਲਮ ਕੱਲ੍ਹ ਯਾਨੀ ਕਿ 27 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ।

doorbeen movie के लिए इमेज परिणाम

ਇਸ ਫ਼ਿਲਮ 'ਚ ਨਿੰਜਾ ਵਾਮੀਕਾ ਗੱਬੀ,ਜੱਸ ਬਾਜਵਾ ਅਤੇ ਹਾਰਬੀ ਸੰਘਾ ਸਣੇ ਕਈ ਅਦਾਕਾਰ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਮਨੋਰੰਜਨ ਕਰਦੇ ਨਜ਼ਰ ਆਉਣਗੇ । ਆਜ਼ਾਦ ਪਰਿੰਦੇ ਫ਼ਿਲਮਸ ਅਤੇ ਪੀਟੀਸੀ ਮੋਸ਼ਨ ਪਿਕਚਰਸ ਅਤੇ ਗਲੋਬ ਮੂਵੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ ।

 

Related Post