ਦੀਪ ਢਿੱਲੋਂ ਅਤੇ ਸੁਦੇਸ਼ ਕੁਮਾਰੀ ਦੀ ਆਵਾਜ਼ ‘ਚ ‘ਹਾਜ਼ਰੀ’ ਗੀਤ ਅਜੋਕੇ ਹਾਲਾਤਾਂ ਨੂੰ ਕਰ ਰਿਹਾ ਬਿਆਨ, ਵੀਡੀਓ ਵੀ ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

By  Shaminder June 16th 2020 03:31 PM

ਦੀਪ ਢਿੱਲੋਂ ਅਤੇ ਸੁਦੇਸ਼ ਕੁਮਾਰੀ ਦੀ ਆਵਾਜ਼ ‘ਚ ਗੀਤ ‘ਹਾਜ਼ਰੀ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਇੱਕ ਅਜਿਹੇ ਗੱਭਰੂ ਅਤੇ ਮੁਟਿਆਰ ਦੀ ਗੱਲ ਕੀਤੀ ਗਈ ਹੈ ਜੋ ਕਿ ਲਾਕ ਡਾਊਨ ਦੌਰਾਨ ਇੱਕ ਦੂਜੇ ਨੂੰ ਮਿਲ ਨਹੀਂ ਪਾਉਂਦੇ ਹਨ ਅਤੇ ਜਿਸ ਤੋਂ ਬਾਅਦ ਗੱਭਰੂ ਆਪਣੀ ਮਜ਼ਬੂਰੀ ਦੱਸਦਾ ਹੈ ਕਿ ਕਿਸ ਤਰ੍ਹਾਂ ਲਾਕਡਾਊਨ ਕਰਕੇ ਬਿਹਾਰੀ ਮਜ਼ਦੂਰ ਆਪਣੇ ਜੱਦੀ ਪਿੰਡਾਂ ‘ਚ ਚਲੇ ਗਏ ਨੇ ਅਤੇ ਇਸੇ ਕਾਰਨ ਉਹ ਮੁਟਿਆਰ ਨੂੰ ਮਿਲ ਵੀ ਨਹੀਂ ਪਾਉਂਦਾ ਅਤੇ ਉਸ ਨੂੰ ਖੁਦ ਹੀ ਝੋਨਾ ਲਾਉਣਾ ਪੈ ਰਿਹਾ ਹੈ ।

ਜਿਸ ਕਰਕੇ ਉਹ ਚੋਰੀ ਛਿਪੇ ਉਸ ਨਾਲ ਚੈਟ ਕਰਦਾ ਹੈ । ਇਸ ਗੀਤ ਨੂੰ ਸੁਦੇਸ਼ ਕੁਮਾਰੀ ਅਤੇ ਦੀਪ ਢਿੱਲੋਂ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਜਦੋਂਕਿ ਬੋਲ ਲਿਖੇ ਨੇ ਕਰਮਜੀਤ ਪੁਰੀ ਨੇ ।ਗੀਤ ਦੀ ਫੀਚਰਿੰਗ ਦੀਪ ਢਿੱਲੋਂ ਅਤੇ ਮਾਹੀ ਸ਼ਰਮਾ ਨਜ਼ਰ ਆ ਰਹੇ ਨੇ ।ਗੀਤ ਨੂੰ ਆਪਣੇ ਸੰਗੀਤ ਦੇ ਨਾਲ ਸ਼ਿੰਗਾਰਿਆ ਹੈ ਲਾਲ ਕਮਲ ਹੋਰਾਂ ਨੇ ।

https://www.instagram.com/p/CBcGtsPndiJ/

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਦੀਪ ਢਿੱਲੋਂ ਨੇ ਆਪਣੀ ਪਤਨੀ ਅਤੇ ਗਾਇਕਾ ਜੈਸਮੀਨ ਜੱਸੀ ਦੇ ਨਾਲ ਕਈ ਹਿੱਟ ਗੀਤ ਦਿੱਤੇ ਨੇ । ਉਹ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ ਅਤੇ ਲਗਾਤਾਰ ਆਪਣੀਆਂ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ ।ਬੀਤੇ ਦਿਨੀਂ ਉਨ੍ਹਾਂ ਨੇ ਆਪਣੀ ਪਤਨੀ ਦੇ ਨਾਲ ਇੱਕ ਵੀਡੀਓ ਵੀ ਬਣਾਇਆ ਸੀ ਜਿਸ ਨੂੰ ਦਰਸ਼ਕਾਂ ਦਾ ਭਰਵਾਂ ਪਿਆਰ ਮਿਲਿਆ ਸੀ ।

Related Post