'ਹਮਰੀ ਜਿਹਬਾ ਏਕ ਪ੍ਰਭ' ਧਾਰਮਿਕ ਸ਼ਬਦ ਭਾਈ ਕਮਲਜੀਤ ਸਿੰਘ ਦੀ ਆਵਾਜ਼ 'ਚ ਹੋਇਆ ਰਿਲੀਜ਼, ਦੇਖੋ ਵੀਡੀਓ

By  Aaseen Khan April 7th 2019 11:17 AM -- Updated: April 7th 2019 11:22 AM

'ਹਮਰੀ ਜਿਹਬਾ ਏਕ ਪ੍ਰਭ' ਧਾਰਮਿਕ ਸ਼ਬਦ ਭਾਈ ਕਮਲਜੀਤ ਸਿੰਘ ਦੀ ਆਵਾਜ਼ 'ਚ ਹੋਇਆ ਰਿਲੀਜ਼, ਦੇਖੋ ਵੀਡੀਓ : ਪੀਟੀਸੀ ਨੈੱਟਵਰਕ ਵੱਲੋਂ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਚਲਾਏ ਜਾ ਰਹੇ ਵਿਲੱਖਣ ਉਪਰਾਲੇ ਤਹਿਤ ਪੀਟੀਸੀ ਰਿਕਾਰਡਜ਼ ਦੇ ਲੇਬਲ ਨਾਲ ਇੱਕ ਹੋਰ ਧਾਰਮਿਕ ਸ਼ਬਦ ਰਿਲੀਜ਼ ਕਰ ਦਿੱਤਾ ਗਿਆ ਹੈ। ''ਹਮਰੀ ਜਿਹਬਾ ਏਕ ਪ੍ਰਭ, ਹਰਿ ਕੇ ਗੁਣ ਅਗਮ ਅਥਾਹ" ਸ਼ਬਦ ਨੂੰ ਭਾਈ ਕਮਲਜੀਤ ਸਿੰਘ (ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ) ਨੇ ਆਪਣੀ ਰਸਭਿੰਨੀ ਆਵਾਜ਼ ਨਾਲ ਸ਼ਬਦ ਗਾਇਨ ਕੀਤਾ ਹੈ। ਪਰਵਿੰਦਰ ਸਿੰਘ ਬੱਬੂ ਵੱਲੋਂ ਸ਼ਬਦ ਦਾ ਸੰਗੀਤ ਤਿਆਰ ਕੀਤਾ ਗਿਆ ਹੈ।

hamri jehba ek prabh religious shabad by bhai kamaljit singh ji out ptc records ptc simran hamri jehba ek prabh

'ਹਮਰੀ ਜਿਹਬਾ ਏਕ ਪ੍ਰਭ' ਸ਼ਬਦ ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ ਪੀਟੀਸੀ ਨਿਊਜ਼ ‘ਤੇ ਹੋ ਚੁੱਕਿਆ ਹੈ। ਇਸ ਸ਼ਬਦ ਗਾਇਨ ਨੂੰ ਤੁਸੀਂ ਪੀਟੀਸੀ ਰਿਕਾਰਡਜ਼ ਦੇ ਯੂ ਟਿਊਬ ਚੈਨਲ ‘ਤੇ ਵੇਖ ਸਕਦੇ ਹੋ।ਤੁਸੀਂ ਵੀ ਪੀਟੀਸੀ ਪੰਜਾਬੀ ਚੈਨਲ ‘ਤੇ ਇਸ ਸ਼ਬਦ ਨੂੰ ਸਰਵਨ ਕਰ ਸਕਦੇ ਹੋ।ਪੀਟੀਸੀ ਨੈੱਟਵਰਕ ਵੱਲੋਂ ਆਏ ਦਿਨ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਗੁਰੂ ਘਰ ਅਤੇ ਸ਼ਬਦ ਗੁਰਬਾਣੀ ਨਾਲ ਜੋੜਨ ਲਈ ਨਵੇਂ-ਨਵੇਂ ਸ਼ਬਦ ਰਿਲੀਜ਼ ਕੀਤੇ ਜਾ ਰਹੇ ਹਨ। ਗੁਰਬਾਣੀ ਅਤੇ ਗੁਰੂ ਘਰ ਨਾਲ ਸੰਗਤਾਂ ਨੂੰ ਜੋੜਨ ਲਈ ਲਗਾਤਾਰ ਉਪਰਾਲੇ ਪੀਟੀਸੀ ਨੈੱਟਵਰਕ ਕਰ ਰਿਹਾ।

ਹੋਰ ਵੇਖੋ : ਭਾਈ ਜਗਤਾਰ ਸਿੰਘ ਜੀ ਦੀ ਆਵਾਜ਼ 'ਚ ਪੀਟੀਸੀ ਰਿਕਾਰਡਜ਼ ਵੱਲੋਂ 'ਮਸਤਕ ਲਗੇ ਸਾਧ' ਧਾਰਮਿਕ ਸ਼ਬਦ ਰਿਲੀਜ਼, ਦੇਖੋ ਵੀਡੀਓ

ਇਸ ਤੋਂ ਪਹਿਲਾਂ ਵੀ ਧਾਰਮਿਕ ਸ਼ਬਦ ਪੀਟੀਸੀ ਰਿਕਾਰਡਜ਼ ਦੇ ਲੇਬਲ ਨਾਲ ਰਿਲੀਜ਼ ਕੀਤੇ ਜਾ ਚੁੱਕੇ ਹਨ। ਅਤੇ ਪੀਟੀਸੀ ਦੇ ਨਵੇਂ ਚੈਨਲ ਪੀਟੀਸੀ ਸਿਮਰਨ 'ਤੇ ਵੀ ਇਹਨਾਂ ਸ਼ਬਦਾਂ ਨੂੰ ਸੰਗਤਾਂ ਵੱਲੋਂ ਸੁਣਿਆ ਜਾ ਰਿਹਾ ਹੈ।

Related Post