ਯੁਵਰਾਜ ਹੰਸ ਦੀ ਦਾਦੀ ਨੇ ਦੱਸਿਆ ਕਿੰਝ ਦੀਵਾਲੀ ਦੇ ਦਿਨਾਂ 'ਚ ਇੱਕ ਹੀ ਸਾਈਕਲ 'ਤੇ ਬਜ਼ਾਰ ਚਲਿਆ ਜਾਂਦਾ ਸੀ ਸਾਰਾ ਪਰਿਵਾਰ, ਦੇਖੋ ਵੀਡੀਓ

By  Aaseen Khan October 28th 2019 12:06 PM -- Updated: October 31st 2019 01:30 PM

ਦੀਵਾਲੀ ਦੇਸ਼ ਦਾ ਅਜਿਹਾ ਤਿਉਹਾਰ ਜਿਸ 'ਤੇ ਹਰ ਕਿਸੇ ਦੇ ਘਰ ਰੌਣਕਾਂ ਦੇਖਣ ਨੂੰ ਮਿਲਦੀਆਂ ਹਨ। ਅਜਿਹੀਆਂ ਹੀ ਰੌਣਕਾਂ ਦੇਖਣ ਨੂੰ ਮਿਲੀਆਂ ਸੰਗੀਤ ਜਗਤ 'ਚ ਵੱਡੇ ਨਾਮ ਵਾਲੇ ਪਰਿਵਾਰ ਦੇ ਘਰ। ਜੀ ਹਾਂ ਅਸੀਂ ਗੱਲ ਕਰ ਰਹੈ ਹਾਂ ਹੰਸ ਰਾਜ ਹੋਰਾਂ ਦੇ ਪਰਿਵਾਰ ਦੀ ਜਿੰਨ੍ਹਾਂ ਦੇ ਘਰ ਦੀਵਾਲੀ ਦੀਆਂ ਖੂਬ ਰੌਣਕਾਂ ਦੇਖਣ ਨੂੰ ਮਿਲੀਆਂ ਹਨ। ਯੁਵਰਾਜ ਹੰਸ ਨੇ ਪਰਿਵਾਰ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕੀਤੀਆਂ ਹਨ।

 

View this post on Instagram

 

Bibi Apni Diwali Diyaan Stories Dass Rahe aa. K Ikko Cycle Te Asin Bazaar Jaande C. Dad Chacha Daadi And Daada Ji. God Is Great....Kithon Kithey Pahunchaata Baba Ji Ne?????? #grandma #stories #diwali

A post shared by Yuvraaj Hans (@yuvrajhansofficial) on Oct 27, 2019 at 6:29am PDT

ਇਹਨਾਂ 'ਚ ਯੁਵਰਾਜ ਨੇ ਆਪਣੀ ਦਾਦੀ ਦੀ ਵੀਡੀਓ ਵੀ ਸ਼ੇਅਰ ਕੀਤੀ ਹੈ ਜਿਸ 'ਚ ਉਹਨਾਂ ਦੀ ਦਾਦੀ ਪਰਿਵਾਰ ਦੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰਦੀ ਹੋਈ ਨਜ਼ਰ ਆ ਰਹੀ ਹੈ।ਉਹਨਾਂ ਦਾ ਕਹਿਣਾ ਹੈ ਕਿ ਪਹਿਲੇ ਦਿਨਾਂ 'ਚ ਪੂਰਾ ਪਰਿਵਾਰ ਇੱਕ ਹੀ ਸਾਈਕਲ 'ਤੇ ਦੀਵਾਲੀ ਦੇ ਦਿਨਾਂ 'ਚ ਸ਼ਹਿਰ ਚਲਿਆ ਜਾਇਆ ਕਰਦਾ ਸੀ ਜਿਸ 'ਚ ਯੁਵਰਾਜ ਦੇ ਚਾਚਾ ਜੀ ਪਿਤਾ ਅਤੇ ਦਾਦਾ ਦਾਦੀ ਹੋਇਆ ਕਰਦੇ ਸਨ। ਇਹ ਸਾਰਾ ਪਰਿਵਾਰ ਇੱਕ ਹੀ ਸਾਈਕਲ 'ਤੇ ਚਲੇ ਜਾਇਆ ਕਰਦਾ ਸੀ।

ਹੋਰ ਵੇਖੋ : ਵਿਆਹ ਦੀਆਂ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਸਿੱਧੂ ਮੂਸੇ ਵਾਲੇ ਦਾ ਕਰਾਰਾ ਜਵਾਬ, ਲਾਈਵ ਸ਼ੋਅ ‘ਚ ਹਰ ਮੁੱਦੇ ‘ਤੇ ਖੁੱਲ੍ਹ ਕੀਤੀ ਗੱਲ, ਦੇਖੋ ਵੀਡੀਓ

 

View this post on Instagram

 

About Last Night. #diwali #celebration #family #strength

A post shared by Yuvraaj Hans (@yuvrajhansofficial) on Oct 27, 2019 at 10:43pm PDT

ਇਸ ਦੇ ਨਾਲ ਹੀ ਯੁਵਰਾਜ ਹੰਸ ਨੇ ਪਰਮਾਤਮਾ ਦਾ ਅੱਜ ਜਿੱਥੇ ਪਹੁੰਚਾਇਆ ਹੈ ਉਸ ਲਈ ਧੰਨਵਾਦ ਕੀਤਾ ਹੈ। ਦੱਸ ਦਈਏ ਯੁਵਰਾਜ ਹੰਸ ਦੇ ਪਿਤਾ ਹੰਸ ਰਾਜ ਹੰਸ ਦਾ ਪੰਜਾਬੀ ਗਾਇਕੀ 'ਚ ਵਡਮੁੱਲਾ ਯੋਗਦਾਨ ਰਿਹਾ ਹੈ। ਹੁਣ ਉਹ ਦਿੱਲੀ ਤੋਂ ਲੋਕ ਸਭਾ ਮੈਂਬਰ ਵੀ ਹਨ। ਹੰਸ ਰਾਜ ਹੰਸ ਦੇ ਦੋਨੋਂ ਪੁੱਤਰ ਨਵਰਾਜ ਹੰਸ ਅਤੇ ਯੁਵਰਾਜ ਹੰਸ ਵੀ ਗਾਇਕੀ ਦੇ ਨਾਲ ਨਾਲ ਅਦਾਕਾਰੀ 'ਚ ਵੀ ਚੰਗਾ ਨਾਮ ਬਣਾ ਚੁੱਕੇ ਹਨ।

 

Related Post