ਹੰਸ ਰਾਜ ਹੰਸ ਨੇ 'ਪੰਜਾਬ' ਗੀਤ 'ਚ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਬਿਆਨ ਕਰਨ ਦੀ ਕੀਤੀ ਕੋਸ਼ਿਸ਼ 

By  Shaminder December 20th 2018 10:53 AM -- Updated: December 20th 2018 10:54 AM

ਹੰਸ ਰਾਜ ਹੰਸ ਲੰਬੇ ਸਮੇਂ ਬਾਅਦ ਆਪਣੇ ਨਵੇਂ ਗੀਤ ਨਾਲ ਸਰੋਤਿਆਂ ਦੇ ਰੁਬਰੂ ਹੋਏ ਨੇ । ਪੀਟੀਸੀ ਸਟੂਡਿਓ ਵੱਲੋਂ ਜਾਰੀ ਕੀਤੇ ਗਏ ਇਸ ਗੀਤ 'ਚ ਹੰਸ ਰਾਜ ਹੰਸ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ । ਇਸ ਦੇ ਨਾਲ ਹੀ ਬੀਤੇ ਸਮੇਂ 'ਚ ਪੰਜਾਬ ਜੋ ਕਿ ਖੁਸ਼ਹਾਲੀ ਦੇ ਦੌਰ 'ਚ ਗੁਜ਼ਰ ਰਿਹਾ ਸੀ ।ਜਿੱਥੇ ਹਾਲੀ ਅਤੇ ਪਾਲੀ ਖੁਸ਼ੀ ਦੇ ਗੀਤ ਗਾਉਂਦੇ ਸਨ ਅਤੇ ਧਰਤੀ ਝੂਮਦੀ ਸੀ ।

ਹੋਰ ਵੇਖੋ :ਗੁਲਾਬੀ ਕਵੀਨ ਜੈਸਮੀਨ ਸੈਂਡਲਾਸ ਨੇ ਹਿੰਦੀ ਫਿਲਮ ਦੇ ਗਾਣੇ ‘ਤੇ ਡਾਂਸ ਕਰਕੇ ਕੀਤਾ ਸਭ ਨੂੰ ਇਮੋਸ਼ਨਲ, ਦੇਖੋ ਵੀਡਿਓ

https://www.youtube.com/watch?v=ZeMaZ3iCNPE

ਜਿੱਥੇ ਲੋਕਾਂ 'ਚ ਆਪਸੀ ਪਿਆਰ ਅਤੇ ਮਿਲਵਰਤਨ ਹੁੰਦਾ ਸੀ ਪਰ ਉਹ ਪੰਜਾਬ ਦੇ ਲੋਕਾਂ ਦੇ ਬੋਲਾਂ 'ਚ ਨਾਂ ਤਾਂ ਉਹ ਮਿਠਾਸ ਰਹੀ ਹੈ ਅਤੇ ਨਾਂ ਹੀ ਲੋਕਾਂ 'ਚ ਆਪਸੀ ਭਾਈਚਾਰਾ ਅਤੇ ਮਿਲਵਰਤਨ ਰਿਹਾ ਹੈ ਅਤੇ ਉਹ ਪਹਿਲਾਂ ਵਾਲਾ  ਪੰਜਾਬ ਨਹੀਂ ਰਿਹਾ ।ਇਨਸਾਨ ਹੀ ਇਨਸਾਨ ਦਾ ਦਾਰੂ ਸੀ ਭਾਵ ਲੋਕਾਂ 'ਚ ਏਨੀ ਅਪਣੱਤ ਅਤੇ ਭਾਈਚਾਰਾ ਹੁੰਦਾ ਸੀ ਕਿ ਹਰ ਕੋਈ ਦੁੱਖ ਸੁੱਖ 'ਚ ਇੱਕ ਦੂਜੇ ਦਾ ਸਾਂਝੀਵਾਲ ਸੀ ਪਰ ਹੁਣ ਲੋਕਾਂ 'ਚ ਉਹ ਪਿਆਰ ਖਤਮ ਹੁੰਦਾ ਜਾ ਰਿਹਾ ਹੈ।

Hans Raj Hans- Punjab (Full Song) Hans Raj Hans- Punjab (Full Song)

ਇਸ ਦੇ ਨਾਲ ਹੀ ਗੀਤ 'ਚ ਪੰਜਾਬ ਦੀ ਅਜੋਕੇ ਸਮੇਂ 'ਚ ਚਲੀ ਆ ਰਹੀ ਸਮੱਸਿਆ ਨਸ਼ੇ ਨੂੰ ਵੀ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਪੰਜਾਬ ਦੇ ਖਾਣ ਪੀਣ ਦੇ ਸ਼ੌਕੀਨ ਲੋਕ ਨਸ਼ਿਆਂ ਦੇ ਵਹਿਣ 'ਚ ਵਹਿੰਦੇ ਜਾ ਰਹੇ ਨੇ ।

Hans Raj Hans- Punjab (Full Song) Hans Raj Hans- Punjab (Full Song)

ਪੰਜਾਬ ਦੀ ਜਰਖੇਜ਼ ਧਰਤੀ 'ਤੇ ਰਹਿਣ ਵਾਲੇ ਲੋਕਾਂ ਦੀ ਸ਼ਰਮ ਹਯਾ ਉਨ੍ਹਾਂ ਦਾ ਗਹਿਣਾ ਸੀ ਪਰ ਹੁਣ ਨਾਂ ਤਾਂ ਉਹ ਪੰਜਾਬ ਰਿਹਾ ਹੈ ਅਤੇ ਨਾਂ ਹੀ ਪੰਜਾਬ ਦੇ ਲੋਕ ਹੀ ਪਹਿਲਾਂ ਵਾਲੇ ਰਹੇ ਨੇ । ਹੰਸ ਰਾਜ ਹੰਸ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਆਪਣੇ ਇਸ ਗੀਤ 'ਚ ਬਿਆਨ ਕਰਨ ਦੀ ਬਹੁਤ ਹੀ ਪਿਆਰੀ ਜਿਹੀ ਕੋਸ਼ਿਸ਼ ਕੀਤੀ ਹੈ । ਪੀਟੀਸੀ ਸਟੂਡਿਓ ਵੱਲੋਂ ਜਾਰੀ ਕੀਤੇ ਗਏ ਇਸ ਗੀਤ ਨੂੰ ਸੰਗੀਤ ਦਿੱਤਾ ਹੈ ਤੇਜਵੰਤ ਕਿੱਟੂ ਨੇ ।

Related Post