ਅੱਜ ਹੈ ਸਲਮਾਨ ਖ਼ਾਨ ਦੀ ਹੀਰੋਇਨ ਆਇਸ਼ਾ ਟਾਕੀਆ ਦਾ ਜਨਮ ਦਿਨ, ਪਹਿਚਾਨਣਾ ਵੀ ਹੋਇਆ ਮੁਸ਼ਕਿਲ, ਆਇਸ਼ਾ ਨੂੰ ਸਹੁਰੇ ਦੀ ਇਸ ਹਰਕਤ ਕਰਕੇ ਉਠਾਉਣੀ ਪਈ ਸੀ ਸ਼ਰਮਿੰਦਗੀ

By  Rupinder Kaler April 10th 2020 01:54 PM

ਬਾਲੀਵੁੱਡ ਅਦਾਕਾਰਾ ਆਇਸ਼ਾ ਟਾਕੀਆ 34 ਸਾਲ ਦੀ ਹੋ ਗਈ ਹੈ । ਆਇਸ਼ਾ ਹੁਣ ਫ਼ਿਲਮਾਂ ਵਿੱਚ ਦਿਖਾਈ ਨਹੀਂ ਦਿੰਦੀ । ਆਇਸ਼ਾ ਨੂੰ ਡੋਰ, ਦਿਲ ਮਾਂਗੇ ਮੋਰ, ਪਾਠਸ਼ਾਲਾ, ਸੋਚਾ ਨਾ ਥਾ, ਵਾਂਟੇਡ, ਟਾਰਜਨ ਦਾ ਵੰਡਰ ਕਾਰ ਵਰਗੀਆਂ ਫ਼ਿਲਮਾਂ ਕਰਕੇ ਯਾਦ ਕੀਤਾ ਜਾਂਦਾ ਹੈ । ਉਹਨਾਂ ਦੀ ਸਭ ਤੋਂ ਵੱਡੀ ਫ਼ਿਲਮ ਸਲਮਾਨ ਖ਼ਾਨ ਦੇ ਨਾਲ ਵਾਂਟੇਡ ਰਹੀ ਹੈ ।ਉਹਨਾਂ ਨੇ ਆਪਣi ਪਹਿਲੀ ਫ਼ਿਲਮ ਲਈ ਅਵਾਰਡ ਵੀ ਜਿੱਤਿਆ ਸੀ ।

https://www.instagram.com/p/B9mGfe7Hhxu/

ਅਇਸ਼ਾ ਹੁਣ ਬਾਲੀਵੁੱਡ ਤੋਂ ਦੂਰ ਹੈ ਤੇ ਉਸ ਨੂੰ ਪਹਿਚਾਨਣਾ ਵੀ ਮੁਸ਼ਕਿਲ ਹੋਇਆ ਹੈ । ਕੁਝ ਦਿਨ ਪਹਿਲਾਂ ਦੀ ਉਹ ਇੱਕ ਮਾਲ ਵਿੱਚ ਦਿਖਾਈ ਦਿੱਤੀ ਸੀ । ਉਸ ਦਾ ਵਜਨ ਵਧਿਆ ਦਿਖਾਈ ਦੇ ਰਿਹਾ ਹੈ, ਚਿਹਰਾ ਬਿਲਕੁਲ ਬਦਲ ਗਿਆ ਹੈ । ਸੋਸ਼ਲ ਮੀਡੀਆ ਤੇ ਉਸ ਦੀਆਂ ਤਸਵੀਰਾਂ ਅਕਸਰ ਵਾਇਰਲ ਹੁੰਦੀਆਂ । ਤਸਵੀਰਾਂ ਵਿੱਚ ਉਹ ਪਹਿਲਾਂ ਤੋਂ ਕਾਫੀ ਮੋਟੀ ਦਿਖਾਈ ਦੇ ਰਹੀ ਹੈ ।

https://www.instagram.com/p/B80oxqSHNg-/

ਅਇਸ਼ਾ ਨੇ ਆਪਣੇ ਚਿਹਰੇ ਦੀ ਸਰਜਰੀ ਵੀ ਕਰਵਾਈ ਸੀ ਜਿਸ ਕਰਕੇ ਉਹਨਾਂ ਦੀ ਸ਼ਕਲ ਕਾਫੀ ਬਦਲ ਗਈ ਸੀ । ਇਸ ਵਜ੍ਹਾ ਕਰਕੇ ਉਹ ਕਾਫੀ ਟਰੋਲ ਵੀ ਹੋਈ ਸੀ । ਆਇਸ਼ਾ ਨੇ ਸਮਾਜਵਾਦੀ ਦੇ ਲੀਡਰ ਅਬੂ ਆਜਮੀ ਦੇ ਬੇਟੇ ਫਰਹਾਨ ਆਜ਼ਮੀ ਨਾਲ ਸਾਲ 2014 ਵਿੱਚ ਵਿਆਹ ਕਰਵਾਇਆ ਸੀ । ਆਇਸ਼ਾ ਨੂੰ ਉਦੋਂ ਕਾਫੀ ਸ਼ਰਮਿੰਦਗੀ ਉਠਾਉਣੀ ਪਈ ਜਦੋਂ ਉਹਨਾਂ ਦੇ ਸਹੁਰੇ ਨੇ ਰੇਪ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਸੀ ।

https://www.instagram.com/p/BuWYTdDAHnB/

https://www.instagram.com/p/B8Tx0Dfn_gk/

Related Post