ਅੱਜ ਹੈ ਆਯੁਸ਼ਮਾਨ ਖੁਰਾਣਾ ਦਾ ਜਨਮ ਦਿਨ, ਇਸ ਤਰ੍ਹਾਂ ਫ਼ਿਲਮਾਂ ’ਚ ਕੰਮ ਕਰਨ ਦੀ ਮਿਲਿਆ ਸੀ ਮੌਕਾ

By  Rupinder Kaler September 14th 2019 05:07 PM

ਆਯੁਸ਼ਮਾਨ ਖੁਰਾਣਾ ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ ।ਆਯੁਸ਼ਮਾਨ ਖੁਰਾਣਾ ਦੇ ਜਨਮ ਦਿਨ ਤੇ ਤੁਹਾਨੂੰ ਉਹਨਾਂ ਦੀਆਂ ਕੁਝ ਗੱਲਾਂ ਬਾਰੇ ਦੱਸਾਂਗੇ ਜਿਨ੍ਹਾਂ ਬਾਰੇ ਸ਼ਾਇਦ ਤੁਹਾਨੂੰ ਪਤਾ ਨਾ ਹੋਵੇ ।ਆਯੁਸ਼ਮਾਨ ਖੁਰਾਣਾ ਆਪਣੀਆਂ ਵੱਖਰੇ ਕਿਸਮ ਦੀਆਂ ਫ਼ਿਲਮਾਂ ਲਈ ਜਾਣਿਆ ਜਾਂਦਾ ਹੈ । ਉਹਨਾਂ ਦੀਆਂ ਫ਼ਿਲਮਾਂ ਸਮਾਜ ਦੇ ਬਹੁਤ ਨੇੜੇ ਹੁੰਦੀਆਂ ਹਨ । ਜਿਸ ਕਰਕੇ ਲੋਕ ਉਹਨਾਂ ਨੂੰ ਕਾਫੀ ਪਸੰਦ ਕਰਦੇ ਹਨ । ਆਯੁਸ਼ਮਾਨ ਖੁਰਾਣਾ ਦਾ ਜਨਮ ਚੰਡੀਗੜ੍ਹ ਵਿੱਚ ਹੋਇਆ ਸੀ । ਜਿੱਥੇ ਉਹਨਾਂ ਦਾ ਨਾਂ ਨਿਸ਼ਾਂਤ ਰੱਖਿਆ ਗਿਆ ।

https://www.instagram.com/p/B2YkD1ygcSp/

ਆਯੁਸ਼ਮਾਨ ਖੁਰਾਣਾ ਨੂੰ ਪਰਿਵਾਰ ਵਿੱਚ ਬਹੁਤ ਹੀ ਲੱਕੀ ਮੰਨਿਆ ਜਾਂਦਾ ਹੈ ਕਿਉਂਕਿ ਉਹਨਾਂ ਦੇ ਜਨਮ ਤੋਂ ਪਹਿਲਾਂ ਪੂਨਮ ਖੁਰਾਣਾ ਦੇ ਘਰ ਕੋਈ ਔਲਾਦ ਨਹੀਂ ਸੀ । ਆਯੁਸ਼ਮਾਨ ਖੁਰਾਣਾ ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਂਕ ਰੱਖਦੇ ਸਨ। ਉਹ ਆਪਣੀ ਦਾਦੀ ਨੂੰ ਦੇਵਾਨੰਦ ਸਮੇਤ ਹੋਰ ਪੁਰਾਣੇ ਅਦਾਕਾਰਾਂ ਦੀ ਨਕਲ ਕਰਕੇ ਦਿਖਾਉਂਦੇ ਸਨ ।ਆਯੁਸ਼ਮਾਨ ਖੁਰਾਣਾ ਦਾ ਬਚਪਨ ਤੇ ਕਾਲਜ ਦੇ ਦਿਨਾਂ ਵਿੱਚ ਜਿਸ ਤਰ੍ਹਾਂ ਦਾ ਸਰੀਰ ਤੇ ਲੁੱਕ ਸੀ ਉਸ ਨੂੰ ਦੇਖਕੇ ਲਗਦਾ ਨਹੀ ਸੀ ਕਿ ਉਹ ਪੰਜਾਬੀ ਪਰਿਵਾਰ ਵਿੱਚੋਂ ਹਨ ।

https://www.instagram.com/p/B2Vf55wAltB/

ਆਯੁਸ਼ਮਾਨ ਖੁਰਾਣਾ ਦੇ ਦੋਸਤ ਵੀ ਉਹਨਾਂ ਨੂੰ ਮਖੌਲ ਕਰਦੇ ਸਨ ਕਿ ਉਹ ਫ਼ਿਲਮੀ ਦੁਨੀਆਂ ਦੇ ਸੁਫਨੇ ਦੇਖ ਰਿਹਾ ਹੈ । ਆਯੁਸ਼ਮਾਨ ਖੁਰਾਣਾ ਰੋਡੀਸ ਸੀਜ਼ਨ 2 ਦੇ ਜੇਤੂ ਰਹਿ ਚੁੱਕੇ ਹਨ ਇਸ ਲਈ ਉਹਨਾਂ ਨੂੰ ਪਾਪੂਲੈਰਟੀ ਮਿਲਣੀ ਸ਼ੁਰੂ ਹੋ ਗਈ ਸੀ । ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਹਨਾਂ ਦਾ ਪਹਿਲਾ ਸ਼ੋਅ ਪੋਪ ਸਟਾਰ ਸੀ । ਰੋਡੀਸ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਆਯੁਸ਼ਮਾਨ ਖੁਰਾਣਾ ਨੇ ਰੇਡਿਓ ਜੌਕੀ ਦੇ ਤੌਰ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ । ਇਸ ਨੌਕਰੀ ਦੌਰਾਨ ਆਯੁਸ਼ਮਾਨ ਖੁਰਾਣਾ ਦੇ ਇੰਡਸਟਰੀ ਵਿੱਚ ਲਿੰਕ ਤਾਂ ਬਣ ਗਏ ਸਨ ਪਰ ਉਹਨਾਂ ਨੂੰ ਇਹ ਕਹਿ ਰਿਜੈਕਟ ਕਰ ਦਿੱਤਾ ਜਾਂਦਾ ਸੀ ਕਿ ਉਹਨਾਂ ਦਾ ਚਿਹਰਾ ਕੈਮਰੇ ਲਈ ਨਹੀਂ ਬਣਿਆ ।

https://www.instagram.com/p/B16p1tVgwiB/

ਪਰ ਇਸ ਤੋਂ ਬਾਅਦ ਉਹਨਾਂ ਨੂੰ ਐਮ ਟੀ ਵੀ ਵਿੱਚ ਵੀਜੇ ਚੁਣ ਲਿਆ ਗਿਆ । ਵੀਜੇ ਬਣਨ ਦਾ ਚਾਂਸ ਰਘੂ ਰਾਮ ਨੇ ਦਿੱਤਾ ਸੀ । ਇੱਕ ਰੇਡੀਓ ਸ਼ੋਅ ਦੌਰਾਨ ਆਯੁਸ਼ਮਾਨ ਖੁਰਾਣਾ ਦੀ ਮੁਲਾਕਾਤ ਫ਼ਿਲਮਕਾਰ ਕਰਨ ਜੌਹਰ ਨਾਲ ਹੋਈ ਤਾਂ ਉਹਨਾਂ ਨੇ ਕਰਨ ਨੂੰ ਫ਼ਿਲਮ ਵਿੱਚ ਬਰੇਕ ਦੇਣ ਲਈ ਕਿਹਾ । ਕਰਨ ਜੌਹਰ ਨੇ ਆਯੁਸ਼ਮਾਨ ਖੁਰਾਣਾ ਨੂੰ ਬਾਅਦ ਵਿੱਚ ਫੋਨ ਕਰਨ ਲਈ ਕਿਹਾ । ਆਯੁਸ਼ਮਾਨ ਖੁਰਾਣਾ ਨੇ ਜਦੋਂ ਕਰਨ ਜੌਹਰ ਦੇ ਦਫਤਰ ਵਿੱਚ ਕਈ ਵਾਰ ਫੋਨ ਕੀਤਾ ਤਾਂ ਉਹਨਾਂ ਨੂੰ ਜੁਆਬ ਦਿਤਾ ਗਿਆ ਕਿ ਉਹ ਸਿਰਫ ਵੱਡੇ ਅਦਾਕਾਰਾਂ ਨੂੰ ਲੈ ਕੇ ਹੀ ਫ਼ਿਲਮਾਂ ਬਨਾਉਂਦੇ ਹਨ । ਇਸ ਤੋਂ ਬਾਅਦ ਆਯੁਸ਼ਮਾਨ ਖੁਰਾਣਾ ਨੇ ਆਪਣੇ ਟੀਵੀ ਕਰੀਅਰ ਵੱਲ ਹੀ ਧਿਆਨ ਦਿੱਤਾ ।ਛੋਟੇ ਪਰਦੇ ਤੇ ਉਹਨਾਂ ਨੇ ਏਕ ਥੀ ਰਾਜ ਕੁਮਾਰੀ ਟੀਵੀ ਸੀਰੀਅਲ ਵਿੱਚ ਕੰਮ ਕੀਤਾ ।

https://www.instagram.com/p/B1d8Ra8Agn4/

ਇਸ ਤੋਂ ਬਾਅਦ ਉਹਨਾਂ ਨੂੰ ਹੋਰ ਵੀ ਕਈ ਸ਼ੋਅ ਮਿਲਣ ਲੱਗੇ ਤਾਂ ਉਹ ਟੀਵੀ ਦਾ ਮੰਨਿਆ ਪਰਮੰਨਿਆ ਨਾਂ ਬਣ ਗਿਆ । ਇਸ ਤੋਂ ਬਾਅਦ ਆਯੁਸ਼ਮਾਨ ਖੁਰਾਣਾ ਨੂੰ ਰਿਤਿਕ ਰੌਸ਼ਨ ਦੇ ਸ਼ੋਅ ਜਸਟ ਡਾਂਸ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਤੇ ਇਸ ਦੇ ਨਾਲ ਹੀ ਆਯੁਸ਼ਮਾਨ ਨੂੰ ਉਹਨਾਂ ਦੀ ਪਹਿਲੀ ਫ਼ਿਲਮ ਵਿੱਕੀ ਡੌਨਰ ਮਿਲ ਗਈ ।ਇਹ ਫ਼ਿਲਮ ਕਾਫੀ ਕਾਮਯਾਬ ਰਹੀ ਜਿਸ ਕਰਕੇ ਉਹਨਾਂ ਨੂੰ ਹੋਰ ਕਈ ਫ਼ਿਲਮਾਂ ਦੇ ਆਫਰ ਆਉਣ ਲੱਗੇ । ਇਹਨਾਂ ਡਰਾਮਾ ਤੇ ਸਮਾਜਿਕ ਫ਼ਿਲਮਾਂ ਹੋਣ ਕਰਕੇ ਆਯੁਸ਼ਮਾਨ ਖੁਰਾਣਾ ਦੀ ਵੱਖਰੀ ਪਹਿਚਾਣ ਬਣ ਗਈ । ਇਸ ਤਰ੍ਹਾਂ ਦੀਆਂ ਫ਼ਿਲਮਾਂ ਵਿੱਚ ਕੰਮ ਕਰਨ ਕਰਕੇ ਉਹਨਾਂ ਨੂੰ ਨੈਸ਼ਨਲ ਅਵਾਰਡ ਵੀ ਮਿਲ ਚੁੱਕਿਆ ਹੈ ।

Related Post