ਅੱਜ ਹੈ ਗਾਇਕ ਦੀਪ ਢਿੱਲੋਂ ਦਾ ਜਨਮ ਦਿਨ, ਜਨਮ ਦਿਨ ’ਤੇ ਜਾਣੋਂ ਕਿਸ ਤਰ੍ਹਾਂ ਇੱਕ ਦੋਸਤ ਦੀ ਸਲਾਹ ਕਰਕੇ ਮਿਊਜ਼ਿਕ ਇੰਡਸਟਰੀ ’ਚ ਚਮਕਿਆ ਨਾਂਅ

By  Rupinder Kaler April 6th 2020 02:26 PM -- Updated: April 6th 2020 02:29 PM

ਤੇਰੀ ਬੇਬੇ ਲਿਬੜੀ ਤਿਬੜੀ, ਰੇਡਰ ਅਤੇ ਹੋਰ ਬਹੁਤ ਸਾਰੇ ਹਿੱਟ ਗਾਣੇ ਦੇਣ ਵਾਲੇ ਦੀਪ ਢਿੱਲੋਂ ਦਾ ਅੱਜ ਜਨਮ ਦਿਨ ਹੈ । ਸੋਸ਼ਲ ਮੀਡੀਅਤ ਤੇ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਹੋਇਆ ਹੈ । ਆਪਣੇ ਜਨਮ ਦਿਨ ਨੂੰ ਲੈ ਕੇ ਦੀਪ ਢਿੱਲੋਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਵੀ ਸ਼ੇਅਰ ਕੀਤੀ ਹੈ । ਉਹਨਾਂ ਨੇ ਆਪਣੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ ‘?Happy birthday to me ਅੱਜ ਵਾਲੇ ਦਿਨ ਸਰਦਾਰ ਗੁਰਚਰਨ ਸਿੰਘ ਢਿੱਲੋ ਤੇ ਮਾਤਾ ਤੇਜ ਕੋਰ ਜੀ ਦੇ ਘਰ ਪਿੰਡ ਕੋਟੜਾ ਜਿਲ੍ਹਾ ਮਾਨਸਾ ਵਿਖੇ ਕਾਕਾ ਦੀਪ ਢਿੱਲੋ ਜੀ ਪੈਦਾ ਹੋਏ  ਮੁਬਾਰਕਾਂ ਬਹੁਤ ਬਹੁਤ ਗੁਰਚਰਨ ਸਿਘ ਜੀ ਮਾਤਾ ਤੇਜ ਕੋਰ ਜੀ |

https://www.instagram.com/p/B-UgseinPcJ/

ਧੰਨਵਾਦ ਸੋਹਣੀ ਦੁਨੀਆ ਸੋਹਣੇ ਲੋਕ ਦਿਖਾਉਣ ਲਈ ?love u jindgi Happy birthday to me’ ਦੀਪ ਢਿੱਲੋਂ ਦੀ ਇਸ ਪੋਸਟ ’ਤੇ ਉਹਨਾਂ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਉਹਨਾਂ ਨੂੰ ਵਧਾਈ ਦੇ ਰਹੇ ਹਨ । ਜੇਕਰ ਉਹਨਾਂ ਦੇ ਮਿਊਜ਼ਿਕ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਦੀਪ ਢਿੱਲੋਂ ਦਾ ਮਿਊਜ਼ਿਕ ਦਾ ਸਫਰ ਬਹੁਤ ਹੀ ਸੰਘਰਸ਼ ਭਰਿਆ ਰਿਹਾ ਹੈ ।

https://www.instagram.com/p/B-nrHLMnMBx/

ਪਿੰਡ ਕੋਟੜਾ ਦੇ ਜੰਮਪਲ ਦੀਪ ਢਿੱਲੋਂ ਨੂੰ ਬਚਪਨ ਤੋਂ ਹੀ ਗਾਣੇ ਗਾਉਣ ਦਾ ਸ਼ੌਂਕ ਸੀ । ਪਰ ਆਪਣਾ ਮਿਊਜ਼ਿਕ ਕਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਉਹ ਸਾਖਰਤਾ ਮੁਹਿੰਮ ਨਾਲ ਜੁੜੇ ਹੋਏ ਸਨ । ਦੀਪ ਢਿੱਲੋਂ ਪਿੰਡ-ਪਿੰਡ ਜਾ ਕੇ ਡਰਾਮੇ ਕਰਦੇ ਸਨ । ਇੱਕ ਇੰਟਰਵਿਊ ਵਿੱਚ ਉਹਨਾਂ ਨੇ ਖੁਲਾਸਾ ਕੀਤਾ ਸੀ ਕਿ ਸਟੇਜ ਤੇ ਕੰਮ ਕਰਦੇ ਕਰਦੇ, ਉਹਨਾਂ ਨੂੰ ਗਾਣੇ ਗਾਉਂਣ ਦਾ ਸ਼ੌਂਕ ਵੱਧ ਗਿਆ ਸੀ । ਮੱਧ ਵਰਗੀ ਪਰਿਵਾਰ ਵਿੱਚੋਂ ਹੋਣ ਕਰਕੇ ਦੀਪ ਢਿੱਲੋਂ ਜੇ.ਈ.ਟੀ. ਕਰਕੇ ਅਧਿਆਪਕ ਬਣਨਾ ਚਾਹੁੰਦੇ ਸਨ ਤਾਂ ਜੋ ਉਹ ਆਪਣੇ ਪਰਿਵਾਰ ਦੀ ਆਰਥਿਕ ਤੌਰ ਤੇ ਮਦਦ ਕਰ ਸਕਣ ।

ਇਸ ਲਈ ਉਹ ਲੁਧਿਆਣਾ ਦੇ ਕਿਸੇ ਕਾਲਜ ਵਿੱਚ ਦਾਖਲਾ ਲੈਣ ਲਈ ਬੱਸ ਵਿੱਚ ਸਵਾਰ ਹੋਣ ਗਏ ਸਨ । ਪਰ ਰਸਤੇ ਵਿੱਚ ਹੀ ਉਹਨਾਂ ਦੇ ਕਿਸੇ ਦੋਸਤ ਨੇ ਉਹਨਾਂ ਨੂੰ ਸਲਾਹ ਦਿੱਤੀ ਕਿ ਉਹ ਬਠਿੰਡਾ ਦੇ ਰਜਿੰਦਰਾ ਕਾਲਜ ਵਿੱਚ ਦਾਖਣਾ ਲੈਣ । ਇਸ ਕਾਲਜ ਦੀ ਖਾਸ ਗੱਲ ਇਹ ਸੀ ਕਿ ਇਸ ਵਿੱਚ ਬਲਕਾਰ ਸਿੱਧੂ, ਪਰਗਟ ਭਾਗੂ ਅਤੇ ਹੋਰ ਕਈ ਮਸ਼ਹੂਰ ਗਾਇਕ ਪੜ੍ਹ ਕੇ ਕਾਮਯਾਬ ਗਾਇਕ ਬਣੇ ਸਨ । ਦੀਪ ਢਿੱਲੋਂ ਇਸੇ ਕਾਲਜ ਦੇ ਭੰਗੜਾ ਗਰੁੱਪ ਦੇ ਮੈਂਬਰ ਸਨ । ਇਸ ਦੇ ਨਾਲ ਹੀ ਦੀਪ ਢਿੱਲੋਂ ਸਟੇਜ ਸ਼ੋਅ ਕਰਦੇ ਸਨ । ਉਹਨਾਂ ਦੇ ਅਖਾੜੇ ਬਠਿੰਡਾ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਹੁੰਦੇ ਸਨ ।

https://www.instagram.com/p/B823ZUSnM0r/

ਦੀਪ ਢਿੱਲੋਂ ਮੁਤਾਬਿਕ ਸ਼ੁਰੂ ਦੇ ਦਿਨਾਂ ਵਿੱਚ ਉਹਨਾਂ ਨੂੰ ਖਾਸ ਪੈਸੇ ਨਹੀਂ ਸਨ ਮਿਲਦੇ ਪਰ ਇਸ ਦੇ ਬਾਵਜੂਦ ਉਹ ਅਖਾੜੇ ਲਗਾਉਂਦੇ ਸਨ । ਦੀਪ ਢਿੱਲੋਂ ਮੁਤਾਬਿਕ ਬਠਿੰਡਾ ਤੋਂ ਬਾਹਰ ਉਹਨਾਂ ਦਾ ਪਹਿਲਾ ਅਖਾੜਾ ਉੱਚਾ ਪਿੰਡ ਵਿੱਚ ਲੱਗਿਆ ਸੀ । ਇਸ ਅਖਾੜੇ ਤੋਂ ਉਹਨਾਂ ਨੂੰ ਚੰਗੇ ਪੈਸੇ ਮਿਲੇ ਸਨ । ਦੀਪ ਢਿੱਲੋਂ ਮੁਤਾਬਿਕ ਉਹ ਬਠਿੰਡਾ ਦੀ ਢਿੱਲੋਂ ਮਾਰਕਿੱਟ ਵਿੱਚ ਗਾਇਕਾਂ ਦੇ ਦਫਤਰਾਂ ਵਿੱਚ ਕੰਮ ਵੀ ਕਰਦੇ ਹਨ । ਇੱਥੇ ਕੰਮ ਕਰਦੇ ਹੋਏ ਹੀ ਉਹਨਾਂ ਦੇ ਕੁਝ ਦੋਸਤਾਂ ਨੇ ਢਿੱਲੋਂ ਦੀ ਮੁਲਾਕਾਤ ਗੀਤਕਾਰ ਕਰਮਜੀਤ ਪੁਰੀ ਨਾਲ ਕਰਵਾਈ । ਕਰਮਜੀਤ ਪੁਰੀ ਦੇ ਗੀਤਾਂ ਨਾਲ 2005 ਵਿੱਚ ਦੀਪ ਢਿੱਲੋਂ ਦੀ ਪਹਿਲੀ ਕੈਸੇਟ ‘ਜੱਟ ਦੀ ਟੌਰ’ ਆਈ ।

https://www.instagram.com/p/B8wXy6OnrLB/

ਇਸ ਕੈਸੇਟ ਦੇ ਕਈ ਗਾਣੇ ਸੁਪਰ ਹਿੱਟ ਹੋਏ । ਇਸ ਤੋਂ ਬਾਅਦ ਦੀਪ ਢਿੱਲੋਂ ਦੀਆਂ ਕਈ ਕੈਸੇਟਾਂ ਮਾਰਕਿੱਟ ਵਿੱਚ ਆਈਆਂ ਜਿਵੇਂ ਹਾਜ਼ਰੀ, ਪੀਜੀ, ਪੇਕਾ ਟੂ ਠੇਕਾ, ਰੇਡਰ । ਇਹਨਾਂ ਕੈਸੇਟਾਂ ਦੇ ਕਈ ਗਾਣੇ ਸੁਪਰ ਹਿੱਟ ਰਹੇ ਜਿਨ੍ਹਾਂ ਨੇ ਦੀਪ ਢਿੱਲੋਂ ਦੀ ਪਹਿਚਾਣ ਬਣਾ ਦਿੱਤੀ ਸੀ । ਇਹਨਾਂ ਕੈਸੇਟਾਂ ਵਿੱਚ ਦੋਗਾਣੇ ਸਨ ।ਜਿਹੜੇ ਕਿ ਦੀਪ ਢਿੱਲੋਂ ਨੇ ਗੁਰਲੇਜ਼ ਅਖਤਰ, ਸੁਦੇਸ਼ ਕੁਮਾਰੀ ਤੇ ਜੈਸਮੀਨ ਜੱਸੀ ਨਾਲ ਗਾਏ ਸਨ ।ਦੀਪ ਢਿੱਲੋਂ ਦਾ ਕਹਿਣਾ ਹੈ ਕਿ ਇਨਸਾਨ ਨੂੰ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਤੇ ਮਿਹਨਤ ਨੂੰ ਫਲ ਲਾਉਣਾ ਪ੍ਰਮਾਤਮਾ ਦੇ ਹੱਥ ਹੈ । ਅੱਜ ਦੀਪ ਢਿੱਲੋਂ ਪੰਜਾਬ ਦੇ ਹਿੱਟ ਗਾਇਕ ਹਨ ।

Related Post