ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਧੀ ਈਸ਼ਾ ਦਿਓਲ ਦਾ ਅੱਜ ਹੈ ਜਨਮ ਦਿਨ,ਜਨਮ ਦਿਨ 'ਤੇ ਜਾਣੋ ਕਿਵੇਂ ਭਰਤ ਨਾਲ ਥੱਪੜ ਤੋਂ ਸ਼ੁਰੂ ਹੋਈ ਸੀ ਲਵ ਸਟੋਰੀ

By  Shaminder November 2nd 2019 10:47 AM

ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਧੀ ਈਸ਼ਾ ਦਿਓਲ ਦਾ ਅੱਜ ਜਨਮਦਿਨ ਹੈ । ਅੱਜ ਉਨ੍ਹਾਂ ਦੇ ਜਨਮ ਦਿਨ ਅਤੇ ਉਨ੍ਹਾਂ ਦੀ ਲਵ ਸਟੋਰੀ ਬਾਰੇ ਤੁਹਾਨੂੰ ਕੁਝ ਗੱਲਾਂ ਦੱਸਾਂਗੇ । ਈਸ਼ਾ ਦਿਓਲ ਅੱਜ ਆਪਣਾ 37ਵਾਂ ਜਨਮ ਦਿਨ ਮਨਾ ਰਹੀ ਹੈ । ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਇਸ ਧੀ ਨੇ ਅਦਾਕਾਰੀ ਦੇ ਖੇਤਰ 'ਚ ਵੀ ਕਦਮ ਰੱਖਿਆ ਪਰ ਉਹ ਆਪਣੀ ਮਾਂ ਪਿਤਾ ਅਤੇ ਭਰਾਵਾਂ ਵਾਂਗ ਬਾਲੀਵੁੱਡ 'ਚ ਕੁਝ ਖ਼ਾਸ ਕਮਾਲ ਨਹੀਂ ਕਰ ਸਕੀ । 2004  ਤੋਂ 2011 ਤੱਕ ਉਨ੍ਹਾਂ ੨੩ ਫ਼ਿਲਮਾਂ ਕੀਤੀਆਂ । ਜਿਸ 'ਚ ਕੁਝ ਹਿੱਟ ਅਤੇ ਕੁਝ ਫਲਾਪ ਸਾਬਿਤ ਹੋਈ ।

ਹੋਰ ਵੇਖੋ:ਈਸ਼ਾ ਦਿਓਲ ਨੇ ਧੀ ਦਾ ਮਨਾਇਆ ਜਨਮ ਦਿਨ,ਤਸਵੀਰਾਂ ਕੀਤੀਆਂ ਸਾਂਝੀਆਂ

https://www.instagram.com/p/B4VfoIOHtt3/

ਸਾਲ 2012 'ਚ ਉਨ੍ਹਾਂ ਨੇ ਆਪਣੇ ਬਚਪਨ ਤੋਂ ਸਾਥੀ ਰਹੇ ਭਰਤ ਨਾਲ ਵਿਆਹ ਰਚਾ ਲਿਆ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਹਮੇਸ਼ਾ ਲਈ ਫ਼ਿਲਮਾਂ ਨੂੰ ਅਲਵਿਦਾ ਕਹਿ ਦਿੱਤਾ ।ਈਸ਼ਾ ਹੁਣ ਦੋ ਬੱਚੀਆਂ ਦੀ ਮਾਂ ਹੈ, ਪਰ ਈਸ਼ਾ ਅਤੇ ਭਰਤ ਦੀ ਲਵ ਸਟੋਰੀ ਕਿਸੇ ਫ਼ਿਲਮੀ ਕਹਾਣੀ ਤੋਂ ਘੱਟ ਨਹੀਂ। ਦੱਸਿਆ ਜਾਂਦਾ ਹੈ ਕਿ ਭਰਤ ਤੇਰਾਂ ਸਾਲ ਦੀ ਉਮਰ 'ਚ ਹੀ ਈਸ਼ਾ ਨੂੰ ਦਿਲ ਦੇ ਬੈਠੇ ਸਨ।ਦੋਨਾਂ ਦੀ ਮੁਲਾਕਾਤ ਉਦੋਂ ਹੁੰਦੀ ਸੀ ਜਦੋਂ ਸਕੂਲ ਵੱਲੋਂ ਇੰਟਰ ਸਕੂਲ ਮੁਕਾਬਲਾ ਹੁੰਦਾ ਸੀ ।

https://www.instagram.com/p/B4Jw_m1HLSG/

ਮੀਡੀਆ ਰਿਪੋਰਟਸ ਮੁਤਾਬਕ ਈਸ਼ਾ ਨੇ ਦੱਸਿਆ ਸੀ ਕਿ ਭਰਤ ਨੇ ਉਨ੍ਹਾਂ ਦਾ ਹੱਥ ਉਸ ਸਮੇਂ ਫੜਣ ਦੀ ਕੋਸ਼ਿਸ਼ ਕੀਤੀ ਸੀ ਤਾਂ ਉਨ੍ਹਾਂ ਨੇ ਉਸ ਨੂੰ ਥੱਪੜ ਮਾਰ ਦਿੱਤਾ ਸੀ ਇਸ ਦੇ ਨਾਲ ਹੀ ਕਿਹਾ ਸੀ ਕਿ ਤੇਰੀ ਹਿੰਮਤ ਕਿਵੇਂ ਹੋਈ ਮੇਰਾ ਹੱਥ ਫੜਣ ਦੀ ?ਉਸ ਸਮੇਂ ਦੋਵੇਂ ਕਿਸ਼ੋਰ ਅਵਸਥਾ 'ਚ ਸਨ ।ਇਸ ਤੋਂ ਬਾਅਦ ਕਈ ਸਾਲ ਤੱਕ ਦੋਨਾਂ ਦੀ ਗੱਲਬਾਤ ਨਹੀਂ ਹੋਈ ਪਰ ਭਰਤ ਦੇ ਦਿਲ 'ਚ ਈਸ਼ਾ ਪ੍ਰਤੀ ਅਜੇ ਵੀ ਪਿਆਰ ਬਰਕਰਾਰ ਸੀ ।

https://www.instagram.com/p/B4GFr99nzr9/

ਭਰਤ ਈਸ਼ਾ ਦੀ ਛੋਟੀ ਭੈਣ ਅਹਾਨਾ ਦੇ ਵੀ ਦੋਸਤ ਸਨ । 10  ਸਾਲ ਤੱਕ ਦੋਨਾਂ ਦਰਮਿਆਨ ਗੱਲਬਾਤ ਨਾਂ ਹੋਣ ਤੋਂ ਬਾਅਦ ਦੋਨਾਂ ਦੀ ਮੁਲਾਕਾਤ ਨਿਆਗਰਾ ਫਾਲਸ 'ਤੇ ਹੋਈ ਉਸ ਸਮੇਂ ਭਰਤ ਨੇ ਈਸ਼ਾ ਨੂੰ ਪੁੱਛਿਆ ਸੀ ਕਿ ਉਹ ਉਨ੍ਹਾਂ ਦਾ ਹੱਥ ਫੜ ਸਕਦੇ ਹਨ ? ਤਾਂ ਈਸ਼ਾ ਨੇ ਤੁਰੰਤ ਹਾਂ ਕਰ ਦਿੱਤੀ । ਇਹ ਸਾਰੀ ਗੱਲਬਾਤ ਈਸ਼ਾ ਨੇ ਆਪਣੀ ਮਾਂ ਹੇਮਾ ਮਾਲਿਨੀ ਨੂੰ ਦੱਸੀ ਅਤੇ ਦੋਨਾਂ ਪਰਿਵਾਰਾਂ ਦੀ ਰਜ਼ਾਮੰਦੀ ਤੋਂ ਬਾਅਦ ਦੋਵੇਂ ਵਿਆਹ ਦੇ ਬੰਧਨ 'ਚ ਬੱਝ ਗਏ ।

Related Post