ਜੈਸਮੀਨ ਸੈਂਡਲਾਸ ਦਾ ਹੈ ਅੱਜ ਜਨਮ ਦਿਨ, ਜਨਮ ਦਿਨ ’ਤੇ ਜਾਣੋਂ ਸੰਗੀਤ ਦੀ ਦੁਨੀਆ ’ਚ ਕਦਮ ਰੱਖਣ ਤੋਂ ਪਹਿਲਾਂ ਕੀ ਕਰਦੀ ਸੀ ਕੰਮ

By  Rupinder Kaler September 4th 2020 11:52 AM

ਜੈਸਮੀਨ ਸੈਂਡਲਾਸ ਦਾ ਅੱਜ ਜਨਮ ਦਿਨ ਹੈ, ਉਹਨਾਂ ਦੇ ਜਨਮ ਦਿਨ ਤੇ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ । ਉਹਨਾਂ ਨੇ ਆਪਣੇ ਜਨਮ ਦਿਨ ਤੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ । ਜੈਸਮੀਨ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਜੈਸਮੀਨ ਨੇ 2008 ਵਿੱਚ ਮੁਸਕਾਨ ਗਾਣੇ ਨਾਲ ਸੰਗੀਤ ਦੀ ਦੁਨੀਆਂ ਵਿੱਚ ਕਦਮ ਰੱਖਿਆ ਸੀ । ਜੈਸਮੀਨ ਨੇ 16 ਸਾਲ ਦੀ ਉਮਰ ਵਿੱਚ ‘ਅੱਧੀ ਰਾਤੀਂ’ ਨਾਂ ਦਾ ਗਾਣਾ ਲਿਖਿਆ ਸੀ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।

https://www.instagram.com/p/CEsUy3FAR8r/

ਜੈਸਮੀਨ ਮੁਤਾਬਿਕ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਉਣ ਤੋਂ ਪਹਿਲਾਂ ਕਈ ਕਿਸਮ ਦੀਆਂ ਨੌਕਰੀਆਂ ਵੀ ਕੀਤੀ ਸਨ, ਜਿਹੜੀਆਂ ਕਿ ਮਿਊਜ਼ਿਕ ਦੇ ਸ਼ੌਂਕ ਕਰਕੇ ਉਸ ਨੂੰ ਛੱਡਣੀਆਂ ਵੀ ਪਈਆਂ ਸਨ । ਜੈਸਮੀਨ ਮੁਤਾਬਿਕ ਉਸ ਨੇ ਕਈ ਕਿਸਮ ਦੇ ਸਟੋਰ ਤੇ ਕੰਮ ਕੀਤਾ ਹੈ । ਇਸ ਜੌਬ ਦੌਰਾਨ ਉਹ ਜਿੰਨੀਆਂ ਚੀਜਾਂ ਵੇਚਦੀ ਸੀ ਉਸ ਮੁਤਾਬਿਕ ਉਸ ਨੂੰ ਕਮਿਸ਼ਨ ਮਿਲਦੀ ਸੀ ।

https://www.instagram.com/p/CEqaqvXg6yE/

ਇੱਥੇ ਹੀ ਬੱਸ ਨਹੀਂ ਜੈਸਮੀਨ ਸਕੂਲ ਵਿੱਚ ਅਧਿਆਪਕਾ ਵੀ ਰਹੀ ਹੈ । ਉਸ ਮੁਤਾਬਿਕ ਉਸ ਨੇ 4 ਤੋਂ 5 ਸਾਲ ਦੇ ਬੱਚਿਆਂ ਨੂੰ ਪੜ੍ਹਾਇਆ ਵੀ ਹੈ । ਪਰ ਉਸ ਨੇ ਇਹ ਜੌਬ ਇਸ ਲਈ ਛੱਡ ਦਿੱਤੀ ਕਿਉਂਕਿ ਉਹ ਬੱਚਿਆਂ ਨੂੰ ਪੜ੍ਹਾਉਣ ਤੇ ਧਿਆਨ ਨਹੀਂ ਸੀ ਦੇ ਪਾ ਰਹੀ । ਜੈਸਮੀਨ ਦਾ ਕਹਿਣਾ ਹੈ ਕਿ ਸੰਗੀਤ ਉਹ ਦੀਆਂ ਰਗਾਂ ਵਿੱਚ ਹੈ, ਇਸ ਲਈ ਉਹ ਗਾਉਂਦੀ ਹੈ ।

https://www.instagram.com/p/CEqfTAfgNJC/

https://www.instagram.com/p/CD-2t1yABkY/

Related Post