ਗਾਇਕ ਜੱਸ ਮਾਣਕ ਨੇ ਜਨਮ ਦਿਨ 'ਤੇ ਖੇਡੀ ਕੇਕ ਦੀ ਹੋਲੀ, ਦੇਖੋ ਵੀਡਿਓ 

By  Rupinder Kaler February 12th 2019 12:37 PM

ਗਾਇਕ ਜੱਸ ਮਾਣਕ ਨੇ ਆਪਣਾ ਜਨਮ ਦਿਨ ਮਨਾਇਆ ਹੈ । ਇਸ ਦੌਰਾਨ ਜੱਸ ਮਾਣਕ ਦੇ ਕੁਝ ਗਾਇਕ ਦੋਸਤ ਵੀ ਮੌਜੂਦ ਰਹੇ । ਜੱਸ ਮਾਣਕ ਦੇ ਜਨਮ ਦਿਨ ਦੀ ਪਾਰਟੀ ਦੀ ਇੱਕ ਵੀਡਿਓ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਜੱਸ ਮਾਣਕ ਦੇ ਕੁਝ ਦੋਸਤ ਤੇ ਮਿਊਜ਼ਿਕ ਇੰਡਸਟਰੀ ਦੇ ਕੁਝ ਸਿਤਾਰੇ ਦਿਖਾਈ ਦੇ ਰਹੇ ਹਨ । ਜਨਮ ਦਿਨ ਦੀ ਇਸ ਪਾਰਟੀ ਵਿੱਚ ਜੱਸ ਮਾਣਕ ਤੇ ਉਸ ਦੇ ਦੋਸਤਾਂ ਨੇ ਖੂਬ ਮਸਤੀ ਕੀਤੀ ਹੈ ।

Happy Birthday Jass Manak: Here Is How He Celebrated At Midnight Happy Birthday Jass Manak: Here Is How He Celebrated At Midnight

ਅੱਧੀ ਰਾਤ ਨੂੰ ਮਨਾਈ ਗਈ ਇਸ ਪਾਰਟੀ ਵਿੱਚ ਮਾਣਕ ਦੇ ਕੁਝ ਦੋਸਤਾਂ ਨੇ ਪਹਿਲਾਂ ਉਸ ਤੋਂ ਕੇਕ ਕਟਵਾਇਆ ਤੇ ਫਿਰ ਉਸ ਨੂੰ ਕੇਕ ਨਾਲ ਲਬੇੜ ਦਿੱਤਾ ਸੀ । ਜੱਸ ਮਾਣਕ ਤੇ ਉਸ ਦੇ ਦੋਸਤਾਂ ਨੇ ਕੇਕ ਨਾਲ ਹੋਲੀ ਖੇਡੀ ।

https://www.instagram.com/p/BtwJwq4FStD/?utm_source=ig_embed

ਤੁਸੀ ਵੀਡਿਓ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਮਾਣਕ ਮਸਤੀ ਕਰ ਰਹੇ ਹਨ । ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਜੱਸ ਮਾਣਕ ਨੇ ਕਈ ਹਿੱਟ ਗਾਣੇ ਦਿੱਤੇ ਹਨ । ਇਹਨਾਂ ਗਾਣਿਆਂ ਵਿੱਚ ਪਰਾਡਾ ਸਭ ਤੋਂ ਮਕਬੂਲ ਗਾਣਾ ਹੋਇਆ । ਇਸ ਤੋਂ ਇਲਾਵਾ ਸੂਟ ਪੰਜਾਬੀ ਤੇ ਹੋਰ ਕਈ ਗਾਣੇ ਕਾਫੀ ਹਿੱਟ ਰਹੇ ਹਨ ।

Related Post