ਦਾਦੇ ਧਰਮਿੰਦਰ ਤੇ ਪਿਤਾ ਸੰਨੀ ਦਿਓਲ ਨੇ ਕਰਨ ਦਿਓਲ ਨੂੰ ਕੁਝ ਇਸ ਤਰ੍ਹਾਂ ਦਿੱਤੀ ਜਨਮ ਦਿਨ ਦੀ ਵਧਾਈ

By  Rupinder Kaler November 27th 2019 11:22 AM

ਸੰਨੀ ਦਿਓਲ ਦੇ ਬੇਟੇ ਕਰਨ ਦਿਓਲ ਅੱਜ ਆਪਣਾ 29ਵਾਂ ਜਨਮ ਦਿਨ ਮਨਾ ਰਹੇ ਹਨ । ਕਰਨ ਦਾ ਜਨਮ ਦਿਨ 27ਨਵੰਬਰ 1990 ਨੂੰ ਹੋਇਆ ਸੀ । ਕਰਨ ਦੇ ਜਨਮ ਦਿਨ ਤੇ ਸੰਨੀ ਦਿਓਲ ਨੇ ਉਸ ਨੂੰ ਬਹੁਤ ਹੀ ਖ਼ਾਸ ਅੰਦਾਜ਼ ਵਿੱਚ ਜਨਮ ਦਿਨ ਦੀ ਵਧਾਈ ਦਿੱਤੀ ਹੈ । ਸੰਨੀ ਨੇ ਆਪਣੇ ਬੇਟੇ ਦੀ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸ਼ੇਅਰ ਕੀਤੀ ਹੈ ।

https://www.instagram.com/p/B1iGmIUp2Md/

ਸੰਨੀ ਵੱਲੋਂ ਸ਼ੇਅਰ ਕੀਤੀ ਤਸਵੀਰ ਉਹਨਾਂ ਦੇ ਬਚਪਨ ਦੀ ਹੈ । ਇਸ ਤਸਵੀਰ ਵਿੱਚ ਕਰਨ ਸੰਨੀ ਦੇ ਸੀਨੇ ਨਾਲ ਲੱਗ ਕੇ ਮੁਸਕਰਾ ਰਹੇ ਹਨ । ਇਸ ਤਸਵੀਰ ਨੂੰ ਸੰਨੀ ਨੇ ਬਹੁਤ ਹੀ ਪਿਆਰਾ ਕੈਪਸ਼ਨ ਵੀ ਦਿੱਤਾ ਹੈ । ਸੰਨੀ ਵੱਲੋਂ ਸ਼ੇਅਰ ਕੀਤੀ ਇਹ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ ।

https://www.instagram.com/p/B5WgfFtJZOP/?utm_source=ig_embed

ਉਧਰ ਕਰਨ ਦੇ ਦਾਦੇ ਧਰਮਿੰਦਰ ਨੇ ਵੀ ਕਰਨ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕਰਨ ਦਿਓਲ ਨੇ ਹਾਲ ਹੀ ਵਿੱਚ ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ ਹੈ ।

https://www.instagram.com/p/B5WxVBdBt78/

Related Post