ਅੱਜ ਹੈ ‘ਫੂਲ ਔਰ ਕਾਂਟੇ’ ਫ਼ਿਲਮ ਦੀ ਹੀਰੋਇਨ ਮਧੂ ਦਾ ਜਨਮ ਦਿਨ, ਫ਼ਿਲਮੀ ਦੂਨੀਆ ਤੋਂ ਦੂਰ ਹੋ ਕੇ ਇਸ ਤਰ੍ਹਾਂ ਗੁਜ਼ਾਰ ਰਹੀ ਹੈ ਦਿਨ

By  Rupinder Kaler March 26th 2020 01:29 PM

ਅਦਾਕਾਰਾ ਮਧੂ ਦਾ ਅੱਜ ਜਨਮ ਦਿਨ ਹੈ, ਉਹ 50 ਸਾਲਾਂ ਹੋ ਗਈ ਹੈ । 26 ਮਾਰਚ 1972 ਨੂੰ ਮਧੂ ਦਾ ਜਨਮ ਤਮਿਲ ਫੈਮਿਲੀ ਵਿੱਚ ਹੋਇਆ ਸੀ । ਮਧੂ 13 ਸਾਲਾਂ ਦੀ ਸੀ ਜਦੋਂ ਉਹਨਾਂ ਦੀ ਮਾਂ ਗੁਜ਼ਰ ਗਈ । ਕੈਂਸਰ ਕਰਕੇ ਉਹਨਾਂ ਦੀ ਮਾਂ ਦੀ ਮੌਤ ਹੋਈ ਸੀ, ਇਸ ਦੇ ਬਾਵਜੂਦ ਮਧੂ ਨੇ ਆਪਣੇ ਸੁਫ਼ਨਿਆਂ ਨੂੰ ਸੱਚ ਕਰ ਵਿਖਾਇਆ । ਮਧੂ ਅਜੇ ਦੇਵਗਨ ਦੀ ਫ਼ਿਲਮ ਫੂਲ ਔਰ ਕਾਂਟੇ ਨਾਲ ਬਾਲੀਵੁੱਡ ਵਿੱਚ ਲਾਂਚ ਹੋਈ ਸੀ ਤੇ ਰਾਤੋ ਰਾਤ ਸਟਾਰ ਬਣ ਗਈ ਸੀ ।

https://www.instagram.com/p/B99Bzb2pkpK/

ਮਧੂ ਦੀ ਫ਼ਿਲਮ ਰੋਜ਼ਾ ਵੀ ਸੁਰਪਹਿੱਟ ਰਹੀ, ਇਸ ਫ਼ਿਲਮ ਕਰਕੇ ਉਹਨਾਂ ਦੀ ਅਦਾਕਾਰੀ ਦੀ ਕਾਫੀ ਤਾਰੀਫ ਹੋਈ । ਮਧੂ ਨੇ ਹਿੰਦੀ ਫ਼ਿਲਮਾਂ ਤੋਂ ਇਲਾਵਾ ਮਲਿਆਲਮ ਫ਼ਿਲਮਾਂ ਵਿੱਚ ਵੀ ਕੰਮ ਕੀਤਾ । ਇਸ ਤੋਂ ਬਾਅਦ ਮਧੂ ਨੇ ਦਿਲਜਲੇ, ਰਾਵਣ ਰਾਜ, ਉਡਾਨ, ਜਲਾਦ, ਯਸ਼ਵੰਤ ਵਰਗੀਆਂ ਕਈ ਫ਼ਿਲਮਾਂ ਵਿੱਚ ਕੰਮ ਕੀਤਾ । 1990 ਤੋਂ ਲੈ ਕੇ 2002 ਤੱਕ ਉਹਨਾਂ ਨੇ ਬਾਲੀਵੁੱਡ ਤੇ ਸਾਊਥ ਦੀਆਂ ਫ਼ਿਲਮਾਂ ਵਿੱਚ ਕੰਮ ਕੀਤਾ ।

https://www.instagram.com/p/B9HuJ3epO5q/

ਆਉਣ ਵਾਲੇ ਦਿਨਾਂ ਵਿੱਚ ਮਧੂ ਕੰਗਨਾ ਰਨਾਵਤ ਦੀ ਫ਼ਿਲਮ ਵਿੱਚ ਵੀ ਨਜ਼ਰ ਆਉਣ ਵਾਲੀ ਹੈ । ਸਾਲ 1999 ਵਿੱਚ ਮਧੂ ਨੇ ਅਮਰੀਕਾ ਦੇ ਇੱਕ ਵੱਡੇ ਕਾਰੋਬਾਰੀ ਆਨੰਦ ਸ਼ਾਹ ਨਾਲ ਵਿਆਹ ਕਰਵਾ ਲਿਆ ।ਮਧੂ ਦੀਆਂ ਦੋ ਬੇਟੀਆਂ ਹਨ ਤੇ ਉਹ ਖੁਸ਼ਹਾਲ ਜ਼ਿੰਦਗੀ ਜਿਉ ਰਹੀ ਹੈ । ਵਿਆਹ ਤੋਂ ਬਾਅਦ ਵੀ ਮਧੂ ਨੇ ਕਈ ਫ਼ਿਲਮਾਂ ਵਿੱਚ ਕੰਮ ਕੀਤਾ । ਮਧੂ ਅਕਸਰ ਆਪਣੇ ਪਰਿਵਾਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੀ ਰਹਿੰਦੀ ਹੈ ।

https://www.instagram.com/p/B8h_gGhJNKb/

ਤੁਹਾਨੂੰ ਦੱਸ ਦਿੰਦੇ ਹਾਂ ਕਿ ਮਧੂ ਹੇਮਾ ਮਾਲਿਨੀ ਦੀ ਰਿਸ਼ਤੇਦਾਰ ਹੈ । ਰਿਸ਼ਤੇ ਵਿੱਚ ਹੇਮਾ ਮਧੂ ਦੀ ਭੂਆ ਲੱਗਦੀ ਹੈ ਜਦੋਂ ਕਿ ਜੂਹੀ ਚਾਵਲਾ ਮਧੂ ਦੀ ਭਰਜਾਈ ਹੈ । ਮਧੂ ਨੇ ਫਿਲਮਾਂ ਵਿੱਚ ਆਉਣ ਲਈ ਬਹੁਤ ਪਾਪੜ ਵੇਲੇ ਉਹਨਾਂ ਨੇ ਵਜਨ ਘਟਾਇਆ, ਆਪਣੇ ਦੰਦਾਂ ਨੂੰ ਠੀਕ ਕਰਵਾਇਆ, ਸਕਿਨ ਕਲਰ ਨੂੰ ਨਿਖਾਰਿਆ ਤੇ ਹਿੰਦੀ ਭਾਸ਼ਾ ਸਿੱਖੀ । ਇੱਥੋਂ ਤੱਕ ਕਿ ਅਦਾਕਾਰੀ ਦਾ ਕੋਰਸ ਵੀ ਕੀਤਾ ।

https://www.instagram.com/p/B5SI00glUmL/

Related Post