ਅੱਜ ਹੈ ਪੰਜਾਬੀ ਵਿਰਸੇ ਦੇ ਵਾਰਿਸ ਮਨਮੋਨ ਵਾਰਿਸ ਦਾ ਜਨਮ ਦਿਨ, ਜਨਮ ਦਿਨ ’ਤੇ ਪ੍ਰਸ਼ੰਸਕਾਂ ਲਈ ਪਾਈ ਖ਼ਾਸ ਪੋਸਟ

By  Rupinder Kaler August 3rd 2020 02:39 PM

ਪੰਜਾਬੀ ਵਿਰਸੇ ਦੇ ਵਾਰਿਸ ਕਹੇ ਜਾਣ ਵਾਲੇ ਮਨਮੋਹਨ ਵਾਰਿਸ ਦਾ ਅੱਜ ਜਨਮ ਦਿਨ ਹੈ । ਉਹਨਾਂ ਦੇ ਜਨਮ ਦਿਨ ਤੇ ਹਾਰਬੀ ਸੰਘਾ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਜਨਮ ਦਿਨ ਦੀ ਵਧਾਈ ਦਿੱਤੀ ਹੈ । ਇਸੇ ਤਰ੍ਹਾਂ ਉਹਨਾਂ ਦੇ ਹੋਰ ਪ੍ਰਸ਼ੰਸਕਾਂ ਵੱਲੋਂ ਜਨਮ ਦਿਨ ਦੀ ਵਧਾਈ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ । ਮਨਮੋਹਨ ਵਾਰਿਸ ਨੇ ਵੀ ਆਪਣੇ ਜਨਮ ਦਿਨ ’ਤੇ ਇੱਕ ਪੋਸਟ ਪਾ ਕੇ ਆਪਣੇ ਪ੍ਰਸ਼ੰਸਕਾ ਦਾ ਧੰਨਵਾਦ ਕੀਤਾ ਹੈ ।

https://www.instagram.com/p/CDalJqXHkaO/?utm_source=ig_web_copy_link

ਉਹਨਾਂ ਲਿਖਿਆ ਹੈ ‘ਮੇਰੇ ਜਨਮ ਦਿਨ ਤੇ ਸ਼ੁਭਕਾਮਨਾਵਾਂ ਭੇਜਣ ਵਾਲੇ ਸੱਜਣਾਂ ਦਾ ਦਿਲੋਂ ਧੰਨਵਾਦ …! ਰੱਬ ਸਭ ਨੂੰ ਖੁਸ਼ ਰੱਖੇ …!!’ ਤੁਹਾਨੂੰ ਦੱਸ ਦਿੰਦੇ ਹਾਂ ਕਿ ਮਨਮੋਹਨ ਵਾਰਿਸ ਆਪਣੇ ਗੀਤਾਂ ਨਾਲ ਨਾ ਸਿਰਫ ਪੰਜਾਬੀ ਬੋਲੀ ਦੀ ਸੇਵਾ ਕੀਤੀ ਹੈ ਬਲਕਿ ਉਹਨਾਂ ਨੇ ਆਪਣੇ ਗੀਤਾਂ ਨਾਲ ਪੰਜਾਬੀ ਸਭਿਆਚਾਰ ਨੂੰ ਘਰ ਘਰ ਪਹੁਚਾਇਆ ਹੈ । ਮਨਮੋਹਨ ਵਾਰਿਸ ਦੇ ਕਿਸੇ ਇੱਕ ਗੀਤ ਦਾ ਨਾਂ ਉਨ੍ਹਾਂ ਦੇ ਹਿੱਟ ਗੀਤਾਂ ਵਿਚ ਲੈਣਾ ਗਲਤ ਹੋਵੇਗਾ ਕਿਉਂਕਿ ਉਨ੍ਹਾਂ ਦਾ ਹਰ ਗੀਤ ਹਿੱਟ ਹੋ ਕੇ ਨਿਕਲਿਆ ਹੈ।

https://www.instagram.com/p/CDaQs1Ep67M/

ਉਨ੍ਹਾਂ ਨੂੰ ਖਾਸ ਕਰਕੇ ਪੰਜਾਬੀ ਵਿਰਸਾ ਰਾਹੀਂ ਵੀ ਜਾਣਿਆ ਜਾਂਦਾ ਹੈ।ਉਹਨਾਂ ਦੇ ਮੁਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਉਸਤਾਦ ਜਸਵੰਤ ਭੰਵਰਾ ਤੋਂ ਬਹੁਤ ਛੋਟੀ ਉਮਰ ਵਿਚ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ ਸੀ। ਉਸ ਨੇ 11 ਸਾਲ ਦੀ ਉਮਰ ਵਿਚ ਆਪਣੇ ਰਸਮੀ ਸੰਗੀਤ ਦੀ ਸਿਖਲਾਈ ਸ਼ੁਰੂ ਕੀਤੀ। ਉਸਨੇ ਆਪਣੇ ਛੋਟੇ ਭਰਾ ਸੰਗਤਾਰ ਅਤੇ ਕਮਲ ਹੀਰ ਨੂੰ ਵੀ ਸੰਗੀਤ ਦੇ ਗੁਰ ਸਿਖਾਏ । ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਸੰਗੀਤ ਦੀ ਡਿਗਰੀ ਹਾਸਲ ਕੀਤੀ।

https://www.instagram.com/p/CDSwZohp8sO/

ਛੇਤੀ ਹੀ, ਉਸ ਦਾ ਪਰਿਵਾਰ 1990 ਵਿਚ ਕੈਨੇਡਾ ਚਲਾ ਗਿਆ ਜਿੱਥੇ 1993 ਵਿਚ ਉਸ ਨੇ ਆਪਣੀ ਪਹਿਲੀ ਐਲਬਮ ਰਿਲੀਜ਼ ਕੀਤੀ, *ਗੈਰਾਂ ਨਾਲ ਪੀਂਘਾਂ ਝੂਟ ਦੀਏ*। ਇਸ ਤੋਂ ਬਾਅਦ ਉਸ ਦਾ ਹਰ ਗੀਤ ਹਿੱਟ ਹੋਣ ਲੱਗਾ ।ਵਾਰਿਸ ਦੇ ਹਿੱਟ ਗੀਤਾਂ ਵਿੱਚ ਹਸਦੀ ਦੇ ਫੁੱਲ ਕਿਰਦੇ, ਸੱਜਰੇ ਚੱਲੇ ਮੁਕਲਾਵੇ ਅਤੇ ‘ਗਲੀ ਗਲੀ ਵਿਚ ਹੋਕੇ’ ਸ਼ਾਮਿਲ ਹਨ।

https://www.instagram.com/p/CAUTZEFp2Pq/

1998 ਵਿਚ ਮਨਮੋਹਣ ਵਾਰਿਸ ਨੇ ਗੀਤ *ਕਿਤੇ ਕੱਲੀ ਬਹਿ ਕੇ ਸੋਚੀ ਨੀ* ਨੂੰ ਰਿਲੀਜ਼ ਕੀਤਾ, ਇਸ ਨੂੰ ਵੀ ਦਰਸ਼ਕਾਂ ਵੱਲੋਂ ਬੇਹੱਦ ਪਿਆਰ ਲਿਆ।ਪੰਜਾਬੀ ਵਿਰਸਾ ਸ਼ੋਆਂ ਨਾਲ ਇਕ ਵੱਖਰਾ ਮੁਕਾਮ ਹਾਸਲ ਕਰਨ ਵਾਲੀ ਵਾਰਿਸ ਭਰਾਵਾਂ ਦੀ ਤਿੱਕੜੀ ਨੂੰ ਦੇਸ਼-ਵਿਦੇਸ਼ ਵਿਚ ਵਸਦੇ ਸਰੋਤਿਆਂ ਦਾ ਬੇਹੱਦ ਪਿਆਰ ਮਿਲ ਰਿਹਾ ਹੈ ।

Related Post