ਛੋਟੀ ਉਮਰ 'ਚ ਗਾਇਕੀ 'ਚ ਵੱਡਾ ਨਾਂ ਬਣਾਇਆ ਹੈ ਮਹਿਤਾਬ ਵਿਰਕ ਨੇ 

By  Rupinder Kaler May 10th 2019 01:07 PM

'ਹਾਰ ਜਾਨੀ ਆ', 'ਆਪਣੀ ਬਣਾ ਲੈ', 'ਜੱਟ ਕਮਲਾ', 'ਤਾਰਾ', 'ਝਿੜਕਾਂ', 'ਨੌਟੀ ਮੁੰਡਾ', 'ਮੇਰੀ ਮਾਂ', 'ਪ੍ਰਪੋਜ਼ਲ', 'ਕੜਾ ਵਰਸੇਜ਼ ਕੰਗਣਾ' ਤੇ 'ਸੁਣੋ ਸਰਦਾਰ ਜੀ' ਇਹ ਉਹ ਗਾਣੇ ਹਨ ਜਿਹੜੇ ਗਾਇਕ ਮਹਿਤਾਬ ਵਿਰਕ ਦਾ ਨੇ ਗਾਏ ਹਨ । ਛੋਟੀ ਉਮਰ ਦੇ ਇਸ ਗਾਇਕ ਨੇ ਇਹਨਾਂ ਗਾਣਿਆਂ ਦੇ ਨਾਲ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਚੰਗਾ ਨਾਂ ਬਣਾ ਲਿਆ ਹੈ । ਮਹਿਤਾਬ ਵਿਰਕ ਆਪਣੀ ਆਵਾਜ਼ ਦੇ ਦਮ ਤੇ ਲੱਖਾਂ ਸਰੋਤਿਆਂ ਦੇ ਦਿਲਾਂ 'ਚ ਧੜਕਦਾ ਹੈ ।

https://www.youtube.com/watch?v=Ppb4C7EF1WA

ਉਸ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਜਨਮ ਕਰਨਾਲ ਦੇ ਪਿੰਡ ਰੁਗਸਾਣਾ ਦੇ ਰਹਿਣ ਵਾਲੇ ਪਿਤਾ ਮਰਹੂਮ ਹਰਦੀਪ ਸਿੰਘ ਵਿਰਕ ਅਤੇ ਮਾਤਾ ਕੁਲਦੀਪ ਕੌਰ ਦੇ ਘਰ ਹੋਇਆ। ਬਚਪਨ ਤੋਂ ਹੀ ਆਪਣੀ ਗਾਇਕੀ ਦੀ ਕਲਾ ਸਦਕਾ ਉਹ ਸਕੂਲੀ ਪੜ੍ਹਾਈ ਦੌਰਾਨ ਸਭ ਦਾ ਚਹੇਤਾ ਬਣਿਆ ਰਿਹਾ ਅਤੇ ਨਾਲ ਹੀ ਕਾਲਜ ਪੜ੍ਹਦੇ ਸਮੇਂ ਉਸ ਨੇ ਕਈ ਮਾਣ-ਸਨਮਾਨ ਵੀ ਹਾਸਲ ਕੀਤੇ।

https://www.youtube.com/watch?v=U0jxTH9FuoE

ਮਹਿਤਾਬ ਵਿਰਕ ਹੁਣ ਤੱਕ ਕਈ ਗਾਣੇ ਪੰਜਾਬੀ ਸਰੋਤਿਆਂ ਨੂੰ ਦੇ ਚੁੱਕਿਆ ਹੈ ਤੇ ਉਸ ਦਾ ਲੱਗਪਗ ਹਰ ਗਾਣਾ ਹਿੱਟ ਰਿਹਾ ਹੈ । ਉਸ ਦੇ ਹਿੱਟ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਲਿਸਟ ਵਿੱਚ 'ਤਵੀਤ', 'ਕਿਸਮਤ', 'ਪੰਜਾਬਣ', 'ਗੁੱਲੀ ਡੰਡਾ' ਆਉਂਦੇ ਹਨ ।

https://www.youtube.com/watch?v=1mSPMZjLdbQ

ਮਹਿਤਾਬ ਵਿਰਕ ਦੇ ਉਸਤਾਦ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਬਲਦੇਵ ਕਾਕੜੀ ਤੋਂ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ ਸਨ। ਸੰਗੀਤ ਦੇ ਨਾਲ -ਨਾਲ ਉਨ੍ਹਾਂ ਨੇ ਪੜ੍ਹਾਈ ਵੀ ਜਾਰੀ ਰੱਖੀ। ਲੋਕਾਂ ਵੱਲੋਂ ਮਿਲੇ ਹੁਲਾਰੇ ਅਤੇ ਹਾਸਲ ਕੀਤੀ ਸਫਲਤਾ ਤੋਂ ਉਹ ਖੁਸ਼ ਹਨ।

https://www.instagram.com/p/BxRP-usH4F6/?utm_source=ig_embed

Related Post