ਚਾਰ ਸਾਲ ਦੀ ਉਮਰ ਵਿੱਚ ਘਰ ਦੀ ਜ਼ਿੰਮੇਵਾਰੀ ਚੁੱਕ ਲਈ ਸੀ ਨੇਹਾ ਕੱਕੜ ਨੇ, ਸਕੂਲ ’ਚ ਇਸ ਵਜ੍ਹਾ ਕਰਕੇ ਨੇਹਾ ਦਾ ਬੱਚੇ ਉਡਾਉਂਦੇ ਸਨ ਮਜ਼ਾਕ

By  Rupinder Kaler June 6th 2020 03:39 PM

ਗਾਇਕਾ ਨੇਹਾ ਕੱਕੜ ਦਾ ਅੱਜ ਜਨਮ ਦਿਨ ਹੈ, ਉਹਨਾਂ ਦਾ ਜਨਮ 6 ਜੂਨ 1988 ਨੂੰ ਰਿਸ਼ੀਕੇਸ਼ ਵਿੱਚ ਹੋਇਆ ਸੀ । ਨੇਹਾ ਇੱਕ ਅਜਿਹੀ ਗਾਇਕਾ ਹੈ ਜਿਸ ਦੇ ਇੰਸਟਾਗ੍ਰਾਮ ਤੇ 38 ਮਿਲੀਅਨ ਫਾਲੋਵਰ ਹਨ । ਨੇਹਾ ਅੱਜ ਜਿਸ ਮੁਕਾਮ ਤੇ ਹੈ, ਉਸ ‘ਤੇ ਪਹੁੰਚਣਾ ਆਸਾਨ ਨਹੀਂ ਸੀ । ਇੱਕ ਸਮਾਂ ਅਜਿਹਾ ਵੀ ਸੀ ਜਦੋਂ ਨੇਹਾ ਦੇ ਪਰਿਵਾਰ ਦੇ ਹਲਾਤ ਬਹੁਤ ਮਾੜੇ ਸਨ । ਨੇਹਾ ਨੇ ਇੱਕ ਸ਼ੋਅ ਵਿੱਚ ਖੁਲਾਸਾ ਕੀਤਾ ਸੀ ਕਿ ‘ਉਹ ਜਦੋਂ ਵੀ ਕਿਸੇ ਬੱਚੇ ਨੂੰ ਮਿਹਨਤ ਕਰਦੇ ਦੇਖਦੀ ਹੈ ਤਾਂ ਉਸ ਨੂੰ ਆਪਣੇ ਸ਼ੰਘਰਸ ਦੇ ਦਿਨ ਯਾਦ ਆ ਜਾਂਦੇ ਹਨ ।

https://www.instagram.com/p/CBFEXHeDOso/

ਸਾਡੇ ਪਿਤਾ ਜੀ ਸਾਨੂੰ ਚੰਗਾ ਜੀਵਨ ਦੇਣ ਲਈ ਬਹੁਤ ਮਿਹਨਤ ਕਰਦੇ ਸਨ । ਮੈਂ ਅੱਜ ਵੀ ਉਹ ਦਿਨ ਨਹੀਂ ਭੁੱਲੀ ਜਦੋਂ ਮੇਰੇ ਪਿਤਾ ਸਕੂਲ ਦੇ ਬਾਹਰ ਸਮੋਸੇ ਵੇਚਦੇ ਸਨ । ਜਿਸ ਕਰਕੇ ਬੱਚੇ ਉਹਨਾਂ ਦਾ ਮਜਾਕ ਬਣਾਉਂਦੇ ਸਨ’ । ਨੇਹਾ ਨੇ ਦੱਸਿਆ ਕਿ ‘ਇਸ ਤੋਂ ਬਾਅਦ ਉਹ ਦਿੱਲੀ ਆ ਗਏ ਜਿੱਥੇ ਉਹਨਾਂ ਦੀ ਵੱਡੀ ਭੈਣ ਸੋਨੂੰ ਕੱਕੜ ਤੇ ਭਰਾ ਟੋਨੀ ਕੱਕੜ ਜਾਗਰਣ ਵਿੱਚ ਭਜਨ ਗਾਉਂਦੇ ਸਨ । ਮੈਂ ਚਾਰ ਸਾਲਾਂ ਦੀ ਉਮਰ ਵਿੱਚ ਹੀ ਗਾਣਾ ਸ਼ੁਰੂ ਕਰ ਦਿੱਤਾ ਸੀ ।

https://www.instagram.com/p/CBCtMXnjBqj/

ਸਾਰੀ ਰਾਤ ਜਾਗਰਣ ਵਿੱਚ ਭਜਨ ਗਾਉਂਦੇ ਹੋਏ ਸਵੇਰ ਹੋ ਜਾਂਦੀ ਸੀ ਜਿਸ ਕਰਕੇ ਮੈਂ ਸਕੂਲ ਨਹੀਂ ਜਾ ਪਾਉਂਦੀ ਸੀ’। ਇਸ ਤੋਂ ਬਾਅਦ ਮੈਂ ਇੱਕ ਰਿਆਲਟੀ ਸ਼ੋਅ ਵਿੱਚ ਹਿੱਸਾ ਲਿਆ । ਇਹ ਸ਼ੋਅ ਨੇਹਾ ਕੱਕੜ ਜਿੱਤ ਨਹੀਂ ਸਕੀ ਸੀ ਪਰ ਇਸ ਤੋਂ ਬਾਅਦ ਉਹਨਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ । ਇਸ ਸ਼ੋਅ ਤੋਂ ਬਾਅਦ ਨੇਹਾ ਨੇ ਸਾਲ 2008 ਵਿੱਚ ਨੇਹਾ ਦਾ ਰਾਕਸਟਾਰ ਐਲਬਮ ਕੱਢੀ ਜਿਸ ਨੇ ਉਹਨਾਂ ਦੀ ਕਿਸਮਤ ਬਦਲ ਦਿੱਤੀ ।

https://www.instagram.com/p/CAwi8WVDKbC/

Related Post