ਅੱਜ ਹੈ ਸੰਜੇ ਦੱਤ ਦਾ ਜਨਮ ਦਿਨ, ਨਸ਼ੇ ਦੇ ਆਦੀ ਸੰਜੇ ਦੱਤ ਨੂੰ ਇਸ ਤਰ੍ਹਾਂ ਮਿਲਿਆ ਸੀ ਦੂਜਾ ਜਨਮ, ਵੀਡੀਓ ’ਚ ਖੁਦ ਕੀਤਾ ਖੁਲਾਸਾ

By  Rupinder Kaler July 29th 2020 11:44 AM

ਅੱਜ ਬਾਲੀਵੁੱਡ ਦੇ ਸੰਜੂ ਬਾਬਾ ਯਾਨੀ ਸੰਜੇ ਦੱਤ ਦਾ ਜਨਮ ਦਿਨ ਹੈ । ਉਹਨਾਂ ਦਾ ਜਨਮ 29 ਜੁਲਾਈ 1969 ਨੂੰ ਮੁੰਬਈ ਵਿੱਚ ਅਦਾਕਾਰ ਸੁਨੀਲ ਦੱਤ ਤੇ ਮਾਂ ਨਰਗਿਸ ਦੇ ਘਰ ਹੋਇਆ ਸੀ । ਸੰਜੇ ਦੱਤ ਦੀ ਜ਼ਿੰਦਗੀ ਕਿਸੇ ਫ਼ਿਲਮ ਤੋਂ ਘੱਟ ਨਹੀਂ ਹੈ । ਉਹਨਾਂ ਦੀ ਜ਼ਿੰਦਗੀ ਵਿੱਚ ਰੋਮਾਂਸ ਵੀ ਹੈ ਐਕਸ਼ਨ ਵੀ ਰਿਹਾ ਹੈ ਤੇ ਟ੍ਰੈਜਡੀ ਵੀ ਰਹੀ ਹੈ । ਸੰਜੇ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਉਤਰਾਅ ਚੜਾਅ ਦੇਖੇ ਹਨ । ਇਸੇ ਲਈ ਉਹਨਾਂ ਦੀ ਜ਼ਿੰਦਗੀ ’ਤੇ ਫ਼ਿਲਮ ਬਣੀ ਹੈ ਸੰਜੂ ।

https://www.instagram.com/p/CC7p0ctDAC-/

ਇਸ ਫ਼ਿਲਮ ਵਿੱਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਉਹ ਨਸ਼ੇ ਦੇ ਆਦੀ ਹੋ ਗਏ ਸਨ ਤੇ ਕਿਸ ਤਰ੍ਹਾਂ ਉਹਨਾਂ ਨੇ ਇਸ ਤੋਂ ਛੁਟਕਾਰਾ ਪਾਇਆ ਸੀ । ਸੰਜੇ ਦੱਤ ਨੇ ਖੁਦ ਵੀ ਇੱਕ ਵਾਰ ਇਸ ਦਾ ਖੁਲਾਸਾ ਕੀਤਾ ਸੀ । ਜਿਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ । ਵੀਡੀਓ ਵਿੱਚ ਵਿੱਚ ਸੰਜੇ ਦੱਸ ਰਹੇ ਹਨ ਕਿ ‘ਸਵੇਰ ਦਾ ਸਮਾਂ ਸੀ ਤੇ ਮੈਨੂੰ ਬਹੁਤ ਜ਼ੋਰ ਦੀ ਭੁੱਖ ਲੱਗੀ ਸੀ ।

https://www.instagram.com/p/CCP_Bi2HzFV/?utm_source=ig_embed

ਮੇਰੀ ਮਾਂ ਉਸ ਸਮੇਂ ਗੁਜਰ ਚੁੱਕੀ ਸੀ । ਮੈਂ ਨੌਕਰ ਨੂੰ ਕਿਹਾ ਕਿ ਮੈਨੂੰ ਰੋਟੀ ਦੇ । ਉਸ ਨੇ ਕਿਹਾ ਕਿ ਬਾਬਾ ਤੁਸੀਂ ਦੋ ਦਿਨਾਂ ਤੋਂ ਕੁਝ ਖਾਧਾ ਨਹੀ ਬਸ ਸੁੱਤੇ ਰਹੇ ਹੋ ।ਇਸ ਤੋਂ ਬਾਅਦ ਮੈਂ ਉੱਠਿਆ ਤੇ ਸਿੱਧਾ ਬਾਥਰੂਮ ਵਿੱਚ ਗਿਆ ਤੇ ਆਪਣੇ ਆਪ ਨੂੰ ਦੇਖਿਆ ਮੇਰੇ ਮੂੰਹ ਤੇ ਨੱਕ ਵਿੱਚੋਂ ਖੂਨ ਨਿਕਲ ਰਿਹਾ ਸੀ ਇਸ ਤੋਂ ਬਾਅਦ ਮੈਂ ਆਪਣੇ ਪਿਤਾ ਕੋਲ ਗਿਆ ਤੇ ਕਿਹਾ ਕਿ ਮੈਂ ਨਸ਼ੇ ਦਾ ਆਦੀ ਹੋ ਗਿਆ ਹਾਂ ਤੇ ਮੈਂ ਇਸ ਨੂੰ ਛੱਡਣਾ ਚਾਹੁੰਨਾ ਹਾਂ ਇਸ ਤੋਂ ਬਾਅਦ ਮੈਂ ਅਮਰੀਕਾ ਨਸ਼ਾ ਛੁਡਾਓ ਕੇਂਦਰ ਵਿੱਚ ਚਲਾ ਗਿਆ ਤੇ ਦੋ ਸਾਲ ਉੱਥੇ ਰਿਹਾ ।

https://www.instagram.com/tv/B-6ouO2nOFz/?utm_source=ig_embed

ਇਸ ਤੋਂ ਬਾਅਦ ਮੈਂ ਮੁੰਬਈ ਆ ਗਿਆ ਘਰ ਪਹੁੰਚਦੇ ਹੀ ਨਸ਼ਾ ਵੇਚਣ ਵਾਲਾ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਬਾਬਾ ਇਹ ਨਵਾਂ ਮਾਲ ਆਇਆ ਹੈ । ਤੁਹਾਡੇ ਲਈ ਮੁਫਤ, ਇਸ ਸਮੇਂ ਮੈਂ ਤੈਅ ਕੀਤਾ ਕਿ ਮੈਂ ਕਦੇ ਵੀ ਨਸ਼ਾ ਨਹੀਂ ਲਵਾਂਗਾ ’ ।

Related Post