ਅੱਜ ਹੈ ਸੈਫ ਅਲੀ ਖ਼ਾਨ ਦੀ ਧੀ ਅਤੇ ਅਦਾਕਾਰਾ ਸਾਰਾ ਅਲੀ ਖ਼ਾਨ ਦਾ ਜਨਮ ਦਿਨ, ਜਾਣੋ ਫੈਟ ਤੋਂ ਕਿਵੇਂ ਹੋਈ ਫਿੱਟ

By  Shaminder August 12th 2020 11:44 AM

ਅਦਾਕਾਰਾ ਅਤੇ ਸੈਫ ਅਲੀ ਖ਼ਾਨ ਦੀ ਧੀ ਸਾਰਾ ਅਲੀ ਖ਼ਾਨ ਦਾ ਅੱਜ ਜਨਮ ਦਿਨ ਹੈ । ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਅਸੀਂ ਤੁਹਾਨੂੰ ਉਨ੍ਹਾਂ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ । ਸਾਰਾ ਅੱਜ ਆਪਣਾ 25ਵਾਂ ਜਨਮ ਦਿਨ ਮਨਾ ਰਹੀ ਹੈ । ਸਾਰਾ ਅਲੀ ਖ਼ਾਨ ਪਹਿਲਾਂ ਕਾਫੀ ਮੋਟੀ ਸੀ ਅਤੇ ਉਨ੍ਹਾਂ ਨੇ ਐਕਟਿੰਗ ਲਈ ਖੁਦ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਅਤੇ ਵਰਕ ਆਊਟ ਅਤੇ ਮਿਹਨਤ ਦੇ ਨਾਲ ਆਪਣਾ ਵਜ਼ਨ ਘੱਟ ਕੀਤਾ ।

https://www.instagram.com/p/CDtR2Y5JZcH/

ਜ਼ਿਕਰਯੋਗ ਹੈ ਕਿ ਸਾਰਾ ਅਲੀ ਖਾਨ, ਸੈਫ ਅਲੀ ਦੀ ਬੇਟੀ ਹੈ। ਸਾਰਾ ਦੀ ਮਾਂ ਅੰਮ੍ਰਿਤਾ ਸਿੰਘ ਵੀ ਬਾਲੀਵੁੱਡ ਦੇ 80 ਦੇ ਦਹਾਕੇ ਦੀ ਬਿਹਤਰੀਨ ਅਦਾਕਾਰਾ ਰਹਿ ਚੁੱਕੀ ਹੈ। ਸਿਨੇਮਾ 'ਚ ਆਉਣ ਤੋਂ ਪਹਿਲਾਂ ਸਾਰਾ ਨੇ 2016 'ਚ ਨਿਊਯਾਰਕ 'ਚ ਕੋਲੰਬੀਆ ਯੂਨੀਵਰਸਿਟੀ ਤੋਂ ਆਪਣੀ ਗੈਜੂਏਸ਼ਨ ਕੀਤੀ ਸੀ।

https://www.instagram.com/p/CDY7R03p4hq/

ਉਨ੍ਹਾਂ ਨੇ ਪੋਲੀਟਿਕਲ ਸਾਇੰਸ 'ਚ ਆਪਣੀ ਪੜ੍ਹਾਈ ਪੂਰੀ ਕੀਤੀ ਹੈ। ਸਾਰਾ ਨੇ 2018 'ਚ ਆਈ ਫਿਲਮ ਕੇਦਰਨਾਥ ਰਾਹੀਂ ਫ਼ਿਲਮੀ ਦੁਨੀਆ 'ਚ ਡੇਬਿਊ ਕੀਤਾ ਸੀ। ਇਸ ਤੋਂ ਉਨ੍ਹਾਂ ਨੇ ਸਿੰਬਾ, ਲਵ ਆਜ ਕਲ ਫਿਲਮ 'ਚ ਕੰਮ ਕੀਤਾ ਸੀ।

Sara Ali 22 Sara Ali 22

Related Post