ਸਤਵਿੰਦਰ ਬੁੱਗਾ ਦਾ ਹੈ ਅੱਜ ਜਨਮ ਦਿਨ, ਇਸ ਤਰ੍ਹਾਂ ਹੋਈ ਸੀ ਗਾਇਕੀ ਦੀ ਸ਼ੁਰੂਆਤ

By  Rupinder Kaler July 22nd 2020 11:12 AM

ਸਤਵਿੰਦਰ ਬੁੱਗਾ ਦਾ ਅੱਜ ਜਨਮ ਦਿਨ ਹੈ । ਉਹਨਾਂ ਦੇ ਪ੍ਰਸ਼ੰਸਕ ਉਹਨਾਂ ਨੂੰ ਸੋਸ਼ਲ ਮੀਡੀਆ ਰਾਹੀਂ ਜਨਮ ਦਿਨ ਦੀਆਂ ਵਧਾਈ ਦੇ ਰਹੇ ਹਨ । ਸਤਵਿੰਦਰ ਬੁੱਗਾ ਪੰਜਾਬ ਦੀ ਉਹ ਬੁਲੰਦ ਆਵਾਜ਼ ਹੈ ਜਿਹੜਾ ਆਪਣੀ ਗਾਇਕੀ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ‘ਤੇ ਕਈ ਦਹਾਕਿਆਂ ਤੋਂ ਰਾਜ ਕਰਦੇ ਆ ਰਹੇ ਹਨ । ਸਤਵਿੰਦਰ ਬੁੱਗਾ ਨੇ ਨੱਬੇ ਦੇ ਦਹਾਕੇ ‘ਚ ਕਈ ਹਿੱਟ ਗੀਤ ਦਿੱਤੇ ਸਨ ਜਿਹੜੇ ਅੱਜ ਵੀ ਲੋਕਾਂ ਦੀ ਜ਼ੁਬਾਨ ਤੇ ਹਨ ।

https://www.instagram.com/p/CCnzAOln41m/

ਉਨ੍ਹਾਂ ਨੇ ਗਾਇਕੀ ਦੇ ਗੁਰ ਚਰਨਜੀਤ ਆਹੁਜਾ, ਅਤੁਲ ਸ਼ਰਮਾ, ਸੁਰਿੰਦਰ ਬੱਚਨ ਤੋਂ ਸਿੱਖੇ। 1998 ਤੋਂ ਉਨ੍ਹਾਂ ਨੇ ਆਪਣੇ ਸੰਗੀਤਕ ਸਫਰ ਦੀ ਸ਼ੁਰੂਆਤ ਕੀਤੀ । ਸਭ ਤੋਂ ਪਹਿਲੀ ਕੈਸੇਟ ਅਤੁਲ ਸ਼ਰਮਾ ਨੇ ਰਿਲੀਜ਼ ਕੀਤੀ ਸੀ ।ਲਾਈਆਂ ਯਾਰਾਂ ਨੇ ਮਹਿਫਿਲਾਂ ਨਾਲ ਆਪਣੀ ਮੌਜੂਦਗੀ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਕੀਤੀ ।

https://www.instagram.com/p/CCdoIBvJEEK/

ਘਰ ਪੈਸਿਆਂ ਦੀ ਕਮੀ ਨਹੀਂ ਸੀ ਜੁਆਇੰਟ ਪਰਿਵਾਰ ‘ਚ ਰਹਿਣ ਵਾਲੇ ਸਤਵਿੰਦਰ ਬੁੱਗਾ ਦੇ ਭਰਾ ਖੇਤੀਬਾੜੀ, ਕੰਬਾਇਨਾਂ ਹੋਰਨਾਂ ਸੂਬਿਆਂ ‘ਚ ਲਿਜਾਂਦੇ ਸਨ। ਇਸ ਤੋਂ ਇਲਾਵਾ ਆੜਤ ਦਾ ਵੀ ਕੰਮ ਕਰਦੇ ਸਨ ਜਿਸ ‘ਚ ਸਤਵਿੰਦਰ ਬੁੱਗਾ ਵੀ ਹੱਥ ਵਟਾਉਂਦੇ ਸਨ । ਇਸ ਲਈ ਘਰ ਵਾਲਿਆਂ ਨੇ ਉਨ੍ਹਾਂ ਨੂੰ ਗੀਤ ਗਾਉਣ ‘ਚ ਕਦੇ ਵੀ ਕੋਈ ਅੜਿੱਕਾ ਨਹੀਂ ਪਾਇਆ ।

https://www.instagram.com/p/CCLPNCwnOnL/

Related Post