ਕਦੇ ਪਿਤਾ ਨਾਲ ਵਿਆਹਾਂ ‘ਚ ਗਾਉਂਦਾ ਸੀ ਬਾਲੀਵੁੱਡ ਦਾ ਮਸ਼ਹੂਰ ਗਾਇਕ ਸੋਨੂੰ ਨਿਗਮ, ਜਨਮ ਦਿਨ ‘ਤੇ ਜਾਣੋ ਕਿਸ ਤਰ੍ਹਾਂ ਬਾਲੀਵੁੱਡ ‘ਚ ਬਣਾਈ ਪਛਾਣ

By  Shaminder July 30th 2020 02:09 PM

ਗਾਇਕ ਸੋਨੂੰ ਨਿਗਮ ਦਾ ਅੱਜ ਜਨਮ ਦਿਨ ਹੈ । ਉਹ ਇੱਕ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਗੀਤਾਂ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ ।ਪਰ ਬਾਲੀਵੁੱਡ ‘ਚ ਉਨ੍ਹਾਂ ਲਈ ਇਹ ਜਗ੍ਹਾ ਬਨਾਉਣਾ ਆਸਾਨ ਨਹੀਂ ਸੀ।ਇਸ ਲਈ ਉਨ੍ਹਾਂ ਨੇ ਲੰਮਾ ਸਮਾਂ ਸੰਘਰਸ਼ ਕੀਤਾ ਹੈ ।

ਸੋਨੂੰ ਨਿਗਮ ਜਦੋਂ ਚਾਰ ਸਾਲ ਦੇ ਸਨ ਤਾਂ ਆਪਣੇ ਪਿਤਾ ਦੇ ਨਾਲ ਵਿਆਹਾਂ ‘ਤੇ ਜਾਂਦੇ ਸਨ । ਕਿਉਂਕਿ ਉਨ੍ਹਾਂ ਦੇ ਪਿਤਾ ਵੀ ਵਿਆਹਾਂ ‘ਤੇ ਪਰਫਾਰਮ ਕਰਦੇ ਸਨ । 4 ਸਾਲ ਦੀ ਉਮਰ ‘ਚ ਹੀ ਉਨ੍ਹਾਂ ਨੇ ਆਪਣੇ ਪਿਤਾ ਦੇ ਨਾਲ ਸਟੇਜ ‘ਤੇ ਗਾਉਣਾ ਸ਼ੁਰੂ ਕਰ ਦਿੱਤਾ ਸੀ ।

https://www.instagram.com/p/CDML_tVh2As/

ਉਹ ਆਪਣੇ ਪਿਤਾ ਨੂੰ ਵਿਆਹਾਂ ‘ਤੇ ਪਰਫਾਰਮ ਕਰਦੇ ਵੇਖਦੇ ਹੁੰਦੇ ਸਨ।ਉਨ੍ਹਾਂ ਦੇ ਜਨਮ ਦੀ ਗੱਲ ਕੀਤੀ ਜਾਵੇ ਤਾਂ 30 ਜੁਲਾਈ 1973 ਹਰਿਆਣਾ ਦੇ ਫਰੀਦਾਬਾਦ ‘ਚ ਉਨ੍ਹਾਂ ਦਾ ਜਨਮ ਹੋਇਆ ਸੀ ਅਤੇ ਬਚਪਨ ਤੋਂ ਹੀ ਉਨ੍ਹਾਂ ਦੀ ਰੂਚੀ ਸੰਗੀਤ ਵੱਲ ਹੋ ਗਈ ਸੀ ।ਸੋਨੂੰ ਨਿਗਮ ਦੇ ਪਿਤਾ ਅਗਮ ਨਿਗਮ ਦਾ ਨਾਂਅ ਵੀ ਬਿਹਤਰੀਨ ਗਾਇਕਾਂ ‘ਚ ਸ਼ਾਮਿਲ ਹੈ। ਸੋਨੂੰ ਮਰਹੂਮ ਅਤੇ ੳੁੱਘੇ ਗਾਇਕ ਮੁਹੰਮਦ ਰਫ਼ੀ ਦੇ ਗਾਇਕੀ ਤੋਂ ਬਹੁਤ ਪ੍ਰਭਾਵਿਤ ਸਨ ਅਤੇ ਸ਼ੁਰੂਆਤੀ ਦੌਰ ‘ਚ ਜ਼ਿਆਦਾਤਰ ਉਨ੍ਹਾਂ ਦੇ ਹੀ ਗੀਤ ਗਾਏ ।

18 ਸਾਲ ਦੀ ਉਮਰ ‘ਚ ਗਾਇਕੀ ਦੇ ਖੇਤਰ ‘ਚ ਨਾਮ ਬਨਾਉਣ ਲਈ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਲੈ ਕੇ ਮੁੰਬਈ ਚਲੇ ਗਏ ਸਨ । ਜਿੱਥੇ ਇੱਕ ਰਿਆਲਟੀ ਸ਼ੋਅ ‘ਚ 1995 ‘ਚ ਸੋਨੂੰ ਨੇ ਬਤੌਰ ਹੋਸਟ ਪਰਫਾਰਮ ਕੀਤਾ ਸੀ।ਇੱਥੇ ਹੀ ਉਨ੍ਹਾਂ ਨੇ ਗੁਲਸ਼ਨ ਕੁਮਾਰ ਦੇ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੇ ਫ਼ਿਲਮ ‘ਸਨਮ ਬੇਵਫ਼ਾ’ ‘ਚ ਗਾਉਣ ਦਾ ਮੌਕਾ ਦਿੱਤਾ ।

ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਲਈ ਹਿੱਟ ਗੀਤ ਗਾਏ ।

Related Post