ਸੰਨੀ ਦਿਓਲ ਤੇ ਬੌਬੀ ਦਿਓਲ ਦੀ ਮਾਂ ਪ੍ਰਕਾਸ਼ ਕੌਰ ਦਾ ਹੈ ਅੱਜ ਜਨਮ ਦਿਨ, ਦੋਹਾਂ ਭਰਾਵਾਂ ਨੇ ਮਾਂ ਨੂੰ ਇਸ ਤਰ੍ਹਾਂ ਦਿੱਤੀ ਜਨਮ ਦਿਨ ਦੀ ਵਧਾਈ

By  Rupinder Kaler September 1st 2020 09:00 AM

ਅੱਜ ਸੰਨੀ ਦਿਓਲ ਦੀ ਮਾਂ ਪ੍ਰਕਾਸ਼ ਕੌਰ ਦਾ ਜਨਮ ਦਿਨ ਹੈ, ਇਸ ਖ਼ਾਸ ਮੌਕੇ ਤੇ ਸੰਨੀ ਦਿਓਲ ਨੇ ਮਾਂ ਦੀ ਤਸਵੀਰ ਸਾਂਝੀ ਕਰਕੇ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਇਸ ਤਸਵੀਰ ਵਿੱਚ ਸੰਨੀ ਦਿਓਲ ਤੇ ਉਹਨਾਂ ਦੀ ਮਾਂ ਪ੍ਰਕਾਸ਼ ਕੌਰ ਦਿਖਾਈ ਦੇ ਰਹੇ ਹਨ । ਸੰਨੀ ਦਿਓਲ ਦੀ ਇਸ ਤਸਵੀਰ ਨੂੰ ਦੇਖ ਕੇ ਉਹਨਾਂ ਦੇ ਪ੍ਰਸ਼ੰਸਕ ਵੀ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ ।

https://www.instagram.com/p/CEkUEMtJeBE/

ਸੰਨੀ ਦਿਓਲ ਵਾਂਗ ਉਹਨਾਂ ਦੇ ਭਰਾ ਬੌਬੀ ਦਿਓਲ ਨੇ ਆਪਣੀ ਮਾਂ ਪ੍ਰਕਾਸ਼ ਕੌਰ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਧਰਮਿੰਦਰ ਦੀ ਪਹਿਲੀ ਪਤਨੀ ਦਾ ਨਾਂਅ ਪ੍ਰਕਾਸ਼ ਕੌਰ ਹੈ ।

https://www.instagram.com/p/CEkTGD5hP8e/

ਪਰ ਇਸ ਦੇ ਬਾਵਜੂਦ ਉਹਨਾਂ ਨੇ ਹੇਮਾ ਮਾਲਿਨੀ ਨਾਲ ਵਿਆਹ ਕਰਵਾਇਆ । ਪ੍ਰਕਾਸ਼ ਕੌਰ ਦੋਹਾਂ ਦੇ ਅਫੇਅਰ ਤੋਂ ਕਾਫੀ ਦੁਖੀ ਸੀ । ਪਰ ਧਰਮਿੰਦਰ ਨੇ ਹੇਮਾ ਨਾਲ ਵਿਆਹ ਕਰਵਾਉਣ ਲਈ ਹਰ ਹੀਲਾ ਵਰਤਿਆ ਉਹਨਾਂ ਨੇ ਧਰਮ ਬਦਲਕੇ ਬਿਨ੍ਹਾਂ ਤਲਾਕ ਦਿੱਤੇ ਹੇਮਾ ਮਾਲਿਨੀ ਨਾਲ ਵਿਆਹ ਕਰਵਾਇਆ ।

Related Post