ਪੰਜਾਬੀ ਸੰਗੀਤ ਜਗਤ ਦੇ ਇਹਨਾਂ ਸਿਤਾਰਿਆਂ ਨੇ ਇਸ ਤਰ੍ਹਾਂ ਮਨਾਇਆ ਲੋਹੜੀ ਦਾ ਤਿਉਹਾਰ, ਦੇਖੋ ਵੀਡਿਓ

By  Rupinder Kaler January 14th 2019 06:39 AM -- Updated: January 14th 2019 06:50 AM

ਪੰਜਾਬ ਭਰ ਵਿੱਚ ਲੋਹੜੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਹੈ। ਜੇਕਰ ਦੇਖਿਆ ਜਾਵੇ ਤਾਂ ਇਹ ਤਿਉਹਾਰ ਪੰਜਾਬ ਦੇ ਸੱਭਿਆਚਾਰ ਵਿੱਚ ਖਾਸ ਮਹੱਤਵ ਰੱਖਦਾ ਹੈ । ਹਰ ਕੋਈ ਇਸ ਦੇ ਨਾਲ ਜੁੜਿਆ ਹੋਇਆ ਹੈ । ਪੰਜਾਬੀ ਸੰਗੀਤ ਜਗਤ ਦੀਆਂ ਕਈ ਹਸਤੀਆਂ ਨੇ ਵੀ ਇਸ ਤਿਉਹਾਰ ਦੀ ਖੁਸ਼ੀ ਨੂੰ ਖੂਬ ਇਨਜੁਆਏ ਕੀਤਾ ਹੈ । ਇਸ ਦੀਆਂ ਕੁਝ ਵੀਡਿਓ ਵੀ ਸ਼ੋਸਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ।

Traditional style of celebrating Lohri festival ਤੇਰੇ ਬੂਹੇ ਅੱਗੇ ਆਈਆਂ ਲੈ ਕੇ ਜਾਣਗੀਆਂ ਵਧਾਈਆਂ , ਲੋਹੜੀ ਦਾ ਲੋਕ ਰੰਗ ,ਦੇਖੋ ਵੀਡੀਓ

ਸਭ ਤੋਂ ਪਹਿਲੀ ਵੀਡਿਓ ਗਾਇਕਾ ਕੌਰ-ਬੀ ਦੀ ਸਾਹਮਣੇ ਆਈ ਹੈ । ਇਹ ਵੀਡਿਓ ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ । ਇਸ ਵੀਡਿਓ ਵਿੱਚ ਕੌਰ ਬੀ ਆਪਣੇ ਪਰਿਵਾਰ ਨਾਲ ਇਸ ਤਿਉਹਾਰ ਦੀ ਖੁਸ਼ੀ ਸਾਂਝੀ ਕਰਦੀ ਹੋਈ ਦਿਖਾਈ ਦੇ ਰਹੀ ਹੈ । ਇਸ ਵੀਡਿਓ ਵਿੱਚ ਕੌਰ ਬੀ ਗਿੱਧੇ ਦੀ ਰਾਣੀ ਬਣੀ ਹੋਈ ਹੈ ।

kaur b kaur b

ਉਹ ਆਪਣੇ ਪਰਿਵਾਰ ਦੀਆਂ ਔਰਤਾਂ ਨਾਲ ਗਿੱਧਾ ਪਾਉਂਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡਿਓ ਵਿੱਚ ਕੌਰ ਬੀ ਬੋਲੀ ਤੇ ਬੋਲੀ ਪਾ ਰਹੀ ਹੈ । ਜਿਸ ਤੋਂ ਸਾਫ  ਹੋ ਜਾਂਦਾ ਹੈ ਕਿ ਕੌਰ ਬੀ ਪੰਜਾਬ ਦੇ ਸੱਭਿਆਚਾਰ ਦੀ ਜੜ੍ਹ ਨਾਲ ਜੁੜੀ ਹੋਈ ਹੈ ।

https://www.instagram.com/p/BslOKj6nNZc/

ਜੇਕਰ ਅਨਮੋਲ ਗਗਨ ਮਾਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਇਸ ਤਿਉਹਾਰ ਦੀ ਖੁਸ਼ੀ ਉਹਨਾਂ ਲੋਕਾਂ ਨਾਲ ਸਾਂਝੀ ਕੀਤੀ ਹੈ, ਜਿਨ੍ਹਾਂ ਨੂੰ ਅਕਸਰ ਸਾਡਾ ਸਮਾਜ ਅਨਗੋਲਿਆ ਕਰਦਾ ਹੈ । ਅਨਮੋਲ ਗਗਨ ਮਾਨ ਨੇ ਲੋੜਵੰਦ ਲੋਕਾਂ ਨੂੰ ਕੰਬਲ ਵੰਡ ਕੇ ਇਸ ਤਿਉਹਾਰ ਦੀ ਖੁਸ਼ੀ ਸਾਂਝੀ ਕੀਤੀ ਹੈ ।

anmol gagan maan anmol gagan maan

ਇੰਸਟਾਗ੍ਰਾਮ ਤੇ ਉਹਨਾਂ ਵੱਲੋਂ ਇਸ ਦਾ ਇੱਕ ਵੀਡਿਓ ਵੀ ਸਾਂਝਾ ਕੀਤਾ ਗਿਆ ਹੈ । ਜਿਸ ਵਿੱਚ ਉਹ ਲੋੜਵੰਦ ਲੋਕਾਂ ਨੂੰ ਕੰਬਲ ਵੰਡ ਰਹੀ ਹੈ ਤਾਂ ਜੋ ਕੜਾਕੇ ਦੀ ਇਸ ਠੰਡ ਵਿੱਚ ਇਹ ਲੋਕ ਪਿਆਰ ਦਾ ਨਿੱਗ ਮਾਣ ਸਕਣ ।

https://www.instagram.com/p/BslQdRmF2QP/

ਇਸੇ ਤਰ੍ਹਾਂ ਗਾਇਕ ਹਰਭਜਨ ਮਾਨ ਨੇ ਵੀ ਇਸ ਤਿਉਹਾਰ ਨੂੰ ਲੈ ਕੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਸੇਅਰ ਕੀਤਾ ਹੈ । ਇਹ ਵੀਡਿਓ ਉਹਨਾਂ ਦੇ ਗਾਣੇ ਦਾ ਹੈ ਜਿਸ ਵਿੱਚ ਉਹ ਲੋਕਾਂ ਨੂੰ ਧੀਆਂ ਦੀ ਲੋਹੜੀ ਮਨਾਉਣ ਲਈ ਕਹਿ ਰਹੇ ਹਨ ।

https://www.instagram.com/p/Bsk-UP1BTjz/

Related Post