ਹੈਪੀ ਰਾਏਕੋਟੀ ‘ਰਾਤ ਗਈ ਬਾਤ ਗਈ’ ਗੀਤ ਦੇ ਨਾਲ ਹੋਣਗੇ ਹਾਜ਼ਰ, ਗੀਤ ਦਾ ਟੀਜ਼ਰ ਆਇਆ ਸਾਹਮਣੇ

By  Shaminder May 28th 2020 02:19 PM

ਹੈਪੀ ਰਾਏਕੋਟੀ ਜਲਦ ਹੀ ਆਪਣੇ ਨਵੇਂ ਗੀਤ ‘ਰਾਤ ਗਈ ਬਾਤ ਗਈ’ ਦੇ ਨਾਲ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋਣ ਜਾ ਰਹੇ ਨੇ । ਇਸ ਗੀਤ ਦੇ ਬੋਲ ਉਨ੍ਹਾਂ ਨੇ ਖੁਦ ਲਿਖੇ ਨੇ, ਜਦੋਂਕਿ ਮਿਊਜ਼ਿਕ ਲਾਡੀ ਗਿੱਲ ਵੱਲੋਂ ਦਿੱਤਾ ਗਿਆ ਹੈ ।ਜਦੋਂਕਿ ਫੀਮੇਲ ਮਾਡਲ ਦੇ ਤੌਰ ‘ਤੇ ਸਾਰਾ ਗੁਰਪਾਲ ਨਜ਼ਰ ਆਉਣਗੇ ।

https://www.instagram.com/p/CAuKol4jD2-/

ਫਿਲਹਾਲ ਇਸ ਗੀਤ ਦਾ ਟੀਜ਼ਰ ਸਾਹਮਣੇ ਆਇਆ ਹੈ, ਪੂਰਾ ਗੀਤ 30 ਮਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਹੈਪੀ ਰਾਏਕੋਟੀ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।ਵੀਡੀਓ ਬੀ ਟੂਗੇਦਰਸ ਵਾਲਿਆਂ ਵੱਲੋਂ ਤਿਆਰ ਕੀਤੀ ਗਈ ਹੈ । ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ ।

https://www.instagram.com/p/CAjWiOFJLsV/

ਹੈਪੀ ਰਾਏਕੋਟੀ ਦੇ ਲਿਖੇ ਗੀਤ ਕਈ ਨਾਮੀ ਗਾਇਕ ਜਿਵੇਂ ਰੌਸ਼ਨ ਪ੍ਰਿੰਸ, ਐਮੀ ਵਿਰਕ, ਗਿੱਪੀ ਗਰੇਵਾਲ ਤੇ ਕਈ ਹੋਰ ਗਾਇਕ ਵੀ ਗਾ ਚੁੱਕੇ ਨੇ । ਇਸ ਤੋਂ ਇਲਾਵਾ ਉਹ ਆਪਣੀ ਆਵਾਜ਼ ‘ਚ ਸਿੰਗਲ ਟਰੈਕ ਜਿਵੇਂ ਜ਼ਿੰਦਾ, ਪਿਆਰ ਨਹੀਂ ਕਰਨਾ, ਜਾਨ, ਬਾਈ ਹੁੱਡ, ਮੁਟਿਆਰ, ਕੁੜੀ ਮਰਦੀ ਆ ਤੇਰੇ ਤੇ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ । ਉਹ ਕਈ ਪੰਜਾਬੀ ਫ਼ਿਲਮਾਂ ਦੇ ਲਈ ਵੀ ਗੀਤ ਲਿਖ ਚੁੱਕੇ ਨੇ ।

Related Post