ਜਦੋਂ ਪਹਿਲੀ ਵਾਰ ਵਿਦੇਸ਼ ਇਹ ਕੰਮ ਕਰਨ ਗਏ ਸੀ ਹੈਪੀ ਰਾਏਕੋਟੀ, 2011 ਦੀ ਤਸਵੀਰ ਕੀਤੀ ਸਾਂਝੀ, ਲਿਖਿਆ ਭਾਵੁਕ ਸੰਦੇਸ਼
ਜਦੋਂ ਪਹਿਲੀ ਵਾਰ ਵਿਦੇਸ਼ ਇਹ ਕੰਮ ਕਰਨ ਗਏ ਸੀ ਹੈਪੀ ਰਾਏਕੋਟੀ , 2011 ਦੀ ਤਸਵੀਰ ਕੀਤੀ ਸਾਂਝੀ, ਲਿਖਿਆ ਭਾਵੁਕ ਸੰਦੇਸ਼ : ਹੈਪੀ ਰਾਏਕੋਟੀ ਜਿੰਨ੍ਹਾਂ ਨੇ ਗਾਇਕ, ਗੀਤਕਾਰ ਅਤੇ ਅਦਾਕਾਰੀ ਹਰ ਇੱਕ ਖੇਤਰ 'ਚ ਮੱਲਾਂ ਮਾਰੀਆਂ ਹਨ।ਹਾਲ 'ਚ ਆਪਣਾ ਗੀਤ ਬਾਈ ਹੁੱਡ' ਰਿਲੀਜ਼ ਕਰਕੇ ਹਟੇ ਹਨ। ਹੈਪੀ ਰਾਏਕੋਟੀ ਨੇ ਆਪਣੀਆਂ ਯਾਦਾਂ ਦੀ ਕਿਤਾਬ 'ਚੋਂ ਇੱਕ ਤਸਵੀਰ ਸਾਂਝੀ ਕੀਤੀ ਹੈ।
View this post on Instagram
ਇਹ ਤਸਵੀਰ 2011 ਦੀ ਹੈ ਜਿਸ 'ਚ ਹੈਪੀ ਰਾਏਕੋਟੀ ਦੇ ਨਾਲ ਉਹਨਾਂ ਦੇ ਕੁਝ ਦੋਸਤ ਵੀ ਦਿਖਾਈ ਦੇ ਰਹੇ ਹਨ। ਉਹਨਾਂ ਸ਼ੋਸ਼ਲ ਮੀਡੀਆ 'ਤੇ ਇਹ ਤਸਵੀਰ ਸਾਂਝੀ ਕਰ ਲਿਖਿਆ "ਓਏ ਉੱਤੋਂ ਪਹੁੰਚੇ ਅੱਜ ਬਾਈ ਤੱਕ ਨੀ, 2011 ਦੀ ਫ਼ੋਟੋ ਆ ਜਦ ਪਹਿਲੀ ਵਾਰ ਇੰਡੀਆ ਤੋਂ ਬਾਹਰ ਗਿਆ ਸੀ, ਉਹ ਵੀ ਭੰਗੜਾ ਪਾਉਣ ਲਈ ਸ਼ੁਕਰ ਹੈ ਬਾਬੇ ਦਾ ਤੇ ਤੁਹਾਡਾ ਸਾਰਿਆਂ ਦਾ ਜਿੰਨ੍ਹਾਂ ਨੇ ਐਥੇ ਤੱਕ ਲੈ ਆਂਦਾ ਹਾਲੇ ਬਹੁਤ ਕੁਛ ਕਰਨਾ ਬਹੁਤ ਸਾਰੀਆਂ ਚੀਜ਼ਾਂ ਆਨ ਦ ਵੇ ਆ ਜਦ ਤੱਕ ਬਾਈ ਹੁੱਡ ਸਾਰੇ ਜਾਣੇ ਸੁਣੀ ਚੱਲੋ ਤੇ ਸਾਰਿਆਂ ਨੂੰ ਸੁਣਾਈ ਚੱਲੋ।"
View this post on Instagram
ਹੈਪੀ ਰਾਏਕੋਟੀ ਇੰਡਸਟਰੀ 'ਚ ਆਪਣੀ ਮਿਹਨਤ ਨਾਲ ਹੀ ਇਸ ਮੁਕਾਮ 'ਤੇ ਪਹੁੰਚੇ ਹਨ। ਹੈਪੀ ਰਾਏਕੋਟੀ ਵੱਲੋਂ ਗੀਤਕਾਰ ਦੇ ਤੌਰ ‘ਤੇ ਇੰਡਸਟਰੀ ‘ਚ ਕਦਮ ਰੱਖਿਆ ਗਿਆ ਸੀ। ਜਿਸ ਤੋਂ ਬਾਅਦ ਉਹਨਾਂ ਨੂੰ ਗਾਇਕੀ ਅਤੇ ਅਦਾਕਾਰੀ ‘ਚ ਵੀ ਕਾਮਯਾਬੀ ਹਾਸਿਲ ਹੋਈ ਹੈ। ਹੈਪੀ ਰਾਏਕੋਟੀ ਕੁੜੀ ਮਰਦੀ ਐ, ਜਾਨ, ਪਾਗਲ, ਮੈਂ ਤਾਂ ਵੀ ਪਿਆਰ ਕਰਦਾਂ ਵਰਗੇ ਕਈ ਸੁਪਰ ਹਿੱਟ ਗੀਤ ਗਾ ਚੁੱਕੇ ਹਨ।ਇਸ ਤੋਂ ਇਲਾਵਾ ਟੇਸ਼ਣ, ਦਾਰਾ, ਅਤੇ ਮੋਟਰ ਮਿੱਤਰਾਂ ਦੀ, ਵਰਗੀਆਂ ਫ਼ਿਲਮਾਂ ਵੀ ਕਰ ਚੁੱਕੇ ਹਨ।
ਹੋਰ ਵੇਖੋ : ਕਿਉਂ ਕਹਿੰਦਿਆਂ ਕਹਾਉਂਦਿਆਂ ਦੇ ਸਾਕ ਮੋੜ ਰਹੀ ਹੈ ਸਿਮੀ ਚਾਹਲ, ਦੇਖੋ ਵੀਡੀਓ
View this post on Instagram
ਦੱਸ ਦਈਏ ਪਿਛਲੇ ਦਿਨੀਂ ਹੈਪੀ ਰਾਏਕੋਟੀ ਦਾ ਨਵਾਂ ਗੀਤ ‘ਬਾਈ ਹੁੱਡ’ ਰਿਲੀਜ਼ ਹੋ ਚੁੱਕਿਆ ਹੈ।ਹੈਪੀ ਰਾਏਕੋਟੀ ਦੇ ਇਸ ਗੀਤ ਦਾ ਵਰਲਡ ਟੀਵੀ ਪ੍ਰੀਮੀਅਰ ਪੀਟੀਸੀ ਚੱਕਦੇ ਅਤੇ ਪੀਟੀਸੀ ਪੰਜਾਬੀ ‘ਤੇ ਹੋ ਚੁੱਕਿਆ ਹੈ। ਗਾਣੇ ਦੇ ਬੋਲ ਅਤੇ ਆਵਾਜ਼ ਹੈਪੀ ਰਾਏਕੋਟੀ ਨੇ ਹੀ ਦਿੱਤੀ ਹੈ। ਉੱਥੇ ਹੀ ਮਿਊਜ਼ਿਕ ਇੱਕਵਿੰਦਰ ਸਿੰਘ ਅਤੇ ਸਪਿਨ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ। ਆਵੈਕਸ ਢਿੱਲੋਂ ਵੱਲੋਂ ਗੀਤ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਯੂ ਟਿਊਬ ‘ਤੇ ਹੈਪੀ ਰਾਏਕੋਟੀ ਦਾ ਇਹ ਗੀਤ ‘ਬਾਈ ਹੁੱਡ’ ਜੱਸ ਰਿਕਾਰਡਜ਼ ਦੇ ਲੇਬਲ ਨਾਲ ਰਿਲੀਜ਼ ਕੀਤਾ ਗਿਆ ਹੈ।