ਹੈਪੀ ਰਾਏਕੋਟੀ ਦਾ ਸੰਘਰਸ਼ ਭਰਿਆ ਸਫਰ 

By  Shaminder September 15th 2018 07:35 AM

ਹੈਪੀ ਰਾਏਕੋਟੀ ਨੇ ਮਨਿੰਦਰ ਬੁੱਟਰ ਦੇ ਗੀਤ 'ਇੱਕ ਇੱਕ ਪਲ' ਦੀ ਤਾਰੀਫ ਕੀਤੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਜਿਸ 'ਚ ਹੈਪੀ ਰਾਏਕੋਟੀ ਖੁਦ ਇਸ ਗੀਤ ਨੂੰ ਗਾ ਕੇ ਸੁਣਾਉਦੇ ਵਿਖਾਈ ਦੇ ਰਹੇ ਹਨ ।ਹੈਪੀ ਰਾਏਕੋਟੀ ਦੇ ਇਸ ਵੀਡਿਓ ਨੂੰ ਉਨ੍ਹਾਂ ਦੇ ਚਾਹੁਣ ਵਾਲਿਆਂ ਨੇ ਵੀ ਕਾਫੀ ਪਸੰਦ ਕੀਤਾ ਹੈ । ਇਸ ਵੀਡਿਓ ਨੂੰ ਹੁਣ ਤੱਕ ਕਈ ਲੋਕ ਵੇਖ ਚੁੱਕੇ ਨੇ ।

ਹੋਰ ਵੇਖੋ : ਆਖਿਰ ਕਿਸ ਦੀ ਫ਼ੋਟੋ ਹੈਪੀ ਰਾਏਕੋਟੀ ਨੂੰ ਮੁੜ ਮੁੜ ਰੁਆ ਰਹੀ ਹੈ,ਵੇਖੋ ਨਵਾਂ ਗੀਤ

https://www.instagram.com/p/BnuNL2JnCR7/?hl=en&taken-by=urshappyraikoti

 

ਹੈਪੀ ਰਾਏਕੋਟੀ ਖੁਦ ਵੀ ਇੱਕ ਗਾਇਕ ,ਗੀਤਕਾਰ ਅਤੇ ਅਦਾਕਾਰ ਹਨ । ਉਹ ਉਸ ਵੇਲੇ ਸੁਰਖੀਆਂ 'ਚ ਆਏ ਸਨ ਜਦੋਂ ਉਨ੍ਹਾਂ ਵੱਲੋਂ ਲਿਖਿਆ ਗੀਤ ਗਾਇਕ ਰੌਸ਼ਨ ਪ੍ਰਿੰਸ ਨੇ ਗਾਇਆ ਸੀ ਅਤੇ ਫਿਰ 'ਜਾਨ' ਗੀਤ ਨੇ ਉਨ੍ਹਾਂ ਨੂੰ ਸ਼ੌਹਰਤ ਦੀਆਂ ਬੁਲੰਦੀਆਂ 'ਤੇ ਪਹੁੰਚਾ ਦਿੱਤਾ ਸੀ ।ਇਸ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਦੋ ਹਜ਼ਾਰ ਪੰਦਰਾਂ 'ਚ ਉਨ੍ਹਾਂ ਦੀ ਐਲਬਮ ਸੱਤ ਕਨਾਲਾਂ ਨੂੰ ਵੀ ਭਰਵਾਂ ਹੁੰਗਾਰਾ ਮਿਲਿਆ । ਇੱਕ ਗਾਇਕ ,ਗੀਤਕਾਰ ਤੋਂ ਪਿੱਛੋਂ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ 'ਚ ਵੀ ਹੱਥ ਅਜ਼ਮਾਇਆ ਅਤੇ ਪੰਜਾਬੀ ਫਿਲਮ 'ਟੇਸ਼ਨ' ਵਿੱਚ ਮੁੱਖ ਭੂਮਿਕਾ ਨਿਭਾਈ । ਪੰਜਾਬੀ ਫਿਲਮ ਅਤੇ ਮਿਊਜ਼ਿਕ ਇੰਡਸਟਰੀ 'ਚ ਹੈਪੀ ਰਾਏਕੋਟੀ ਇੱਕ ਮੰਨਿਆ ਪ੍ਰਮੰਨਿਆ ਨਾਂਅ ਹੈ ਅਤੇ ਜੋ ਵੀ ਗੀਤ ਉਨ੍ਹਾਂ ਵੱਲੋਂ ਲਿਖੇ ਜਾਂਦੇ ਨੇ ਉਨ੍ਹਾਂ ਨੂੰ ਸਰੋਤਿਆਂ ਦਾ ਪਿਆਰ ਮਿਲਦਾ ਹੈ ।

ਉਨ੍ਹਾਂ ਦੇ ਲਿਖੇ ਗੀਤਾਂ 'ਚ ਇੱਕ ਸਾਰਥਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਇਹ ਸੁਨੇਹਾ ਲੋਕਾਂ ਦੀ ਜ਼ੁਬਾਨ 'ਤੇ ਬੜੀ ਹੀ ਅਸਾਨੀ ਨਾਲ ਚੜ੍ਹਦਾ ਹੀ ਨਹੀਂ ਬਲਕਿ ਹਰ ਕਿਸੇ ਦੇ ਸਿਰ ਚੜ੍ਹ ਕੇ ਬੋਲਦਾ ਹੈ ।ਇੱਕ ਸਮਾਂ ਅਜਿਹਾ ਵੀ ਸੀ ਕਿ ਹੈਪੀ ਰਾਏਕੋਟੀ ਗਾਇਕ ਬਣਨਾ ਚਾਹੁੰਦੇ ਸਨ ,ਪਰ ਆਰਥਿਕ ਹਾਲਾਤਾਂ ਕਾਰਨ ਉਹ ਕਾਮਯਾਬ ਨਹੀਂ ਹੋ ਸਕੇ ।ਫਿਰ ਉਨ੍ਹਾਂ ਨੇ ਗੀਤਕਾਰ ਬਣਨ ਦਾ ਫੈਸਲਾ ਕੀਤਾ ।ਉਨ੍ਹਾਂ ਨੇ ਦਰਜਨਾਂ ਗੀਤ ਲਿਖੇ ,ਪਰ ਗਾਉਣ ਵਾਲਾ ਕੋਈ ਨਹੀਂ ਸੀ ।ਉਹ ਆਪਣੇ ਗੀਤ ਲੈ ਕੇ ਕਈ ਗਾਇਕਾਂ ਕੋਲ ਗਏ ਪਰ ਕਿਸੇ ਨੇ ਕੋਈ ਮੱਦਦ ਨਹੀਂ ਕੀਤੀ ।

ਪਰ ਇਸ ਸਭ ਦੇ ਬਾਅਦ ਵੀ ਉਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਲਗਾਤਾਰ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਕੋਸ਼ਿਸ਼ਾਂ ਕਰਦੇ ਰਹੇ ।ਇਸ ਤਰ੍ਹਾਂ ਦੋ ਹਜ਼ਾਰ ਚੌਦਾਂ 'ਚ ਉਨ੍ਹਾਂ ਦਾ ਗੀਤ ਰੌਸ਼ਨ ਪ੍ਰਿੰਸ ਨੇ ਗਾਇਆ ਅਤੇ ਇਸ ਗੀਤ ਨੇ ਉਨ੍ਹਾਂ ਨੂੰ ਅਜਿਹੀ ਸ਼ੌਹਰਤ ਦਿਵਾਈ ਕਿ ਫਿਰ ਉਨ੍ਹਾਂ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ । ਹੈਪੀ ਰਾਏਕੋਟੀ ਅਜਿਹੇ ਕਲਾਕਾਰ ਹਨ ਜਿਨ੍ਹਾਂ ਕੋਲ ਲੇਖਣੀ,ਗਾਇਕੀ ਅਤੇ ਅਦਾਕਾਰੀ ਦਾ ਹੁਨਰ ਮੌਜੂਦ ਹੈ ਅਤੇ ਇਸੇ ਹੁਨਰ ਦੀ ਬਦੌਲਤ ਉਹ ਪਾਲੀਵੁੱਡ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਜਿੰਦ ਜਾਨ ਨੇ ।

Related Post