ਹੈਪੀ ਰਾਏਕੋਟੀ ਬੱਝੇ ਵਿਆਹ ਦੇ ਬੰਧਨ 'ਚ, ਵੇਖੋ ਖਾਸ ਤਸਵੀਰਾਂ
Gourav Kochhar
February 7th 2018 05:39 AM --
Updated:
February 7th 2018 05:40 AM
ਵਿਆਹਾਂ ਦਾ ਸੀਜ਼ਨ ਚਾਲ ਰਿਹਾ ਹੈ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਜਾਂ ਤਾਂ ਕੋਈ ਵਿਆਹਾਂ ਦੇ ਲਈ ਗੀਤ ਬਣਾ ਰਿਹਾ ਹੈ ਤੇ ਜਾਂ ਫਿਰ ਖੁਦ ਵਿਆਹ ਕਰਵਾ ਰਿਹਾ ਹੈ | ਜੀ ਹਾਂ ਹਾਲ ਹੀ ਵਿਚ ਦਿਲਪ੍ਰੀਤ ਢਿੱਲੋਂ ਵਿਆਹ ਦੇ ਬੰਧਨ ਵਿਚ ਬੱਝੇ ਸਨ ਅਤੇ ਹੁਣ ਇਸੀ ਸਾਲ ਹੈਪ੍ਪੀ ਰਾਏਕੋਟੀ ਵੀ ਵਿਆਹ ਦੇ ਬੰਧਨ 'ਚ ਬੱਝ ਗਏ ਹਨ |

ਜੀ ਹਾਂ ਪੰਜਾਬੀ ਮਸ਼ਹੂਰ ਗਾਇਕ ਤੇ ਗੀਤਕਾਰ ਹੈਪੀ ਰਾਏਕੋਟੀ Happy Raikoti ਹਾਲ ਹੀ 'ਚ ਵਿਆਹ ਦੇ ਬੰਧਨ 'ਚ ਬੱਝੇ ਹਨ। ਉਨ੍ਹਾਂ ਦੀ ਪਤਨੀ ਦਾ ਨਾਂ 'ਖੁਸ਼ੀ' ਹੈ। ਇਸ ਦੌਰਾਨ ਦੀਆਂ ਕਾਫੀ ਵੀਡੀਓਜ਼ ਤੇ ਤਸਵੀਰਾਂ ਉਨ੍ਹਾਂ ਨੇ ਇੰਸਟਾਗ੍ਰਾਮ ਤੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।ਹੈਪੀ ਰਾਏਕੋਟੀ ਦੇ ਵਿਆਹ 'ਚ ਪਾਲੀਵੁੱਡ ਇੰਡਸਟਰੀ ਦੀਆਂ ਕਈ ਪ੍ਰਸਿੱਧ ਹਸਤੀਆਂ ਨੇ ਸ਼ਿਰਕਤ ਕੀਤੀ।ਇਸ ਖਾਸ ਮੌਕੇ 'ਤੇ ਗਿੱਪੀ ਗਰੇਵਾਲ, ਰੌਸ਼ਨ ਪ੍ਰਿੰਸ, ਦੇਸੀ ਕਰਿਊ, ਦਿਲਪ੍ਰੀਤ ਢਿੱਲੋਂ ਪੁੱਜੇ।

ਕਲ ਰਾਤ ਉਨ੍ਹਾਂ ਦੇ ਵਿਆਹ ਦੀ ਰਿਸੈਪਸ਼ਨ ਸੀ | ਉਹ 5 ਫਰਵਰੀ ਦਿਨ ਸੋਮਵਾਰ ਨੂੰ ਵਿਆਹ ਦੇ ਬੰਧਨ ਵਿਚ ਬੱਝ ਗਏ ਸਨ |