ਹਰਭਜਨ ਮਾਨ ਦੀ ਨਵੀਂ ਫ਼ਿਲਮ 'PR' ਦੀ ਕੈਨੇਡਾ 'ਚ ਚੱਲ ਰਹੀ ਹੈ ਸ਼ੂਟਿੰਗ, ਕਰਮਜੀਤ ਅਨਮੋਲ ਨੇ ਸਾਂਝੀ ਕੀਤੀ ਵੀਡੀਓ

By  Aaseen Khan August 18th 2019 03:00 PM

ਹਰਭਜਨ ਮਾਨ ਅਤੇ ਡਾਇਰੈਕਟਰ ਮਨਮੋਹਨ ਸਿੰਘ ਦੀ ਜੋੜੀ ਲੰਬੇ ਸਮੇਂ ਬਾਅਦ ਫ਼ਿਲਮ PR ਰਾਹੀਂ ਸਿਨੇਮਾ 'ਤੇ ਵਾਪਸੀ ਕਰਨ ਵਾਲੀ ਹੈ। ਭਾਰਤ 'ਚ ਫ਼ਿਲਮ ਦਾ ਸ਼ੂਟ ਖ਼ਤਮ ਹੋ ਚੁੱਕਿਆ ਹੈ ਤੇ ਕੈਨੇਡਾ 'ਚ ਇਹ ਕਾਫਲਾ ਪਹੁੰਚ ਚੁੱਕਿਆ ਹੈ PR ਲੈਣ ਦੇ ਲਈ। ਜੀ ਹਾਂ ਅਦਾਕਾਰ ਕਰਮਜੀਤ ਅਨਮੋਲ ਵੀ ਇਸ ਫ਼ਿਲਮ 'ਚ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ ਜਿੰਨ੍ਹਾਂ ਕੈਨੇਡਾ ਤੋਂ ਫ਼ਿਲਮ ਦੇ ਸੈੱਟ ਤੋਂ ਹਰਭਜਨ ਮਾਨ ਹੋਰਾਂ ਨਾਲ ਇੱਕ ਵੀਡੀਓ ਸਾਂਝੀ ਕੀਤੀ ਹੈ।

 

View this post on Instagram

 

Wid bai @harbhajanmannofficial On the set of #PR #Director #Manmohan singh ji

A post shared by Karamjit Anmol (@karamjitanmol) on Aug 17, 2019 at 8:13pm PDT

ਵੀਡੀਓ 'ਚ ਦੇਖਣ ਤੋਂ ਤਾਂ ਜਾਪਦਾ ਹੈ ਕਿ ਕਿਸੇ ਸ਼ਾਦੀ ਵਿਆਹ ਦਾ ਸੀਨ ਸ਼ੂਟ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਹਰਭਜਨ ਮਾਨ ਨਾਲ ਫਿਲਮ ਪੀ.ਆਰ ‘ਚ ਖੂਬਸੂਰਤ ਅਦਾਕਾਰਾ ਦਿਲਬਰ ਆਰਿਆ ਲੀਡ ਰੋਲ ‘ਚ ਨਜ਼ਰ ਆਉਣ ਵਾਲੀ ਹੈ।ਇੱਕ ਸਮਾਂ ਅਜਿਹਾ ਆਇਆ ਸੀ ਕਿ ਪੰਜਾਬੀ ਸਿਨੇਮਾ ਕਾਫੀ ਗਿਰਾਵਟ 'ਚ ਚੱਲ ਰਿਹਾ ਸੀ ਪਰ ਮਨਮੋਹਨ ਸਿੰਘ ਅਤੇ ਹਰਭਜਨ ਮਾਨ ਹੋਰਾਂ ਨੇ ਇਹ ਬੂਟਾ ਦੁਬਾਰਾ ਲਗਾਇਆ ਅਤੇ ਪੰਜਾਬੀ ਸਿਨੇਮਾ ਮੁੜ ਤੋਂ ਸੁਰਜੀਤ ਹੋਣ ਲੱਗਿਆ।

ਹੋਰ ਵੇਖੋ : ਮਨਮੋਹਨ ਸਿੰਘ ਤੇ ਹਰਭਜਨ ਮਾਨ ਸਮੇਤ 'ਜੀ ਆਇਆਂ ਨੂੰ' ਫ਼ਿਲਮ ਦੀ ਸਾਰੀ ਟੀਮ ਇੱਕ ਵਾਰ ਫ਼ਿਰ ਲੈ ਕੇ ਆ ਰਹੀ ਹੈ ਫ਼ਿਲਮ 'ਪੀ.ਆਰ.'

 

View this post on Instagram

 

ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦੇ ਹੋਏ ਮੈਨੂੰ ਦਿਲੀਂ ਖ਼ੁਸ਼ੀ ਹੋ ਰਹੀ ਹੈ ਕਿ ਫ਼ਿਲਮ ਡਾਇਰੈਕਟਰ ਮਨਮੋਹਨ ਸਿੰਘ ਜੀ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ, ਸਾਰੰਗ ਫ਼ਿਲਮਜ਼ ਅਤੇ ਐੱਚ.ਐੱਮ. ਰਿਕਾਰਡਜ਼ ਦੀ ਪੇਸ਼ਕਸ਼ ਪੰਜਾਬੀ ਫ਼ਿਲਮ ਦਾ ਨਾਮ ਹੈ; “ਪੀ.ਆਰ.” ਪਰਮਾਤਮਾ ਦੀ ਮਿਹਰ, ਮੇਰੇ ਪਰਿਵਾਰ ਤੇ ਆਪਣੇ ਚਹੇਤਿਆਂ ਦੇ ਅਟੁੱਟ ਸਹਿਯੋਗ, ਬੇਹੱਦ ਪਿਆਰ ਅਤੇ ਅਸੀਸਾਂ ਲਈ ਹਮੇਸ਼ਾਂ ਸ਼ੁਕਰਗੁਜ਼ਾਰ ਹਾਂ। ਫ਼ਿਲਮ ਬਾਰੇ ਹੋਰ ਜਾਣਕਾਰੀ ਲਈ ਹਮੇਸ਼ਾਂ ਸਾਡੇ ਨਾਲ ਜੁੜੇ ਰਹਿਣਾ???☝?? It gives me immense joy to announce my next film, which is being directed by Manmohan Singh, Produced by Sarang Films & HM Records titled “PR”. Stay tuned for further details and information, and thank you always for your passionate and unconditional support ???☝?? #hmrecords #sarangfilms @delbararya

A post shared by Harbhajan Mann (@harbhajanmannofficial) on Mar 11, 2019 at 8:34pm PDT

ਅੱਜ ਪੰਜਾਬੀ ਸਿਨੇਮਾ ਆਪਣੇ ਪੂਰੇ ਜੋਬਨ 'ਤੇ ਹੈ। 2003 ਤੋਂ ਹਰਭਜਨ ਮਾਨ ਨਾਲ ਫ਼ਿਲਮ ‘ਜੀ ਆਇਆਂ ਨੂੰ’ ਤੋਂ ਸ਼ੁਰੂ ਹੋਇਆ ਇਹ ਸਿਲਸਿਲਾ ਅੱਜ ਵੀ ਜਾਰੀ ਹੈ। ਮਨਮੋਹਨ ਸਿੰਘ ਅਤੇ ਹਰਭਜਨ ਮਾਨ ਦੀ ਜੋੜੀ ਨੇ ਪੰਜਾਬੀ ਸਿਨੇਮਾ ਨੂੰ ਮੁੜ ਤੋਂ ਖੜਾ ਕੀਤਾ ਹੈ। ਮਨਮੋਹਨ ਸਿੰਘ ਤੇ ਹਰਭਜਨ ਮਾਨ ਨੇ ਇਕੱਠਿਆਂ ਦਿਲ ਆਪਣਾ ਪੰਜਾਬੀ, ਮਿੱਟੀ ਵਾਜਾਂ ਮਾਰਦੀ, ਅਸਾਂ ਨੂੰ ਮਾਣ ਵਤਨਾਂ ਦਾ, ਵਰਗੀਆਂ ਸੁਪਰਹਿੱਟ ਫ਼ਿਲਮਾਂ ਦਿੱਤੀਆਂ ਹਨ।ਹੁਣ ਇੱਕ ਵਾਰ ਫ਼ਿਰ ਮਨਮੋਹਨ ਹਰਭਜਨ ਦੀ ਜੋੜੀ ਫ਼ਿਲਮ ਪੀ.ਆਰ ਨਾਲ ਵੱਡੇ ਪਰਦੇ ‘ਤੇ ਵਾਪਸੀ ਕਰਨ ਜਾ ਰਹੀ ਹੈ।

Related Post