ਹਰਭਜਨ ਮਾਨ ਦਾ ਪੁਰਾਣਾ ਵੀਡਿਓ ਲੋਕਾਂ ਵੱਲੋਂ ਸੋਸ਼ਲ ਮੀਡੀਆ 'ਤੇ ਕੀਤਾ ਜਾ ਰਿਹਾ ਪਸੰਦ

By  Shaminder August 27th 2018 07:08 AM

ਪੁੱਤਰ ਦੇ ਪੈਰ ਪੰਘੂੜੇ 'ਚ ਹੀ ਦਿੱਸਣ ਲੱਗ ਪੈਂਦੇ ਨੇ ਜੀ ਹਾਂ ਇਹ ਸਾਬਿਤ ਕਰ ਦਿੱਤਾ ਹੈ ਪੰਜਾਬ ਦੇ ਮਾਣ ਹਰਭਜਨ ਮਾਨ Harbhjan Maan ਨੇ । ਬਚਪਨ ਤੋਂ ਹੀ ਗਾਇਕੀ 'ਚ ਰੂਚੀ ਰੱਖਣ ਵਾਲੇ ਹਰਭਜਨ ਮਾਨ ਨੇ ਗਾਇਕੀ ਦੇ ਖੇਤਰ 'ਚ ਇੰਝ ਹੀ ਮੱਲਾਂ ਨਹੀਂ ਮਾਰੀਆਂ । ਗਾਇਕੀ ਪ੍ਰਤੀ ਉਨ੍ਹਾਂ ਦੀ ਲਗਨ ਅਤੇ ਅਣਥੱਕ ਮਿਹਨਤ ਨੇ ਉਨ੍ਹਾਂ ਨੂੰ ਗਾਇਕੀ ਦੀਆਂ ਬੁਲੰਦੀਆਂ 'ਤੇ ਪਹੁੰਚਾਇਆ ਹੈ ਅਤੇ ਅੱਜ ਉਨ੍ਹਾਂ ਦਾ ਨਾਮ ਪੰਜਾਬ ਦੇ ਨਾਮਵਰ ਗਾਇਕਾਂ ਦੀ ਸੂਚੀ 'ਚ ਆਉਂਦਾ ਹੈ ।ਕਾਮਯਾਬੀ ਦੀ ਇਸ ਇਬਾਰਤ ਨੂੰ ਲਿਖਣ ਲਈ ਉਨ੍ਹਾਂ ਨੇ ਸਾਲਾਂ ਬੱਧੀ ਮਿਹਨਤ ਕੀਤੀ  ਅਤੇ ਉਸੇ ਮਿਹਨਤ ਦਾ ਨਤੀਜਾ ਅੱਜ ਸਭ ਦੇ ਸਾਹਮਣੇ ਹੈ । ਹਰਭਜਨ ਮਾਨ ਦਾ ਇੱਕ ਪੁਰਾਣਾ ਵੀਡਿਓ ਏਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਜਿਸ 'ਚ ਉਹ ਇੱਕ ਲੋਕ ਗੀਤ ਗਾਉਂਦੇ ਨਜ਼ਰ ਆ ਰਹੇ ਨੇ ।'ਬਾਬਲੇ ਦੇ ਬੂਹੇ ਵਿਚੋਂ ਹੀਰ ਦਾ ਜਨਾਜਾ ਮੇਰਾ ਰਿਹਾ ਵੱਲ ਕਬਰਾਂ ਦੇ ਜਾ ,ਦਰਦਾਂ ਦੇ ਭਿੱਜੇ ਦੇ ਵੈਣ ਪਾ ਕੇ ਪਾ ਕੇ ਡੋਲੀ ਤੱਤੜੀ ਦੀ ਕਰੋ ਨੀ ਸਹੇਲਿਓ ਵਿਦਾ'।

https://youtu.be/93v8cK8JAME

ਹਰਭਜਨ ਮਾਨ ਦੇ ਇਸ ਪੁਰਾਣੇ ਵੀਡਿਓ ਨੂੰ ਲੋਕਾਂ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ ।ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਹਰਭਜਨ ਮਾਨ ਹੱਥ ਵਿੱਚ ਡਫਲੀ ਲੈ ਕੇ ,ਪੂਰੇ ਆਤਮ ਵਿਸ਼ਵਾਸ਼ ਨਾਲ  ਗਾਉਂਦੇ ਹੋਏ ਨਜ਼ਰ ਆ ਰਹੇ ਨੇ ।ਬਚਪਨ 'ਚ ਹੀ ਗਾਇਕੀ ਦੀ ਗੁੜ੍ਹਤੀ ਹਰਭਜਨ ਮਾਨ ਨੂੰ ਮਿਲ ਗਈ ਸੀ ਅਤੇ ਸਕੂਲ ਅਤੇ ਸਟੇਜਾਂ 'ਤੇ ਉਨ੍ਹਾਂ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ । ਗਾਇਕੀ 'ਚ ਉਨ੍ਹਾਂ ਦੀ ਰੂਚੀ ਦੇ ਕਾਰਨ ਹੀ ਅੱਜ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਉਨ੍ਹਾਂ ਦੀ ਪਹਿਚਾਣ ਵੱਡੇ 'ਚ ਹੁੰਦੀ ਹੈ ।

 

Related Post