ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਪਹੁੰਚ ਕੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਹਰਭਜਨ ਮਾਨ ਨੇ ਇਸ ਤਰ੍ਹਾਂ ਕੀਤਾ ਯਾਦ,ਵੀਡੀਓ ਕੀਤਾ ਸਾਂਝਾ

By  Shaminder December 27th 2019 11:32 AM

ਸ਼ਹੀਦੀ ਜੋੜ ਮੇਲ ਦੇ ਮੌਕੇ 'ਤੇ ਹਰਭਜਨ ਮਾਨ ਵੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸੱਜਦਾ ਕਰਨ ਲਈ ਪਹੁੰਚੇ ।ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਹਰਭਜਨ ਮਾਨ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਕੁਰਬਾਨੀਆਂ ਦੀ ਦੁਨੀਆ 'ਚ ਮਿਸਾਲ ਮਿਲਣੀ ਮੁਸ਼ਕਿਲ ਹੈ । ਜਿੱਥੇ ਛੋਟੀਆਂ ਜਿੰਦਾਂ ਨੇ ਧਰਮ ਦੀ ਰੱਖਿਆ ਲਈ ਆਪਣਾ ਆਪ ਵਾਰ ਦਿੱਤਾ ।

ਹੋਰ ਵੇਖੋ:ਪੰਜਾਬ ਦੀ ਇਸ ਧੀ ਕਾਰਨ ਪੱਟੀ ਇਲਾਕੇ ਦੀਆਂ ਬੇਰੁਜ਼ਗਾਰ ਕੁੜੀਆਂ ਨੂੰ ਮਿਲਿਆ ਰੁਜ਼ਗਾਰ, ਹਰਭਜਨ ਮਾਨ ਨੇ ਇਸ ਤਰ੍ਹਾਂ ਵਧਾਇਆ ਹੌਂਸਲਾ

https://www.facebook.com/harbhajanmann/videos/468847907343704/

 

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਸ਼ਹੀਦਾਂ ਦੀ ਇਸ ਧਰਤੀ ਨੂੰ ਪ੍ਰਣਾਮ ਕਰਨ ਲਈ ਪਹੁੰਚਣ ਅਤੇ ਅੱਜ ਸੁਭਾਗ ਹਾਸਿਲ ਹੋਇਆ ਹੈ ਅਤੇ ਇਸ ਧਰਤੀ 'ਤੇ ਪਹੁੰਚ ਕੇ ਉਹ ਆਪਣੇ ਆਪ ਨੂੰ ਵੱਡਭਾਗਾ ਸਮਝਦੇ ਹਨ । ਉਨ੍ਹਾਂ ਨੇ ਕਵੀਸ਼ਰੀ ਗਾ ਕੇ ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਵੀ ਕੀਤਾ ।

https://www.instagram.com/p/B6isQUFBLkm/

ਦੱਸ ਦਈਏ ਕਿ ਛੋਟੇ ਸਾਹਿਬਜ਼ਾਦਿਆਂ ਨੇ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ ।ਨੌਂ ਅਤੇ ਸੱਤ ਸਾਲਾਂ ਦੀ ਉਮਰ 'ਚ ਧਰਮ ਦੀ ਰੱਖਿਆ ਦੀ ਖਾਤਿਰ ਆਪਣਾ ਆਪ ਵਾਰ ਦਿੱਤਾ ਸੀ।ਹਰਭਜਨ ਮਾਨ ਨੇ ਵੀ ਫਤਿਹਗੜ੍ਹ ਸਾਹਿਬ 'ਚ ਪਹੁੰਚ ਕੇ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਮੱਥਾ ਟੇਕਿਆ । ਦੱਸ ਦਈਏ ਕਿ ਪੰਜਾਬੀ ਗਾਇਕਾਂ ਵੱਲੋਂ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਈ ਧਾਰਮਿਕ ਗੀਤ ਕੱਢੇ ਗਏ ਹਨ ।

Related Post