ਪੰਜਾਬੀਆਂ ਦੀ ਸਿਫ਼ਤ ਸੁਣਾਉਂਦੀ ਹੈ ਗਾਇਕ ਹਰਭਜਨ ਮਾਨ ਵੱਲੋਂ ਸ਼ੇਅਰ ਕੀਤੀ ਇਹ ਪੋਸਟ 

By  Rupinder Kaler August 26th 2019 05:47 PM

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਜਿੱਥੇ ਕਈ ਗਾਇਕ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਵਿੱਚ ਜੁਟੇ ਹੋਏ ਹਨ, ਉੱਥੇ ਗਾਇਕ ਤੇ ਅਦਾਕਾਰ ਹਰਭਜਨ ਮਾਨ ਨੇ ਆਪਣੇ ਫੇਸਬੁੱਕ ਪੇਜ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ । ਇਹ ਪੋਸਟ ਉਹਨਾਂ ਲੋਕਾਂ ਦਾ ਹੌਸਲਾ ਵਧਾਉਂਦੀ ਹੈ, ਜਿਹੜੇ ਹੜ੍ਹ ਪੀੜਤਾਂ ਦੀ ਮਦਦ ਕਰਨ ਵਿੱਚ ਲੱਗੇ ਹੋਏ ਹਨ । ਇਸ ਪੋਸਟ ਵਿੱਚ ਲਿਖਿਆ ਹੈ' ‘ਨਿੱਕੇ ਹੁੰਦੇ ਪੜੵਦੇ ਹੁੰਦੇ ਸਾਂ, ਪੰਜਾਬੀ ਬਹੁਤ 'ਜੁਝਾਰੂ' ਕੌਮ ਆ , ਅਣਖੀਲੇ ਕਿਸੇ ਦੀ ਟੈਂ ਨੀਂ ਮੰਨਦੇ.... ।ਫੇਰ ਵੱਡੇ ਹੋਇਆਂ ਤੋਂ ਗੱਲਾਂ ਦੇ ਵਿਸ਼ੇ ਬਦਲਣ ਲੱਗੇ.. ਸੁਣਦੇ ਸਾਂ ਕਿ ਲੋਕਾਂ ਦਾ ਕਿਰਦਾਰ ਗਿਰ ਗਿਆ........ ਮਤਲਬ ਪ੍ਰਸਤ ਹੋ ਗਏ...ਪਿਛਲੇ ਸਮੇਂ ਚ 'ਵਾਜ ਆਉਣ ਲੱਗ ਪਈ... ਪੰਜਾਬ ਦੇ ਤਾਂ ਗੱਭਰੂ ਈ ਨਸ਼ਿਆਂ ਤੇ ਲੱਗ ਗਏ.... ਅਗਲੀ ਪੀੜੵੀ ਖਤਮ ਆ.....। ਬਾਹਰਲਿਆਂ ਨੇ ਆਉਣਾ ਤਾਂ ਅੱਧਿਆਂ ਨੇ ਏਹੀ ਜਤਾਉਣਾ ਵਈ ਤੁਸੀਂ ਤਾਂ ਨਰਕ' ਚ ਰਹਿੰਦੇ...ਏਥੇ ਪੈਸਟੀਸਾਈਡ... ਜਹਿਰਾਂ ਨਸ਼ਿਆਂ ਦੇ ਟੀਕੇ...... ਵਾਧੂ.... ਮੇਲ ਮਿਲਾਪ ਖਤਮ...... ਹਰੇਕ ਨੂੰ ਆਪਾ ਧਾਪ ਪਈ......ਕੋਈ ਕਿਸੇ ਦੀ ਨੀਂ ਸੁਣਦਾ... ਪਰ ..ਸਾਡੇ ਓਥੇ ਐਂ... ਸਾਡੇ ਓਥੇ ਔਂ..... ...। ਮਨ ਮਸੋਸ ਕੇ ਸੁਣ ਲੈਂਦੇ... ਲੱਗਦਾ ਵੀ ਸਹੀ ਸੀ । ਜਿੱਦੇਂ ਦੇ ਹੜੵ ਆਏ ਆ.... ਹੈ ਦਇਆ ਆਲੀ ਤਾਂ ਕਮਾਲ ਹੋ ਗਈ.... ਲੋਕੀਂ ਟਰਾਲੀਆਂ ਭਰ ਭਰ ਸਮਾਨ ਦੀਆਂ ਤੋਰੀ ਜਾਂਦੇ..... ਆਟਾ ਚਾਹ ਖੰਡ ਦਾਲਾਂ ਦਾ ਸਮਾਨ ਲੱਦਿਆ ਜਾਂਦਾ.......ਕਹਿੰਦੇ ਰਾਸ਼ਨ, ਖਲ ਦਾਣਾ, ਚਾਰੇ ਦੀਆਂ ਭਰੀਆਂ ਟਰਾਲੀਆਂ ਖੜੵਾਓਣ ਦੀ ਥਾਂ ਹੈਨੀਂ...... ਜਾਮ ਲੱਗੇ...... ਕਲ਼ੵ ਪਰਸੋਂ ਸੁਣਨ ਚ ਆਇਆ ਪਾਣੀ ਚ ਜਾਣ ਨੂੰ ਕਿਸ਼ਤੀਆਂ ਹੈਨੀਂ.....ਓਦੋਂ ਹੀ ਇੱਕ ਭਲੇ ਪੁਰਖ ਨੇ.... ਖੜੇ ਪੈਰ ਢਾਈ ਲੱਖ ਦੀ ਮੋਟਰ ਬੋਟ ਲੈ ਕੇ ਦੇਤੀ.....ਕਹਿੰਦਾ ਚਲਾਓ ਕੰਮ..... ਕੱਲੵ ਕੱਲੵ 'ਚ ਅੱਠ ਕਿਸ਼ਤੀਆਂ ਹੋਰ ਆਈਆਂ... ਦਵਾਈਆਂ ਬੂਟੀਆਂ ਤੇ ਰਾਸ਼ਨ ਨਾਲ ਡੱਟ ਕੇ ਠਿੱਲੵੀਆਂ ਪਾਣੀ ਚ...... ...... ਕੰਮ ਰਵਾਂ ਹੋ ਰਿਹਾ.... ਲੋਕ ਅੰਨ੍ਹੇਵਾਹ ਲੱਗੇ ਵੇ.... ਖਾਣ ਆਲਾ ਚਾਲੀ ਪੰਜਾਹ ਹਜਾਰ ਹੋਣਾ....ਰਾਸ਼ਨ ਲੱਖਾਂ ਬੰਦਿਆਂ ਦਾ ਪਿਆ....ਸਮਝ ਨੀਂ ਆਉਂਦੀ ਖੁਆਈਏ ਕੀਹਨੂੰ........ ਜਿਹੜੀ ਨੌਜਵਾਨੀ ਨੂੰ ਨਸ਼ੇੜੀਆਂ ਦਾ ਲਕਬ ਦਿੰਦੇ ਸੀ..... ਅੱਜ ਸਭ ਤੋਂ ਮੂਹਰੇ ਭੱਜੇ ਫਿਰਦੇ ਆ...ਮਦਾਦ ਨੂੰ...... ਬਾਬਾ ਸੀਚੇਵਾਲ, ਰਵੀ ਸਿੰਘ ਦੀ ਖਾਲਸਾ ਏਡ.... ਖਾਲਸਾ ਅਮਨਦੀਪ ਬਾਜਾਖਾਨਾ ਤੇ ਚੰਦਬਾਜੇ ਆਲੇ ਬਾਈ ਗੁਰਪ੍ਰੀਤ ਵਰਗੇ ਹੋਰ ਕਿੰਨੇ ਈ ਜੁਝਾਰੂਆਂ ਦੀ ਅੱਡੀ ਨੀਂ ਲੱਗਦੀ......।  ਅੱਜ ਦੇ ਹਾਲਾਤ ਵੇਖ ਕੇ ਲੱਗਦਾ... ਵਈ ਸਾਡੇ ਲੋਕਾਂ ਦੇ ਜਜ਼ਬਿਆਂ 'ਚ ਭੋਰਾ ਕਮੀਂ ਨੀਂ ਹੋਈ.....ਬੱਸ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਾਡੀ ਕੌਮ ਨੂੰ ਕੋਈ ਚੱਜ ਦਾ ਲੀਡਰ ਨੀਂ ਟੱਕਰਿਆ.... ਜੋ ਕੌਮ ਨੂੰ ਪਰੋ ਕੇ ਰੱਖਦਾ....... ਜਿਹੜਾ ਟੱਕਰਿਆ ਉਹਨੇ ਲੋਕਾਂ ਨੂੰ ਕਿਰਦਾਰਕੁਸ਼ੀ ਵਾਲੇ ਪਾਸੇ ਤੋਰਿਆ........ ਬੇਨਤੀ ਆ ਪੰਜਾਬ ਦੇ ਵਾਸੀਓ..... ਮਨੁੱਖਤਾ ਦੀ ਸੇਵਾ ਆਲਾ ਜਜ਼ਬਾ ਨਾ ਮੁਕਾ ਲਿਓ ਕਿਤੇ....ਸਾਡਾ ਕੱਖ ਨੀਂ ਵਿਗੜਦਾ......ਓ ਭਲਿਓ ਲੋਕੋ..... ਦੇਣ ਵਾਲੇ ਹੱਥ ਕਦੇ ਨੀਂ ਮੁੱਕਦੇ ਹੁੰਦੇ......... ਯੋਧਿਆਂ ਤੇ ਭੀੜਾਂ ਸੰਘੀੜਾਂ ਬਣਦੀਆਂ ਈ ਆਈਆਂ......। ਭੁਪਿੰਦਰ ਸਿੰਘ ਬਰਗਾੜੀ'

ਹਰਭਜਨ ਮਾਨ ਵੱਲੋਂ ਸ਼ੇਅਰ ਕੀਤੀ ਇਹ ਪੋਸਟ ਬਹੁਤ ਹੀ ਖ਼ਾਸ ਹੈ ਕਿਉਂਕਿ ਇਹ ਪੰਜਾਬੀਆਂ ਦੀ ਸਿਫ਼ਤ ਸੁਣਾਉਂਦੀ ਹੈ । ਇਸ ਸਾਨੂੰ ਦੱਸਦੀ ਹੈ ਕਿ ਭਾਵੇਂ ਪੰਜਾਬੀ ਇੱਕ ਦੂਜੇ ਤੋਂ ਵੱਖ ਵੱਖ ਦਿਖਾਈ ਦਿੰਦੇ ਹਨ, ਪਰ ਮੁਸੀਬਤ ਵੇਲੇ ਇਹੀ ਪੰਜਾਬੀ ਇੱਕ ਜੁੱਟ ਹੋ ਜਾਂਦੇ ਹਨ ਤੇ ਇੱਕ ਦੂਜੇ ਦੀ ਮਦਦ ਕਰਦੇ ਹਨ । ਡਿੱਗ ਕੇ ਸਵਾਰ ਹੋਣ ਵਾਲਿਆਂ ਨੂੰ ਹੀ ਪੰਜਾਬੀ ਕਹਿੰਦੇ ਹਨ ।

Related Post