ਹਰਭਜਨ ਮਾਨ ਤੋਂ ਇਸ ਬਜ਼ੁਰਗ ਦੀ ਵੀਡੀਓ ਸ਼ੇਅਰ ਕੀਤੇ ਬਗੈਰ ਰਹਿ ਨਹੀਂ ਹੋਇਆ

By  Rupinder Kaler November 18th 2019 05:17 PM

ਗਾਇਕ ਹਰਭਜਨ ਮਾਨ ਆਪਣੀ ਗਾਇਕੀ ਤੇ ਫ਼ਿਲਮਾਂ ਨਾਲ ਪੰਜਾਬੀ ਇੰਡਸਟਰੀ ਦੀ ਲਗਾਤਾਰ ਸੇਵਾ ਕਰਦੇ ਆ ਰਹੇ ਹਨ । ਉਹਨਾਂ ਦੇ ਗਾਣਿਆਂ ਨੂੰ ਹਰ ਉਮਰ ਦੇ ਲੋਕ ਪਸੰਦ ਕਰਦੇ ਹਨ ਇਸੇ ਲਈ ਉਹਨਾਂ ਦੀ ਚੰਗੀ ਫੈਨ ਫੋਲੋਵਿੰਗ ਹੈ । ਇਸ ਸਭ ਦੇ ਚਲਦੇ ਉਹਨਾਂ ਨੇ ਆਪਣੀ ਬਜ਼ੁਰਗ ਪ੍ਰਸ਼ੰਸਕ ਦੀ ਵੀਡੀਓ ਆਪਣੇ ਫੇਸਬੁੱਕ ਪੇਜ ਤੇ ਸ਼ੇਅਰ ਕੀਤੀ ਹੈ । ਇਸ ਵੀਡੀਓ ਵਿੱਚ ਬਜ਼ੁਰਗ ਮਾਤਾ ਹਰਭਜਨ ਮਾਨ ਦੀ ਫ਼ਿਲਮ ਦੇਖ ਰਹੀ ਹੈ ।

https://www.instagram.com/p/B486kf2hwlN/

ਪਿਛੋਂ ਉਸ ਨੂੰ ਕੋਈ ਪੁੱਛਦਾ ਹੈ ਕਿ ਉਹ ਕੀ ਦੇਖ ਰਹੀ ਹਂੈ ਤਾਂ ਬਜ਼ੁਰਗ ਔਰਤ ਜਵਾਬ ਦਿੰਦੀ ਹੈ ਕਿ ਉਹ ਹਰਭਜਨ ਮਾਨ ਦੀ ਫ਼ਿਲਮ ਦੇਖ ਰਹੀ ਹੈ ਤੇ ਉਸ ਨੂੰ ਉਹ ਬਹੁਤ ਪਸੰਦ ਹੈ । ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਹਰਭਜਨ ਮਾਨ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ ਉਹਨਾਂ ਨੇ ਲਿਖਿਆ ਹੈ ‘ਸ਼ੇਅਰ ਕੀਤੇ ਬਗੈਰ ਰਹਿ ਨਹੀਂ ਹੋਇਆ, ਸਵੇਰੇ ਸਵੇਰੇ ਸਟਾਲਿਨਵੀਰ ਨੇ ਭੇਜੀ’।

ਹਰਭਜਨ ਮਾਨ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਨੂੰ ਉਹਨਾਂ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ । ਇਸ ਵੀਡੀਓ ਤੇ ਉਹ ਕਮੈਂਟ ਵੀ ਕਰ ਰਹੇ ਹਨ । ਮਾਨ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਚੰਗੀ ਗਾਇਕੀ ਤੇ ਚੰਗੀ ਲੇਖਣੀ ਹਰ ਕਿਸੇ ਨੂੰ ਪਸੰਦ ਆਉਂਦੀ ਹੈ, ਤੇ ਹਰਭਜਨ ਮਾਨ ਉਹ ਗਾਇਕ ਹਨ ਜਿਹੜੇ ਵਧੀਆ ਗੀਤਾਂ ਨਾਲ ਮਾਂ ਬੋਲੀ ਪੰਜਾਬੀ ਦੀ ਲਗਾਤਾਰ ਸੇਵਾ ਕਰਦੇ ਆ ਰਹੇ ਹਨ ।

https://www.instagram.com/p/B2tb5lhBLHQ/

Related Post