ਪਾਕਿਸਤਾਨ ਦੇ ਰਹਿਣ ਵਾਲੇ ਇਸ ਬਜ਼ੁਰਗ ਨੇ ਹਰਭਜਨ ਮਾਨ ਨੂੰ ਦਿੱਤਾ ਖ਼ਾਸ ਸੁਨੇਹਾ, ਵੀਡਿਓ ਵਾਇਰਲ 

By  Rupinder Kaler May 20th 2019 02:49 PM

ਹਰਭਜਨ ਮਾਨ ਨੇ ਆਪਣੇ ਫੇਸਬੁੱਕ ਪੇਜ ਤੇ ਇੱਕ ਵੀਡਿਓ ਸ਼ੇਅਰ ਕੀਤਾ ਹੈ । ਇਸ ਵੀਡਿਓ ਵਿੱਚ ਇੱਕ ਪਾਕਿਸਤਾਨੀ ਬਜ਼ੁਰਗ ਹਰਭਜਨ ਮਾਨ ਦੀ ਤਾਰੀਫ ਕਰਦੇ ਹੋਏ ਕਹਿੰਦਾ ਹੈ ਕਿ ਹਰਭਜਨ ਮਾਨ ਦੇ ਗਾਣੇ ਤੇ ਤਕਰੀਰ  ਦੋਹਾਂ ਮੁਲਕਾਂ ਦੇ ਲੋਕਾਂ ਨੂੰ ਇੱਕ ਦੂਜੇ ਦੇ ਕਰੀਬ ਲਿਆਉਣ ਦਾ ਕੰਮ ਕਰਦੇ ਹਨ । ਹਰਭਜਨ ਮਾਨ ਦੀਆਂ ਗੱਲ ਇਸ ਤਰ੍ਹਾਂ ਹਨ ਜਿਸ ਤਰ੍ਹਾਂ ਚਾਸ਼ਨੀ ਵਿੱਚ ਭਿੱਜੀਆਂ ਹੋਈਆਂ ਜਲੇਬੀਆਂ ।

https://www.youtube.com/watch?v=zEAm7CiZ6aA

ਬਜ਼ੁਰਗ ਨੇ ਇਸ ਵੀਡਿਓ ਵਿੱਚ ਕਿਹਾ ਹੈ ਕਿ ਸਿਆਸਤਾਂ ਨੇ ਭਾਵੇਂ ਦੋ ਮੁਲਕਾਂ ਨੂੰ ਵੰਡ ਦਿੱਤਾ ਹੈ ਪਰ ਦੋਹਾਂ ਮੁਲਕਾਂ ਦੇ ਦਿਲ ਇੱਕ ਨੇ ਕਿਉਂਕਿ ਦੋਹਾਂ ਪੰਜਾਬਾਂ ਦੀ ਬੋਲੀ ਇੱਕ ਹੈ । ਇਸ ਦੇ ਨਾਲ ਹੀ ਇਸ ਪਾਕਿਸਤਾਨੀ ਬਜ਼ੁਰਗ ਨੇ ਕਰਤਾਰਪੁਰ ਲਾਂਘੇ ਦੀ ਗੱਲ ਕੀਤੀ ਹੈ ।

ਇਸ ਬਜ਼ੁਰਗ ਨੇ ਕਿਹਾ ਹੈ ਕਿ ਉਹ ਆਸ ਕਰਦਾ ਹੈ ਕਿ ਦੋਹਾਂ ਮੁਲਕਾਂ ਦੇ ਲੋਕ ਇੱਕ ਦੇ ਘਰ ਬਿਨ੍ਹਾਂ ਵੀਜੇ ਦੇ ਆ ਜਾ ਸਕਣਗੇ । ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋ ਸਕਣ । ਇਸ ਬਜ਼ੁਰਗ ਦੀ ਵੀਡਿਓ ਬਹੁਤ ਹੀ ਭਾਵੁਕ ਹੈ । ਇਹ ਵੀਡਿਓ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੀ ਹੈ । ਇਸ ਨੂੰ ਹਰਭਜਨ ਮਾਨ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ ।

Related Post