ਇਹ ਫੋਟੋ ਸਾਂਝੀ ਕਰਕੇ ਹਰਭਜਨ ਮਾਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਸੁਨੇਹਾ,ਕੀ ਤੁਸੀਂ ਵੀ ਕਰਦੇ ਹੋ ਇਸ 'ਤੇ ਅਮਲ ! 

By  Shaminder May 14th 2019 03:43 PM

ਹਰਭਜਨ ਮਾਨ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇੱਕ ਖ਼ਾਸ ਪੋਸਟ ਸਾਂਝੀ ਕਰਕੇ ਆਪਣੇ ਚਾਹੁਣ ਵਾਲਿਆਂ ਨੂੰ ਖ਼ਾਸ ਤਰ੍ਹਾਂ ਦਾ ਸੁਨੇਹਾ ਦਿੱਤਾ ਹੈ । ਉਨ੍ਹਾਂ ਨੇ ਆਪਣੇ ਇੰਸਟਾਗਰਾਮ 'ਤੇ ਇਸ ਪੋਸਟ ਨੂੰ ਸਾਂਝਿਆਂ ਕਰਦਿਆਂ ਹੋਇਆਂ ਪੁਰਾਣੇ ਲੋਕਾਂ ਦੀ ਸਿਹਤ ਦਾ ਰਾਜ਼ ਦੱਸਿਆ ਹੈ । ਉਨ੍ਹਾਂ ਨੇ ਕਿਹਾ ਕਿ ਵਧੀਆ ਜ਼ਿੰਦਗੀ ਬਨਾਉਣ ਦੇ ਚੱਲਦਿਆਂ ਕਈ ਵਾਰ ਆਪਾਂ ਕਈ ਭਿਆਨਕ ਬੀਮਾਰੀਆਂ ਨੂੰ ਸੱਦਾ ਦੇ ਬੈਠਦੇ ਹਾਂ ਉਨ੍ਹਾਂ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਲਿਖਿਆ "ਅੱਜ ਸ਼ੂਟਿੰਗ ਦੌਰਾਨ 70 ਸਾਲਾਂ ਨੂੰ ਟੱਪ ਚੁੱਕੇ ਬਾਬਾ ਜੀ ਨੂੰ ਮੈਂ ਕ਼ਰੀਬ ਦੋ-ਢਾਈ ਘੰਟੇ ਪੈਰਾਂ ਭਾਰ ਬੈਠਿਆਂ ਨੂੰ ਦੇਖਦਾ ਰਿਹਾ।

https://www.instagram.com/p/BxFf6Hfhwd0/

ਮੈਂ ਸ਼ੂਟਿੰਗ ਵਾਲੀ ਸਾਰੀ ਯੂਨਿਟ ਨੂੰ ਪੁੱਛਿਆ ਕਿ ਕੋਈ ਕਿੰਨਾ ਸਮਾਂ ਇਸ ਬਾਬਾ ਜੀ ਵਾਂਗ ਪੈਰਾਂ ਭਾਰ ਬਹਿ ਸਕਦੈ? ਯੂਨਿਟ ਵਿੱਚ ਸਿਰਫ਼ ਦੋ ਤਿੰਨ ਹੀ ਅਜਿਹੇ ਸਨ, ਜਿਨ੍ਹਾਂ ਵਿੱਚੋਂ ਕੋਈ ਤਿੰਨ ਮਿੰਟ ਅਤੇ ਵੱਧ ਤੋਂ ਵੱਧ ਪੰਜ ਮਿੰਟ ਤੱਕ ਹੀ ਪੈਰਾਂ ਭਾਰ ਬੈਠ ਸਕਿਆ!ਇਹ ਸੱਚ ਹੈ ਕਿ ਸਾਡਾ ਉਹ ਸਰੀਰ ਜਿਸ ਨੂੰ ਅਸੀਂ ਸਾਂਭ-ਸਾਂਭ ਰੱਖਦੇ ਹਾਂ, ਉਨ੍ਹਾਂ ਵਿੱਚੋਂ ਵੀ ਕੋਈ ਵਿਰਲਾ ਹੀ ਲੰਮਾ ਸਮਾਂ ਇਸ ਤਰ੍ਹਾਂ ਬੈਠ ਸਕਦੈ!

ਅੱਜ ਅਸੀਂ ਆਪਣੇ ਸਰੀਰਾਂ ਨੂੰ ਬਾਹਰੀ ਤੌਰ ’ਤੇ ‘ਸੋਹਣਾ’ ਅਤੇ ‘ਸੁਖਦਾਈ’ ਬਣਾਉਣ ਦੀ ਅੰਨੀਂ ਦੌੜ ਵਿੱਚ ਇਸ ਨੂੰ ‘ਬਿਮਾਰੀਆਂ’ ਦੇ ਨੇੜੇ ਲੈ ਕੇ ਜਾ ਰਹੇ ਹਾਂ। ਇਸ ਬਾਬਾ ਜੀ ਵਾਂਗ ਸਾਡੇ ਬਜ਼ੁਰਗਾਂ ਦੀ ਚੰਗੀ ਸਿਹਤ ਦਾ ਰਾਜ਼ ਹੈ, ‘ਹੱਥੀ ਕੰਮ’ ਅਤੇ ‘ਸਾਦਾ ਜੀਵਨ’।ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਵੱਧ ਤੋਂ ਵੱਧ ਪੁਰਾਣੇ ਤੌਰ-ਤਰੀਕਿਆਂ ਨਾਲ ਰਿਹਾ ਜਾਵੇ।

ਬਾਬਾ ਜੀ ਮੇਰੇ ਨਾਲ ਪੈਰਾਂ ਭਾਰ ਬੈਠ ਕੇ ਕਾਫ਼ੀ ਸਮਾਂ ਬੀਤੇ ਵੇਲ਼ੇ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਸੱਚੀਂ, ਮੇਰੀ ਜ਼ਿੰਦਗੀ ਦਾ ਇਹ ਇੱਕ ਖ਼ੂਬਸੂਰਤ ਪਲ ਸੀ!  ।ਸਾਨੂੰ ਵੀ ਚਾਹੀਦਾ ਹੈ ਹਰਭਜਨ ਮਾਨ ਦੇ ਇਸ ਸੁਨੇਹੇ ਤੇ ਅਮਲ ਕਰਦਿਆਂ ਹੋਇਆਂ ਅਸੀਂ ਵੀ ਆਪਣੇ ਬਜ਼ੁਰਗਾਂ ਵਾਂਗ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰੀਏ ।

Related Post