ਹਰਭਜਨ ਮਾਨ ਨੇ ਕਮਾਏ ਹਨ ਇਹ ਅਵਾਰਡ,ਤਸਵੀਰ ਸਾਂਝੀ ਕਰਕੇ ਦਿੱਤੀ ਜਾਣਕਾਰੀ

By  Shaminder September 26th 2019 02:11 PM

ਹਰਭਜਨ ਮਾਨ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ 'ਚ ਉਹ ਕਿਸੇ ਬਜ਼ੁਰਗ ਮਹਿਲਾ ਨਾਲ ਨਜ਼ਰ ਆ ਰਹੇ ਨੇ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ "ਦੁਆਵਾਂ ਦਾ ਸਫ਼ਰ ਸਖ਼ਤ ਰਾਹੋਂ ਮੇਂ ਭੀ ਆਸਾਨ ਸਫ਼ਰ ਲਗਤਾ ਹੈ ਯੇਹ ਆਪ ਸਭ ਕੀ ਦੁਆਯੋਂ ਕਾ ਅਸਰ ਲਗਤਾ ਹੈ!ਮੇਰਾ ਸਭ ਤੋਂ ਵੱਡਾ ਅਵਾਰਡ 'ਅਸੀਸ ਅਵਾਰਡ"। ਇਸ ਤਸਵੀਰ 'ਚ ਉਹ ਬਜ਼ੁਰਗ ਮਹਿਲਾ ਤੋਂ ਅਸ਼ੀਰਵਾਦ ਲੈਂਦੇ ਹੋਏ ਨਜ਼ਰ ਆ ਰਹੇ ਨੇ ।

ਹੋਰ ਵੇਖੋ:ਹਰਭਜਨ ਮਾਨ ਵੱਲੋਂ ਗਾਏ ਗੀਤ ‘ਜੱਗ ਜਿਉਂਦਿਆਂ ਦੇ ਮੇਲੇ’ ਬਾਰੇ ਗੀਤਕਾਰ ਵਿਜੇ ਧੰਮੀ ਨੇ ਕੀਤਾ ਅਹਿਮ ਖੁਲਾਸਾ

ਇਹ ਤਸਵੀਰ ਉਨ੍ਹਾਂ ਦੀ ਕਿਸੇ ਬਜ਼ੁਰਗ ਪ੍ਰਸ਼ੰਸਕ ਦੀ ਲੱਗ ਰਹੀ ਹੈ । ਜਿਨ੍ਹਾਂ ਤੋਂ ਉਹ ਅਸ਼ੀਰਵਾਦ ਲੈਂਦੇ ਹੋਏ ਨਜ਼ਰ ਆ ਰਹੇ ਨੇ। ਦੱਸ ਦਈਏ ਕਿ ਹਰਭਜਨ ਮਾਨ ਅਜਿਹੇ ਸੁਰੀਲੇ ਗਾਇਕ ਨੇ ਜਿਨ੍ਹਾਂ ਨੇ ਹਮੇਸ਼ਾ ਹੀ ਸਾਫ਼ ਸੁਥਰੀ ਗਾਇਕੀ ਨੂੰ ਤਰਜੀਹ ਦਿੱਤੀ ਹੈ ।

https://www.instagram.com/p/B2tb5lhBLHQ/

ਉਹ ਲਗਾਤਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਰਹੇ ਨੇ ਅਤੇ ਸਾਫ਼ ਦਿਲ ਅਤੇ ਵਧੀਆ ਸ਼ਖਸੀਅਤ ਦੇ ਮਾਲਕ ਹਰਭਜਨ ਮਾਨ ਆਪਣੇ ਵੱਡਿਆਂ ਦਾ ਸਤਿਕਾਰ ਕਰਦੇ ਨੇ ।

https://www.instagram.com/p/B18OKvVhwrf/

ਇਸ ਦੇ ਨਾਲ ਹੀ ਵੱਡਿਆਂ ਵਡੇਰਿਆਂ ਦੀ ਇੱਜ਼ਤ ਸਨਮਾਨ ਦੀ ਗੱਲ ਆਪਣੇ ਗੀਤਾਂ 'ਚ ਹੀ ਨਹੀਂ ਕਰਦੇ ਬਲਕਿ ਆਪਣੀ ਨਿੱਜੀ ਜ਼ਿੰਦਗੀ 'ਚ ਵੀ ਇਨ੍ਹਾਂ ਨੂੰ ਅਪਣਾਉਂਦੇ ਹਨ ਅਤੇ ਇਸ ਦੀਆਂ ਮਿਸਾਲਾਂ ਆਏ ਦਿਨ ਵੇਖਣ ਨੂੰ ਮਿਲਦੀਆਂ ਰਹਿੰਦੀਆਂ ਨੇ ।

 

Related Post