ਪਿਤਾ ਦੀ ਬਰਸੀ ‘ਤੇ ਭਾਵੁਕ ਹੋਏ ਹਰਭਜਨ ਮਾਨ, ਇਸ ਤਰ੍ਹਾਂ ਕੀਤਾ ਯਾਦ

By  Shaminder June 4th 2020 02:22 PM

ਹਰਭਜਨ ਮਾਨ ਲਾਕਡਾਊਨ ਦੌਰਾਨ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਰਹੇ ਹਨ ਅਤੇ ਉਹ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਆਪਣੇ ਪਿਤਾ ਯਾਨੀ ਕਿ ਜਿਨ੍ਹਾਂ ਨੂੰ ਉਹ ਬਾਈ ਜੀ ਕਹਿੰਦੇ ਹੁੰਦੇ ਸਨ, ਉਨ੍ਹਾਂ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ “ਬਾਪ ਸਿਰਾਂ ਦੇ ਤਾਜ ਮੁਹੰਮਦ …ਅੱਜ ਦੇ ਦਿਨ 4 ਸਾਲ ਪਹਿਲਾਂ ‘ਬਾਈ ਜੀ’ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ ।

https://www.instagram.com/p/CBAQ-0WhMRf/

ਉਨ੍ਹਾਂ ਦੀ ਅਰਦਾਸ ਵਾਲੇ ਦਿਨ ਇਹ ਕੁਝ ਕੁ ਯਾਦਾਂ ਸਾਂਝੀਆਂ ਕੀਤੀਆਂ ਸੀ।ਅੱਜ ‘ਬਾਈ ਜੀ’ ਨੂੰ ਯਾਦ ਕਰਦਿਆਂ ਇਹ ਸਤਰਾਂ ਬਹੁਤ ਯਾਦ ਆ ਰਹੀਆਂ ਹਨ ਤਿੰਨ ਰੰਗ ਨਹੀਂ ਲੱਭਣੇ…ਮਾਪੇ”।ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਰਭਜਨ ਮਾਨ ਆਪਣੇ ਬਾਈ ਜੀ ਯਾਨੀ ਕਿ ਆਪਣੇ ਪਿਤਾ ਜੀ ਨੂੰ ਕਿੰਨਾ ਮਿੱਸ ਕਰ ਰਹੇ ਹਨ ।ਹਰਭਜਨ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।

https://www.instagram.com/p/B_zqkZYBWJv/

ਆਪਣੀ ਸਾਫ਼ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਗਾਇਕ ਹਰਭਜਨ ਮਾਨ ਲੰਮੇ ਸਮੇਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਰਹੇ ਹਨ ।

https://www.instagram.com/p/B_SR_G_BohO/

ਉਨ੍ਹਾਂ ਨੇ ਗੀਤਾਂ ਦੇ ਨਾਲ-ਨਾਲ ਕਈ ਹਿੱਟ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ ਅਤੇ ਹੁਣ ਉਨ੍ਹਾਂ ਦਾ ਪੁੱਤਰ ਅਵਕਾਸ਼ ਮਾਨ ਵੀ ਗਾਇਕੀ ਦੇ ਖੇਤਰ ‘ਚ ਨਿੱਤਰ ਚੁੱਕਿਆ ਹੈ। ਅਵਕਾਸ਼ ਮਾਨ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਕੱਢ ਰਿਹਾ ਹੈ ।

Related Post