ਜ਼ਿੰਦਗੀ ਦੀ ਅਸਲੀਅਤ ਤੋਂ ਜਾਣੂ ਕਰਵਾਉਂਦਾ ਹੈ ਹਰਭਜਨ ਮਾਨ ਦਾ ਇਹ ਗੀਤ,ਹਰਭਜਨ ਨੇ ਸਾਂਝਾ ਕੀਤਾ ਫੈਨ ਦਾ ਵੀਡੀਓ 

By  Shaminder March 19th 2019 02:20 PM

ਹਰਭਜਨ ਮਾਨ ਨੇ ਆਪਣੇ ਫੇਸਬੁੱਕ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ 'ਚ ਇੱਕ ਸ਼ਖਸ ਕਹਿ ਰਿਹਾ ਹੈ ਕਿ ਉਨ੍ਹਾਂ ਦਾ ਗੀਤ ਜਿੰਦੜੀਏ ਉਨ੍ਹਾਂ ਨੂੰ ਬਹੁਤ ਪਸੰਦ ਆਇਆ ਹੈ । ਇਸ ਵੀਡੀਓ 'ਚ ਇੱਕ ਸ਼ਖਸ ਹਰਭਜਨ ਮਾਨ ਦੇ ਇਸ ਗੀਤ ਦੀ ਤਾਰੀਫ ਕਰਦਾ ਨਜ਼ਰ ਆ ਰਿਹਾ ਹੈ ।ਇਸ ਵੀਡੀਓ ਨੂੰ ਸਾਂਝਾ ਕਰਨ ਤੋਂ ਬਾਅਦ ਉਨ੍ਹਾਂ ਨੇ ਲਿਖਿਆ

“Lokan de Geet”,Zindgi de dukh-sukh, te haase ne kujh ku mere hisse aaye eh geet ??Thanks Satinderpal Sidhwan ji for sending this very inspiring video??

ਇਸ ਦੇ ਨਾਲ ਹੀ ਉਨ੍ਹਾਂ ਨੇ ਸਤਿੰਦਰਪਾਲ ਸਿੱਦਵਾਂ ਦਾ ਵੀ ਸ਼ੁਕਰੀਆ ਅਦਾ ਕੀਤਾ ਹੈ । ਹਰਭਜਨ ਮਾਨ ਦਾ ਇਹ ਗੀਤ ਜ਼ਿੰਦਗੀ ਦੀ ਅਸਲੀਅਤ ਯਾਨੀ ਕਿ ਮੌਤ ਨੂੰ ਬਿਆਨ ਕਰਦਾ ਹੈ । ਪਰ ਇਨਸਾਨ ਆਪਣੀ ਅਸਲੀਅਤ ਤੋਂ ਬੇਖ਼ਬਰ ਹੁੰਦਾ ਹੈ ਅਤੇ ਸੰਸਾਰ ਨਾਲ ਏਨਾ ਉਸ ਦਾ ਮੋਹ ਪੈ ਜਾਂਦਾ ਹੈ ਅਤੇ ਉਹ ਕਦੇ ਮਰਨਾ ਹੀ ਨਹੀਂ ਚਾਹੁੰਦਾ ।ਉਹ ਜ਼ਿੰਦਗੀ ਦਾ ਹਰ ਰੰਗ ਇਸ ਦੁਨੀਆ 'ਤੇ ਵੇਖਣਾ ਚਾਹੁੰਦਾ ਹੈ,ਪਰ ਮੌਤ ਕਦੋਂ ਕਿਸ ਦਾ ਦਰਵਾਜ਼ਾ ਖੜਕਾਉਂਦੀ ਹੈ,ਇਹ ਕਿਸੇ ਨੂੰ ਵੀ ਪਤਾ ਨਹੀਂ।

https://www.youtube.com/watch?v=etFnXQ4cssc

ਹਰਭਜਨ ਮਾਨ ਨੇ ਇਸ  ਗੀਤ ਦੇ ਜ਼ਰੀਏ ਲੋਕਾਂ ਨੂੰ ਉਨ੍ਹਾਂ ਦੀ ਹਕੀਕਤ ਤੋਂ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਸ ਦੇ ਨਾਲ ਹੀ ਇਸ ਵੀਡੀਓ 'ਵ ਇਹ ਵੀ ਵਿਖਾਇਆ ਹੈ ਜਿਉਂਦੇ ਜੀਅ ਕੁਝ ਵਧੀਆ ਕੰਮ ਕੀਤੇ ਜਾਣ ,ਤਾਂ ਕਿ ਉਸ ਪ੍ਰਮਾਤਮਾ ਕੋਲ ਜਾਣ 'ਤੇ ਜ਼ਿੰਦਗੀ 'ਚ ਸੰਸਾਰਕ ਚੀਜ਼ਾਂ ਤੋਂ ਇਲਾਵਾ ਇਨਸਾਨ ਨੇ ਹੋਰ ਕੀ ਕੁਝ ਕਮਾਇਆ ਇਸ ਬਾਰੇ ਦੱਸਿਆ ਜਾ ਸਕੇ ।

Related Post